Introduction to C Language (Lecture-3)

Lecture-3

C ਭਾਸ਼ਾ ਨਾਲ ਜਾਣ-ਪਹਿਚਾਣ

C ਭਾਸ਼ਾ ਕੰਪਿਊਟਰ ਦੀ ਇਕ General Purpose ਪ੍ਰੋਗਰਾਮਿੰਗ ਭਾਸ਼ਾ ਹੈ। Dennis Ritchie, ਜੋ ਕਿ ਇਕ ਐਮੇਰਿਕਨ ਕੰਪਿਊਟਰ ਸਾਇੰਸਦਾਨ ਸੀ, ਨੇ ਸਾਲ 1972 ਦੌਰਾਨ C ਭਾਸ਼ਾ ਡਿਜਾਇਨ ਕੀਤੀ। ਇਸ ਭਾਸ਼ਾ ਨੂੰ ਕੰਪਿਊਟਰ ਭਾਸ਼ਾਵਾਂ ਦੀ ਸੰਸਕ੍ਰਿਤ ਭਾਸ਼ਾ ਵੱਜੋ ਜਾਣਿਆ ਜਾਂਦਾ ਹੈ ਕਿ ਜੋ ਬਹੁਤ ਸਾਰੀ Modern ਕੰਪਿਊਟਰ ਭਾਸ਼ਾਵਾਂ ਜਿਵੇਂ ਕਿ Java, PHP, C#, Objective C ਆਦਿ C ਭਾਸ਼ਾ ਦੇ ਨਿਯਮਾਂ ਤੇ ਹੀ ਅਧਾਰਿਤ ਹੈ। ਇਸ ਲਈ ਇਸ ਭਾਸ਼ਾ ਨੂੰ ਸਿੱਖਣ ਉਪਰੰਤ ਅਸੀ ਕਿਸੇ ਵੀ Modern ਅਤੇ Advance ਪ੍ਰੋਗਰਾਮਿੰਗ ਭਾਸ਼ਾ ਨੂੰ ਆਸਾਨੀ ਨਾਲ ਸਿੱਖ ਸਕਦੇ ਹਾਂ ਅਤੇ ਕੰਪਿਊਟਰ ਸੋਫਟਵੇਅਰ, ਮੋਬਾਇਲ ਐਪਸ ਅਤੇ ਵੈਬਸਾਇਟ ਬਣਾਉਣ ਵਿੱਚ ਆਪਣਾ ਕਰਿਅਰ ਬਣਾ ਸਕਦੇ ਹਾਂ।

C ਭਾਸ਼ਾ ਜਿਥੇ Low level language (Assembly Language) ਵਾਂਗ ਬਹੁਤ Powerful Language ਹੈ, ਉਥੇ ਹੀ High Level Language ਵਾਂਗ ਆਸਾਨ ਭਾਸ਼ਾ ਹੈ। ਇਸ ਲਈ ਸੀ ਭਾਸ਼ਾ ਨੂੰ Middle Level Language ਵੱਜੋ ਜਾਣਿਆ ਜਾਂਦਾ ਹੈ। 

C ਭਾਸ਼ਾ ਚਾਹੇ ਕਾਫੀ ਸਮੇਂ ਪਹਿਲੇ ਬਣਾਈ ਗਈ ਸੀ, ਪਰ ਇਹ ਭਾਸ਼ਾ ਅੱਜ ਵੀ ਬਹੁਤ ਸਾਰੇ ਵਿਦਿਅਕ ਖੇਤਰਾਂ ਵਿੱਚ ਪੜਾਈ ਜਾਂਦੀ ਹੈ। ਸਕੂਲ ਪੱਧਰ ਤੋ ਲੈ ਕੇ ਪੋਸਟ ਗ੍ਰੈਜ਼ੂਏਸ਼ਨ ਤੱਕ ਦੇ ਕੋਰਸ ਵਿੱਚ ਇਸ ਨੂੰ ਪੜਾਇਆ ਜਾਂਦਾ ਹੈ।

ਪ੍ਰੋਗਰਾਮ

ਆਓ! ਅਸੀਂ ਪ੍ਰੋਗਰਾਮ ਨੂੰ ਉਦਾਹਰਣ ਰਾਹੀਂ ਸਮਝਦੇ ਹਾਂ। 

ਇਕ ਦਿਨ ਜਮਾਤ ਵਿੱਚ ਗਣਿਤ ਦੇ ਅਧਿਆਪਕ ਨੇ ਵਿਦਿਆਰਥੀਆਂ ਨੂੰ ਇਕ ਵਰਗ ਦੇ ਖੇਤਰਫਲ ਦਾ ਸਵਾਲ ਹਲ ਕਰਨ ਦੀ ਵਿੱਧੀ ਬਾਰੇ ਦੱਸਿਆ।  ਪਰ ਇਕ ਵਿਦਿਆਰਥੀ ਜਿਸ ਦਾ ਨਾਮ ਸ਼ਾਮ ਸੀ, ਉਹ ਉਸ ਦਿਨ ਜਮਾਤ ਵਿੱਚ ਹਾਜ਼ਰ ਨਹੀ ਸੀ।  ਅਗਲੇ ਦਿਨ ਜਦ ਅਧਿਆਪਕ ਨੇ ਵਿਦਿਆਰਥੀਆਂ ਨੂੰ ਸਵਾਲ ਹਲ ਕਰਨ ਲਈ ਦਿੱਤਾ ਤਾਂ ਸ਼ਾਮ ਉਸ ਸਵਾਲ ਨੂੰ ਹਲ ਨਹੀ ਕਰ ਪਾਇਆ।  ਸ਼ਾਮ ਦੇ ਸਵਾਲ ਨਾ ਕਰਨ ਪਿੱਛੇ ਕਾਰਨ ਤੁਹਾਨੂੰ ਸਭ ਨੂੰ ਪਤਾ ਹੈ ਕਿ ਸ਼ਾਮ ਨੂੰ ਉਸ ਸਵਾਲ ਨੂੰ ਹਲ ਕਰਨ ਦੀ ਵਿੱਧੀ ਨਹੀ ਪਤਾ ਹੈ।  ਅਧਿਆਪਕ ਦੁਆਰਾ ਵਿਦਿਆਰਥੀਆਂ ਨੂੰ ਉਸ ਸਵਾਲ ਨੂੰ ਹਲ ਕਰਨ ਦੀ ਵਿੱਧੀ ਸਿੱਖਾਣ ਦੇ ਕੰਮ ਨੂੰ ਅਸੀਂ ਇਕ ਤਰ੍ਹਾਂ ਦੀ ਪ੍ਰੋਗਰਾਮਿੰਗ ਹੀ ਕਿਹਾਗੇਂ, ਕਿਉਂ ਜੋ ਵਿੱਧੀ ਵੀ ਹਦਾਇਤਾਂ ਦਾ ਸਮੂਹ ਹੀ ਹੁੰਦੀ ਹੈ।  ਇਸੇ ਤਰ੍ਹਾਂ ਜਦ ਪ੍ਰੋਗਰਾਮਰ ਕੰਪਿਊਟਰ ਨੂੰ ਕਿਸੇ ਕੰਮ ਨੂੰ ਕਰਨ ਦੀ ਵਿੱਧੀ ਬਾਰੇ ਦੱਸਦਾ ਹੈ ਤਾਂ ਉਸ ਨੂੰ ਪ੍ਰੋਗਰਾਮਿੰਗ ਕਿਹਾ ਜਾਂਦਾ ਹੈ।   

ਵਰਗ ਦਾ ਖੇਤਰਫਲ

ਆਮ ਭਾਸ਼ਾ

C ਪ੍ਰੋਗਰਾਮਿੰਗ ਭਾਸ਼ਾ

1.      ਵਰਗ ਦੀ ਭੁੱਜਾ ਦੀ ਕਿਮਤ ਪਤਾ ਕਰੋ

2.      ਭੁੱਜਾ X ਭੁੱਜਾ, ਇਹ ਗਣਨ ਕਰੋ

3.      ਗਣਨ ਦਾ ਨਤੀਜਾ ਹੀ ਵਰਗ ਦਾ ਖੇਤਰਫਲ ਹੋਵੇਗਾ।

void main()

{

       int area, x;

       printf(“What is value of side: “);

       scanf(“%d”, &x);

       area=x*x;

       printf(“Area : %d”,area);

}

  

ਉਪਰੋਕਤ ਪੰਜਾਬੀ ਭਾਸ਼ਾ ਵਿੱਚ ਲਿਖੀ ਵਿੱਧੀ ਵਿਦਿਆਰਥੀ ਨੂੰ ਸਮਝਾਣ ਲਈ ਢੁੱਕਵੀਂ ਹੈ। ਪਰ ਕੰਪਿਊਟਰ ਨੂੰ ਸਮਝਾਣ ਲਈ C ਭਾਸ਼ਾ ਵਰਗੀ Disciplined ਅਤੇ Formal ਭਾਸ਼ਾ ਦੀ ਲੋੜ ਹੈ।  ਅਸੀਂ ਇਸ ਸਾਲ ਇਸ ਕੰਪਿਊਟਰ ਦੀ ਆਸਾਨ ਪ੍ਰੋਗਰਾਮਿੰਗ ਭਾਸ਼ਾ ਦੇ ਮੁੱਲ ਸਿਧਾਂਤਾਂ ਨੂੰ ਸਮਝਣਾਂ ਹੈ।

 

Quiz-3 Link Here


ਸੀ ਭਾਸ਼ਾ ਕਿਸ ਸਾਲ ਵਿੱਚ ਡਿਜ਼ਾਇਨ ਕੀਤੀ ਗਈ।

a) 1950            b) 1972            c) 1990            d) 2002

ਸੀ ਭਾਸ਼ਾ ਕਿਸ ਦੁਆਰਾ ਡਿਜਾਇਨ ਕੀਤੀ ਗਈ।

a) Charles Babbage     b) Bill Gates     c) Dennis Ritchie         d) Steve Jobs

ਸੀ ਭਾਸ਼ਾ ਕਿਸ ਪੱਧਰ ਦੀ ਭਾਸ਼ਾ ਹੈ।

a) Low Level Language                     b) Middle Level Language

c) High Level Language                      d) Machine Level Language

ਹਦਾਇਤ area=x*x; ਵਿੱਚ ਕਿਹੜਾ ਡਾਟਾ ਨਹੀ ਹੈ।

a) area             b) x                  c) =                  d) All of these

C ਭਾਸ਼ਾ ਨੂੰ ਕਿਸ ਦੇਸ਼ ਵਿੱਚ ਡਿਜ਼ਾਇਨ ਕੀਤਾ ਗਿਆ ਹੈ।

a) UK                b) USA             c) France         d) India


Comments