12ਵੀਂ, ਪਾਠ-2, ਪ੍ਰਸ਼ਨ-5


ਪ੍ਰਸ਼ਨ 5: ਪ੍ਰਸ਼ਨਾਂ ਦੇ ਉੱਤਰ ਦਿਓ
1.       ਕੀ ਸਟਰਿੰਗ ਪੜ੍ਹਣ ਲਈ ਅਸੀ scanf() ਦੀ ਵਰਤੋ ਕਰ ਸਕਦੇ ਹਾਂ? ਜੇਕਰ ਨਹੀ ਤਾਂ ਕਾਰਣ ਦਸੋ।  ਜਦੋ scanf() ਨਾਲ ਇਕ ਸਟਰਿੰਗ ਨੂੰ ਪੜ੍ਹਿਆ ਜਾਂਦਾ ਹੈ ਤਾਂ ਚਿੰਨ੍ਹ ‘&’ ਦੀ ਵਰਤੋ ਗਲਤ ਕਿਉਂ ਹੁੰਦੀ ਹੈ?

scanf() ਫੰਕਸ਼ਨ ਦੀ ਵਰਤੋ ਸਟਰਿੰਗ ਪੜ੍ਹਣ ਲਈ ਕੀਤੀ ਜਾ ਸਕਦੀ ਹੈ, ਪਰ ਇਹ ਫੰਕਸ਼ਨ ਇਕ ਸਦੇ (Call) ਤੇ ਇਕ ਸ਼ਬਦ ਹੀ ਪੜ੍ਹ ਸਕਦਾ ਹੈ। 
‘&’ ਇਕ ਪੁਆਇੰਟਰ ਓਪਰੇਟਰ ਹੈ ਜੋ ਕਿ ਕਿਸੇ ਵੈਰੀਏਬਲ ਦਾ ਮੈਮਰੀ ਐਡਰੈਸ ਪਤਾ ਕਰਨ ਲਈ ਵਰਤਿਆ ਜਾਂਦਾ ਹੈਇਸ ਲਈ ਇਸ ਨੂੰ scanf() ਫੰਕਸ਼ਨ ਵਿੱਚ ਸਟਰਿੰਗ (ਕੈਰ ਐਰੇ) ਦੇ ਨਾਲ ਵਰਤਿਆ ਜਾਣਾ ਗਲਤ ਹੈ ਕਿਉਂਕਿ ਇਕ ਐਰੇ ਵੈਰੀਏਬਲ ਖੁਦ ਇਕ ਮੈਮਰੀ ਐਡਰੇਸ ਨੂੰ ਦਰਸਾਉਂਦਾ ਹੈ।

2.       str ਵਿਚ ਕੀ ਸਟੋਰ ਹੋਵੇਗਾ ਜੇਕਰ ਨਿਮਨਲਿਖਤ ਵਿੱਚੋਂ ਇਕ ਮੁੱਲ ਨੂੰ ਵੱਖਰੇ ਤੌਰ ਤੇ scanf() ਦੇ ਇਕ ਹੀ ਸੱਦੇ ਨਾਲ ਪੜ੍ਹਿਆ ਜਾਵੇ?  char str[10];
a) cityscape        b) New Delhi      c) one or more blanks

Ans. a) cityscape

3.       “A” ਅਤੇ ‘A’ ਵਿਚ ਕੀ ਅੰਤਰ ਹੁੰਦਾ ਹੈ?

“A” ਡਬਲ ਕੋਟ ਵਿੱਚ ਸਟੋਰ ਹੈ ਜੋ ਕਿ ਇਕ ਸਟਰਿੰਗ ਕਾਂਸਟੈਂਟ ਹੈ ਜਿਸ ਦਾ ਅਰਥ ਹੈ ਕਿ ਇਸ ਵਿੱਚ ਹੋਰ ਚਿੰਨ੍ਹਾਂ ਨੂੰ ਵੀ ਜੋੜਿਆ ਜਾ ਸਕਦਾ ਹੈ ਜਦਕਿ ‘A’ ਜੋ ਕਿ ਸਿੰਗਲ ਕੋਟ ਵਿੱਚ ਹੈ, ਇਕ ਚਿੰਨ੍ਹ ਕਾਂਸਟੈਂਟ ਹੈ ਜਿਸ ਨੂੰ ਅਸੀਂ ਬਦਲ ਸਕਦੇ ਹਾਂ ਪਰ ਹੋਰ ਚਿੰਨ੍ਹਾਂ ਨੂੰ ਨਾਲ ਜੋੜਿਆ ਨਹੀ ਜਾ ਸਕਦਾ

4.       purchar() ਅਤੇ puts() ਵਿਚ ਕੀ ਅੰਤਰ ਹੁੰਦਾ ਹੈ?

purchar()  ਫੰਕਸ਼ਨ ਇਕੋ ਸਮੇਂ ਇਕ ਚਿੰਨ੍ਹ ਸਕਰੀਨ ਉੱਤੇ ਪ੍ਰਿੰਟ ਕਰਨ ਲਈ ਵਰਤਿਆ ਜਾਂਦਾ ਹੈ ਜਦ ਕਿ puts() ਫੰਕਸ਼ਨ ਇਕੋ ਸਮੇਂ ਵਿਚ ਸੰਪੂਰਨ ਸਟਰਿੰਗ ਨੂੰ ਪ੍ਰਿੰਟ ਕਰਨ ਲਈ ਵਰਤਿਆ ਜਾਂਦਾ ਹੈ।

5.       ਸਟਰਿੰਗ ਡਾਟਾ ਦੇ ਦੀ I/O ਅਦਾਇਗੀ ਵਿਚ ਵਰਤੇ ਜਾਣ ਵਾਲੇ ਵੱਖ-ਵੱਖ ਫੰਕਸ਼ਨਾਂ ਦੀ ਸੂਚੀ ਦਿਓ।

ਸਟਰਿੰਗ ਪੜ੍ਹਨਾ:
·         scanf()
·         gets()
·         getchar()

ਸਟਰਿੰਗ ਲਿਖਣਾ:
·         printf()
·         puts()
·         putchar()

6.       ਪ੍ਰੋਗਰਾਮ ਨੂੰ ਸਹੀ ਕਰਕੇ ਨਿਮਨਲਿਖਤ ਦਾ ਪਰਿਣਾਮ ਲਭੋ।
#include “stdio.h”
#include “string.h”
main()
{
                char str[80]=”I like C”;
                strcpy(str,”hello”);
                printf(str);
}

Ans.    printf(str);  ਸਟੇਟਮੈਂਟ ਗਲਤ ਹੈ।  ਸਹੀ ਸਟੇਟਮੈਂਟ ਇਸ ਪ੍ਰਕਾਰ ਹੈ: printf("%s",str);
          ਅਤੇ ਇਸ ਦਾ ਪਰਿਣਾਮ ਹੋਵੇਗਾ: hello

7.       ਨਿਮਨਲਿਖਤ ਨੂੰ ਲਾਗੂ ਕਰਕੇ x ਦਾ ਮੁੱਲ ਕੀ ਹੋਵੇਗਾ?
int x, y =10;
char z=’a’;
x=y+z;

Ans .      107
ਨੋਟ:     ਚਿੰਨ੍ਹ ‘a’ ਦਾ ASCII ਕੋਡ ਮੁੱਲ 97 ਹੁੰਦਾ ਹੈ। 


-----------------------------------------------------------------------

8. ਇਸਦਾ ਨਤੀਜਾ ਦੱਸੋ?
strcpy(string1, “Computer”);
strcpy(string2,”Science”);
printf(“%s”,strcat(string1,string2));

ਉੱਤਰ: ComputerScience
 


Comments