12ਵੀਂਂ, ਪਾਠ-2, ਪ੍ਰਸ਼ਨ-4

ਪ੍ਰਸ਼ਨ 4: ਸੰਖੇਪ ਉੱਤਰ ਪ੍ਰਕਾਰ ਦੇ ਪ੍ਰਸ਼ਨ

1. ਐਰੇ ਕੈਰ ਬਾਰੇ ਵਿਸ਼ੇਸ਼ ਕੀ ਹੁੰਦਾ ਹੈ?
ਉ. ਸੀ ਭਾਸ਼ਾ ਸਟਰਿੰਗ ਡਾਟਾ ਟਾਈਪ ਦੀ ਸਹਾਇਤਾ (support) ਨਹੀ ਕਰਦਾ। ਇਸ ਲਈ ਸੀ ਭਾਸ਼ਾ ਵਿੱਚ ਸਟਰਿੰਗਜ਼ ਨੂੰ ਕੈਰ ਐਰੇ (char array) ਦੇ ਵਜੋ ਸੰਭਾਲਿਆ ਜਾਂਦਾ ਹੈ।

2. ਸਟਰਿੰਗ ਕੀ ਹੁੰਦਾ ਹੈ?
ਉ. ਇਕ ਸਟਰਿੰਗ, ਚਿੰਨ੍ਹਾਂ ਦਾ ਇਕ ਸਾਰ ਅਰਥਾਤ ਕੈਰ ਐਰੇ (char array) ਹੁੰਦਾ ਹੈ। ਸਟਰਿੰਗ ਟੈਕਸਟ-ਡਾਟਾ ਨੂੰ ਕਾਬੂ ਕਰਨ ਲਈ ਵਰਤੀਆ ਜਾਂਦਾ ਹੈ ਜਿਸ ਵਿੱਚ ਅੱਖਰ, ਨਿਉਮੈਰਿਕ, ਵਿਰਾਮ ਚਿੰਨ੍ਹ ਅਤੇ ਹੋਰ ਚਿੰਨ੍ਹ ਸ਼ਾਮਲ ਹੁੰਦੇ ਹਨ।

3. ਖਾਲੀ ਚਿਨ੍ਹ (Null Character) ਦਾ ਕੀ ਮੰਤਵ ਹੁੰਦਾ ਹੈ?
ਉ. ਖਾਲੀ ਚਿੰਨ੍ਹ ਨੂੰ ਇਕ ਸਟਰਿੰਗ ਦਾ ਅੰਤ ਦਰਸਾਉਣ ਲਈ ਵਰਤਿਆ ਜਾਂਦਾ ਹੈ। ਜੇਕਰ ਖਾਲੀ ਚਿੰਨ੍ਹ ‘\0’ ਸਟਰਿੰਗ ਦੇ ਅੰਤ ਵਿੱਚ ਨਹੀ ਹੁੰਦਾ, ਤਾਂ ਇਕ ਸਟਰਿੰਗ ਫੰਕਸ਼ਨ ਉਦੋ ਤੱਕ ਮੈਮੋਰੀ ਨੂੰ ਪੜ੍ਹਦਾ ਹੈ ਜਿੰਨੀ ਦੇਰ ਕਿਸੇ ਇਕ ਖਾਲੀ ਚਿੰਨ੍ਹ ਨੂੰ ਲੱਭ ਨਹੀ ਲੈਂਦਾ ਜਿਸ ਕਰਕੇ ਸਟਰਿੰਗ ਫੰਕਸ਼ਨ ਉਚਿੱਤ ਢੰਗ ਨਾਲ ਕੰਮ ਨਹੀ ਕਰ ਸਕਦਾ।

4. ਵਿਦਿਆਰਥੀ ਕਹੀ ਜਾਣ ਵਾਲੀ ਸਟਰਿੰਗ ਜਿਸ ਵਿਚ 50 ਚਿੰਨ੍ਹ ਹੋਣ ਦੀ ਘੋਸ਼ਣਾ ਕਰੋ। ਇਸ ਘੋਸ਼ਣਾ ਵਿਚ ਸਟਰਿੰਗ ਇਨੀਸ਼ਿਯਲਾਈਜੇਸ਼ਨ ਦੇ ਦੋ ਢੰਗ ਦੱਸੋ।
ਉ.   ਘੋਸ਼ਣਾ (Declaration): char student[50];
      ਇਨੀਸ਼ਿਯਲਾਈਜੇਸ਼ਨ (Initialization):
      1. char student[50]={‘V’,’a’,’l’,’u’,’e’,’\0’};
      2. char student[50]=”Value”;

5. ਕੈਰ ਐਰੇ (char array) ਦੀ ਕੀ ਸੀਮਾ ਹੁੰਦੀ ਹੈ।
ਉ. 1. ਸੀ ਭਾਸ਼ਾ ਵਿੱਚ ਕੈਰ ਐਰੇ ਦਾ ਆਕਾਰ ਐਰੇ ਡਿਕਲੇਰੇਸ਼ਨ ਸਮੇਂ ਦਿੱਤਾ ਜਾਂਦਾ ਹੈ ਜਿਸ ਨੂੰ ਲੋੜ ਪੈਣ ਤੇ ਰਨ-ਟਾਇਮ ਸਮੇਂ ਵਧਾਇਆ ਨਹੀ ਜਾ ਸਕਦਾ।
2. ਜੇਕਰ ਕੈਰ ਐਰੇ ਦਾ ਸਾਈਜ ਵੱਧ ਦਿੱਤਾ ਜਾਵੇ, ਪਰ ਸਹੀ ਤੌਰ ਤੇ ਸਾਰੇ ਐਲੀਮੈਂਟ ਵਰਤੋ’ਚ ਨਹੀ ਆਉਂਦੇ ਤਾਂ ਇਸ ਤਰ੍ਹਾਂ ਕੰਪਿਊਟਰ ਮੈਮਰੀ ਦੀ ਬਰਬਾਦੀ ਹੁੰਦੀ ਹੈ।

6. getchar() ਅਤੇ putchar() ਵਿੱਚ ਕੀ ਅੰਤਰ ਹੈ?
ਉ. getchar() ਇੱਕ ਇਨਪੁਟ ਫੰਕਸ਼ਨ ਹੈ ਜੋ ਕਿ ਕੀ-ਬੋਰਡ ਤੋਂ ਇਕ ਚਿੰਨ੍ਹ ਪੜਦਾ ਹੈ, ਜਦਕਿ putchar() ਇੱਕ ਆਉਟਪੁਟ ਫੰਕਸ਼ਨ ਹੈ ਜੋ ਇਕ ਚਿੰਨ੍ਹ ਨੂੰ ਮੋਨੀਟਰ ਤੇ ਲਿਖਦਾ ਹੈ। 

7. ਸੀ ਪ੍ਰੋਗਰਾਮ ਵਿੱਚ ਸਟਰਿੰਗ ਨੂੰ ਸੰਭਾਲਣ ਲਈ ਕਿਹੜੇ ਫੰਕਸ਼ਨ ਵਰਤੇ ਜਾਂਦੇ ਹਨ?
ਉ. strlen() : ਸਟਰਿੰਗ ਵਿੱਚ ਚਿੰਨ੍ਹ ਦੀ ਗਿਣਤੀ 
strrev()  : ਸਟਰਿੰਗ ਨੂੰ ਉਲਟਾਉਣ ਲਈ 
strcat()  : ਦੋ ਸਟਰਿੰਗ ਨੂੰ ਜੋੜਣ ਲਈ 
 strcpy() : ਇਕ ਸਟਰਿੰਗ ਨੂੰ ਦੂਜੇ ਤੇ ਕਾਪੀ ਕਰਨਾ 
strcmp() : ਦੋ ਸਟਰਿੰਗ ਦੀ ਤੁਲਨਾ ਕਰਨਾ 

8. strlen() ਦੀ ਉਦਾਹਰਣ ਸਹਿਤ ਵਿਆਖਿਆ ਕਰੋ?
ਉ. ਇਹ ਫੰਕਸ਼ਨ ਸਟਰਿੰਗ ਵਿੱਚ ਚਿੰਨ੍ਹਾਂ ਦੀ ਗਿਣਤੀ ਕਰਦਾ ਹੈ ਅਤੇ ਵਾਪਸ ਕਰਦਾ ਹੈ। ਲੰਬਾਈ ਵਿੱਚ ਕੋਈ ਖਾਲੀ ਚਿੰਨ੍ਹ ਨਹੀ ਹੁੰਦਾ।  ਮਿਸਾਲ: 
            length=strlen(“School”);
ਫੰਕਸ਼ਨ ਦੁਆਰਾ length ਵੈਰੀਏਬਲ ਵਿੱਚ ਸਟਰਿੰਗ ਦੀ ਲੰਬਾਈ 6 ਸਮਰਪਿਤ ਹੋਵੇਗੀ। 

Comments