ਪਾਠ-1: ਗਿਆਰ੍ਹਵੀਂ ਕਲਾਸ ਦੀ ਦੁਹਰਾਈ

ਸਹੀ/ਗਲਤ
1. C ਵਿੱਚ 91 ਚਿੰਨ੍ਹ (Characters) ਹੁੰਦੇ ਹਨ। (ਸਹੀ)
2. ਆਈਡੈਂਨਟੀਫਾਈਰਸ (identifies) ਬਦਲੇ ਜਾ ਸਕਦੇ ਹਨ। (ਗਲਤ)
3. ਫੰਕਸ਼ਨ ਦੀ execution, opening brace ਤੋਂ ਸ਼ੁਰੂ ਅਤੇ closing brace ਤੇ ਖਤਮ ਹੁੰਦੀ ਹੈ। (ਸਹੀ)
4. ਹਰ ਇਕ ਹਦਾਇਤ ਅਰਧਵਿਰਾਮ-ਚਿੰਨ੍ਹ (Semi-colon character) “;” ਦੇ ਨਾਲ ਖਤਮ ਹੁੰਦੀ ਹੈ। (ਸਹੀ)
5. Escape sequence ਦੀ ਵਰਤੋ ਨਾਲ ਅਸੀ ਆਪਣੀਆਂ ਜਰੂਰਤਾਂ ਅਨੁਸਾਰ ਆਉਟਪੁਰ ਨੂੰ ਕੰਟਰੋਲ ਕਰ ਸਕਦੇ ਹਾਂ। (ਸਹੀ)


ਖਾਲੀ ਥਾਵਾਂ ਭਰੋ
1. __________________ ਵਿੱਚ ਪਰਿਭਾਸ਼ਾ ਅਤੇ ਵਿਸ਼ੇਸ਼ ਹਿਦਾਇਤਾਂ ਸ਼ਾਮਲ ਹੁੰਦੀਆਂ ਹਨ।
2. ਐਰੇ ਇਕ _______________ ਹੁੰਦਾ ਹੈ ਜੋ ਕਿ ਦਿਤੇ ਗਏ ਨਾਮ ਤੇ ਇਕੋ ਜਿਹੇ ਮੁੱਲਾਂ ਦੇ ਸੰਗ੍ਰਹਿ ਨੂੰ ਸਟੋਰ ਕਰਦਾ ਹੈ।
3. ਇਕ square ਬਰੈਕਟ ਦੇ ਜੋੜੇ ਨੂੰ __________ ਐਰੇ ਲਈ ਵਰਤਿਆ ਜਾਂਦਾ ਹੈ।
4. _____________ ਬਹੁਤ ਸਾਰੇ ਨੈੱਟਵਰਕ ਦਾ ਸੰਗ੍ਰਹਿ ਹੁੰਦਾ ਹੈ।
5. _____________ ਫੰਕਸ਼ਨਸ ਡਾਟਾ ਪੜ੍ਹਨ ਲਈ ਵਰਤਿਆ ਜਾਂਦਾ ਹੈ।
ਉੱਤਰ:
1. Compiler directives
2. ਡਾਟਾ ਸਟਰਕਚਰ
3. One dimensional
4. ਇੰਟਰਨੈੱਟ (Internet)
5. scanf()


ਬਹੁ ਚੌਣਵੇ ਪ੍ਰਸ਼ਨ
1. C ਪ੍ਰੋਗਰਾਮਿੰਗ ਭਾਸ਼ਾ ਕਿਥੇ ਵਿਕਸਿਤ ਹੋਈ?
a) USA
b) India
c) Canada
d) Australia
Ans. a) USA

2. C ਪ੍ਰੋਗਰਾਮਿੰਗ ਭਾਸ਼ਾ ਕਿਹੜੇ ਸਾਲ ਵਿੱਚ ਵਿਕਸਿਤ ਹੋਈ?
a) 1955
b) 1978
c) 1987
d) 1998
Ans. b) 1978

3. C ਪ੍ਰੋਗਰਾਮਿੰਗ ਭਾਸ਼ਾ ਕਿਸ ਦੁਆਰਾ ਲਿਖੀ ਗਈ?
a) Thomas Edison
b) Alexander Graham Bell
c) Dennis Ritchie & Brain Kernighan
d) Charles Babbage
Ans. c) Dennis Ritchie & Brain Kernighan

4. C ਪ੍ਰੋਗਰਾਮਿੰਗ ਭਾਸ਼ਾ ਕਿਹੜੀਆਂ ਭਾਸ਼ਾਵਾਂ ਦਾ ਪਰਿਣਾਮ ਹੈ?
a) C++ and BCPL
b) Java and BCPL
c) C++ and Java
d) B and BCPL
Ans. d) B and BCPL

5. C ਪ੍ਰੋਗਰਾਮਿੰਗ ਭਾਸ਼ਾ ਕਿਸ ਪੱਧਰ ਦੀ ਭਾਸ਼ਾ ਹੈ?
a) Middle Level
b) High Level
c) Low Level
d) None of These
Ans. a) Middle Level


ਸਹੀ ਮਿਲਾਨ ਕਰੋ

ਡਾਟਾ ਟਾਈਪਸ

ਸਾਈਜ਼ (ਬਿੱਟਸ ਵਿੱਚ)
1
char or signed char
a
32 bits and -2147483648 to 2147483647
2
int or Signed int
b
32 bits and 3.4 e-38 to 3.4 e+38
3
long int or signed long int
c
64 bits and 1.7 e-308 to 1.7 e+308
4
double
d
8 bits and -128 to 127
5
float
e
16 bits and -32768 to 32767

ਉਤਰ:

ਡਾਟਾ ਟਾਈਪਸ

ਸਾਈਜ਼ (ਬਿੱਟਸ ਵਿੱਚ)
1
char or signed char
a
8 bits and -128 to 127
2
int or Signed int
b
16 bits and -32768 to 32767
3
long int or signed long int
c
32 bits and -2147483648 to 2147483647
4
double
d
64 bits and 1.7 e-308 to 1.7 e+308
5
float
e
32 bits and 3.4 e-38 to 3.4 e+38



ਬਹੁਤ ਛੋਟੇ ਉਤਰਾਂ ਵਾਲੇ ਪ੍ਰਸ਼ਨ
1. ਚਾਰ ਬੁਨਿਆਦੀ ਕੰਡੀਸ਼ਨਲ ਕੰਟਰੋਲ ਸਟੈਟਮੈਂਟ ਕਿਹੜੇ ਹਨ?
ਉ. if, if-else, else-if ਅਤੇ switch

2. ਤਿੰਨ ਲੂਪਿੰਗ ਸਟੈਟਮੈਂਟ ਦਾ ਨਾਂ ਦੱਸੋ।
ਉ. for, while ਅਤੇ do-while

3. ਡਾਟਾ ਟਾਈਪ ਦੀਆਂ ਚਾਰ ਕਿਸ਼ਮਾਂ ਦੇ ਨਾਂ ਦੱਸੋ।
ਉ. signed, unsigned, short ਅਤੇ long

4. for ਲੂਪ ਦੀ ਵਰਤੋਂ ਕਦੋਂ ਕੀਤੀ ਜਾਂਦੀ ਹੈ?
ਉ. for ਲੂਪ ਦੀ ਵਰਤੋਂ ਉਦੋਂ ਕੀਤੀ ਜਾਂਦੀ ਹੈ ਜਦੋਂ ਪ੍ਰੋਗਰਾਮਰ ਜਾਣਦਾ ਹੋਵੇ ਕਿ ਇਟੀਰੇਸ਼ਨ (Iteration) ਕਿੰਨੀ ਵਾਰ ਲਾਗੂ ਹੋਣੇ ਹਨ।

5. while ਸਟੈਟਮੈਂਟ ਨੂੰ ਪ੍ਰੀ-ਟੈਸਟ ਸਟੈਟਮੇਂਟ ਕਿਊ ਕਿਹਾ ਜਾਂਦਾ ਹੈ?
ਉ. while ਸਟੇਟਮੈਂਟ ਪ੍ਰੀ-ਟੈਸਟ ਸਟੇਟਮੈਂਟ ਹੈ ਕਿਉੰਕਿ ਇਹ ਤਾਂ ਹੀ ਲਾਗੂ ਹੁੰਦੀ ਹੈ ਜਦੋ ਕੰਡੀਸ਼ਨਲ ਐਕਸਪ੍ਰੇਸ਼ਨ ਸਹੀ ਹੋਵੇ।

6. ਐਰੇ ਦੀਆਂ ਦੋ ਕਿਸਮਾਂ ਦਸੋ।
ਉ. One-dimensional ਅਤੇ Multi-dimensional

7. Multi-dimensional ਐਰੇਜ਼ ਦੇ ਕਿਨੇ ਸਬ-ਸਕਰਿਪਟ (subscript) ਹੁੰਦੇ ਹਨ?
ਉ. Multi-dimensional ਐਰੇਜ਼ ਦੇ ਇਕ ਤੋਂ ਵੱਧ ਸਬ-ਸਕਰਿਪਟ ਹੁੰਦੇ ਹਨ।


ਛੋਟੇ ਉਤਰਾਂ ਵਾਲੇ ਪ੍ਰਸ਼ਨ
1. C ਵਿੱਚ ਕੀ-ਵਰਡਸ (Keywords) ਕੀ ਹੁੰਦੇ ਹਨ?
ਉ. C ਵਿੱਚ ਕੀ-ਵਰਡਸ ਦੇ ਨਿਸ਼ਚਿਤ ਅਰਥ ਹੁੰਦੇ ਹਨ ਅਤੇ ਇਹ ਕਿਸੇ ਵਿਸ਼ੇਸ਼ ਕਾਰਜ਼ ਲਈ ਵਰਤੇ ਜਾਂਦੇ ਹਨ।  ਇਹਨਾਂ ਦੇ ਅਰਥ ਬਦਲੇ ਨਹੀਂ ਜਾ ਸਕਦੇ। ਕੀ-ਵਰਡਸ ਛੋਟੇ ਅੱਖਰਾਂ ਵਿੱਚ ਲਿਖੇ ਜਾਣੇ ਚਾਹੀਦੇ ਹਨ। ਉਦਾਹਰਣ ਵੱਜੋ: break, int, case, const, void ਆਦਿ।

2. ਆਈਡੈਨਟੀਫਾਈਰਸ (Identifiers) ਕੀ ਹੁੰਦੇ ਹਨ?
ਉ. ਆਈਡੈਨਟੀਫਾਈਰਸ (Identifiers) ਉਹ ਨਾਮ ਹਨ ਜੋ ਪ੍ਰੋਗਰਾਮ ਦੇ ਅੰਸ਼ਾਂ ਨੂੰ ਦਿਤੇ ਜਾਂਦੇ ਹਨ ਜਿਵੇਂ ਕਿ ਵੇਰੀਏਬਲਸ (variables), ਐਰੇਜ਼ (Arrays) ਅਤੇ ਫੰਕਸ਼ਨਸਜ਼ (Functions) ਦੇ ਨਾਮ।

3. C ਪ੍ਰੋਗਰਾਮ ਵਿੱਚ main() ਫੰਕਸ਼ਨ ਦੀ ਵਰਤੋ ਕਿਥੇ ਹੁੰਦੀ ਹੈ?
ਉ. ਹਰ ਇਕ C ਪ੍ਰੋਗਰਾਮ ਵਿੱਚ main() ਫੰਕਸ਼ਨ ਦੀ ਲੋੜ ਉਸ ਸਥਾਨ ਤੇ ਹੁੰਦੀ ਹੈ ਜਿੱਥੇ ਪ੍ਰੋਗਰਾਮ ਲਾਗੂ-ਕਰਨ ਤੇ ਸ਼ੁਰੂ ਹੁੰਦਾ ਹੈ।


Comments

Post a Comment