12ਵੀਂ, ਪਾਠ-5


ਪਾਠ-5
ਵਿੰਡੋਜ਼ ਮੂਵੀ ਮੇਕਰ (ਭਾਗ-2)
ਪ੍ਰਸ਼ਨ 1: ਹੇਠ ਦਿੱਤੇ ਪ੍ਰਸ਼ਨਾਂ ਦੇ ਜਵਾਬ ਦਿਓ।
1.  ਸਟੋਰੀਬੋਰਡ ਅਤੇ ਟਾਈਮਲਾਈਨ ਵਿਚ ਕੀ ਅੰਤਰ ਹੈ?
Ans.
ਸਟੋਰੀਬੋਰਡ
ਟਾਈਮਲਾਈਨ
ਇਹ ਇਕ ਸਾਧਾਰਨ ਅਤੇ ਆਸਾਨ ਇੰਟਰਫੇਸ ਹੁੰਦਾ ਹੈ, ਜੋ ਕਿ  ਕਲਿਪਸ ਦੀ ਤਰਤੀਬ ਦੱਸਦਾ ਹੈ।
ਇਹ ਗੁੰਝਲਦਾਰ ਅਤੇ ਔਖਾ ਇੰਟਰਫੇਸ ਹੁੰਦਾ ਹੈ, ਕਲਿਪਸ ਦੀ ਟਾਈਮਿੰਗ ਦੱਸਦਾ ਹੈ।
ਸਟੋਰੀਬੋਰਡ ਵਿਚ ਇਕ ਹੀ ਟਰੈਕ ਹੁੰਦਾ ਹੈ, ਜਿਸ ਵਿਚ ਵੀਡੀਓ, ਕਲਿਪਸ, ਵੀਡੀਓ ਇਫੈਕਟਸ ਅਤੇ ਟ੍ਰਾਜ਼ਿਸ਼ਨ ਜੋੜ ਸਕਦੇ ਹਾਂ।
ਟਾਈਮਲਾਈਨ ਵਿਚ 5 ਟਰੈਕ ਹੁੰਦੇ ਹਨ- ਵੀਡੀਓ ਟਰੈਕ, ਟ੍ਰਾਂਜ਼ਿਸ਼ਨ ਟਰੈਕ, ਆਡੀਓ ਟਰੈਕ, ਆਡੀਓ/ਮਊਜਿਕ ਟਰੈਕ ਅਤੇ ਟਾਈਟਲ ਓਵਰਲੇਅ ਟਰੈਕ।
ਇਸ ਵਿਚ ਟਰੀਮਿੰਗ ਦੀ ਆਪਸ਼ਨ ਉਪਲੱਬਧ ਨਹੀ ਹੁੰਦੀ ਹੈ।
ਟਾਈਮਲਾਈਨ ਵਿਚ ਟਰੀਮਿੰਗ ਦੀ ਆਪਸ਼ਨ ਉਪਲੱਬਧ ਹੁੰਦੀ ਹੈ।  
ਸਟੋਰੀਬੋਰਡ ਵਿਚ ਆਡੀਓ ਨਾਲ ਸਬੰਧਤ ਕੰਮ ਨਹੀ ਕਰ ਸਕਦੇ।
ਟਾਈਮਲਾਈਨ ਵਿਊ ਵਿਚ ਆਡੀਓ ਸਬੰਧੀ ਦੋ ਟਰੈਕ ਦਿੱਤੇ ਹੁੰਦੇ ਹਨ, ਜਿਸ ਵਿਚ ਅਸੀ ਆਡੀਓ ਸਬੰਧੀ ਕੰਮ ਕਰ ਸਕਦੇ ਹਾਂ।
ਸਟੋਰੀਬੋਰਡ ਵਿਚ ਟਾਈਟਲ ਨਹੀ ਲਿਖ ਸਕਦੇ।
ਟਾਈਟਲ ਲਿਖਣ ਲਈ ਟਾਈਮਲਾਈਨ ਦੇ ਟਾਈਟਲ ਓਵਰਲੇਅ ਟਰੈਕ ਦਾ ਇਸਤੇਮਾਲ ਕੀਤਾ ਜਾਂਦਾ ਹੈ।


2. ਵਰਕਸਪੇਸ ਕੀ ਹੁੰਦੀ ਹੈ ਅਤੇ ਇਸਦੇ ਕਿਹੜੇ-ਕਿਹੜੇ ਰੂਪ ਹੁੰਦੇ ਹਨ?
Ans. ਇਕ ਸਾਫਟਵੇਅਰ ਦੇ ਇੰਟਰਫੇਸ ਦਾ ਉਹ ਭਾਗ ਜਿਸ ਰਾਹੀਂ ਯੂਜ਼ਰ ਦੁਆਰਾ ਕੰਮ ਕੀਤਾ ਜਾਂਦਾ ਹੈ, ਨੂੰ ਉਸ ਸਾਫਟਵੇਅਰ ਦਾ ਵਰਕਸਪੇਸ ਕਿਹਾ ਜਾਂਦਾ ਹੈ। ਵਿੰਡੋਜ਼ ਮੂਵੀ ਮੇਕਰ ਦੇ ਵਰਕਸਪੇਸ ਦੇ ਦੋ ਭਾਗ ਹਨ: -
-       ਸਟੋਰੀਬੋਰਡ 
-       ਟਾਈਮਲਾਈਨ  

3. ਜੇਕਰ ਤੁਸੀ ਟਾਸਕ ਬਟਨ ਉੱਪਰ, ਜੋ ਕਿ ਮੀਨੂੰ ਬਾਰ ਦੇ ਹੇਠਾਂ ਹੈ, ਕਲਿੱਕ ਕਰਦੇ ਹੋ ਤਾਂ ਕੀ ਹੋਵੇਗਾ?
Ans. ਟੂਲ ਬਾਰ ਤੇ ਉਪਲੱਬਧ ਟਾਸਕ ਬਟਨ, ਜੋ ਕਿ ਮੀਨੂੰ ਬਾਰ ਦੇ ਹੇਠਾਂ ਹੈ ਤੇ ਕਲਿੱਕ ਕਰਨ ਤੇ ਵਿੰਡੋ ਮੂਵੀ ਮੇਕਰ ਦੇ ਇੰਟਰਫੇਸ ਦੇ ਖੱਬੇ ਪਾਸੇ ਮੂਵੀ ਟਾਸਕ ਪੇਨ ਖੁਲ ਜਾਵੇਗਾ, ਜਿਸ ਵਿਚ ਕੈਪਚਰ ਵੀਡੀਓ, ਐਡਿਟ ਵੀਡੀਓ ਅਤੇ ਫਿਨਿਸ਼ ਵੀਡੀਓ ਆਪਸ਼ਨ ਉਪਲੱਬਧ ਹੁੰਦੀ ਹੈ।

4. ਅਲੱਗ-ਅਲੱਗ ਕਲਿਪ ਨੂੰ ਇਕ ਮੂਵੀ ਵਿਚ ਲਿਆਉਣ ਦੇ ਕਿਹੜੇ-ਕਿਹੜੇ ਪੜਾਵ ਹਨ
Ans.   1. ਕੋਲੈਕਸ਼ਨ ਆਈਕਨ ਤੇ ਕਲਿੱਕ ਕਰੋ; ਉਸ ਫੋਲਡਰ ਨੂੰ ਸਿਲੈਕਟ ਕਰੋ ਜਿਥੇ ਸਟੋਰੀਬੋਰਡ ਵਿਚ  ਭਰਨ ਲਈ ਕਲਿਪ ਹੋਣ।
2. ਹਰ ਇਕ ਕਲਿਪ ਨੂੰ ਪ੍ਰੀ-ਵਿਊ ਵਿੰਡੋਜ਼ ਤੇ ਦੇਖਣ ਲਈ ਕਲਿਕ ਕਰੋ।
3. ਇਹ ਨਿਰਧਾਰਿਤ ਕਰਨ ਮਗਰੋਂ ਕਿ ਤੁਹਾਡੀ ਮੂਵੀ ਵਿਚ ਕਿਹੜੀਆਂ ਕਲਿਪਸ ਸ਼ਾਮਿਲ ਹੋਣਗੀਆਂ, ਕਲਿਪ ਨੂੰ ਕਲਿੱਕ ਅਤੇ ਡਰੇਗ ਕਰਦੇ ਹੋਏ ਸਟੋਰੀਬੋਰਡ ਵਿਚ ਪਾਉ।
4. ਸਟੋਰੀਬੋਰਡ ਤੇ ਕਲਿਪਸ ਦੀ ਤਰਤੀਬ ਨੂੰ ਸਹੀ ਕਰਨ ਲਈ ਕਲਿੱਕ ਅਤੇ ਡਰੇਗ ਦਾ ਪ੍ਰਯੋਗ ਕਰੋ।

5. ਮੋਨੀਟਰ ਉੱਪਰ ਸਪਲਿਟ ਬਟਨ ਦਾ ਕੀ ਉਪਯੋਗ ਹੈ?
Ans. ਮੋਨੀਟਰ ਉੱਪਰ ਉਪਲੱਬਧ ਸਪਲਿਟ ਬਟਨ ਦੇ ਉਪਯੋਗ ਨਾਲ ਆਡੀਓ ਜਾਂ ਵੀਡੀਓ ਨੂੰ ਹੇਠ ਲਿਖੇ ਅਨੁਸਾਰ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ:-
-       ਕਾਨਟੈਂਟ ਪੇਨ ਵਿਚ ਸਪਲਿਟ ਕਰਨ ਵਾਲੇ ਵੀਡੀਓ ਜਾਂ ਆਡੀਓ ਤੇ ਕਲਿੱਕ ਕਰੋ।
-       ਮੋਨੀਟਰ ਥੱਲੇ, ਸਪਲਿਟ ਕਰਨ ਵਾਲੇ ਕਲਿਪ ਨੂੰ ਪਲੇਅ ਕਰਦੇ ਹੋਏ  ਤੱਕ ਸਲਾਈਡ/Seekbar ਲੈ ਕੇ ਜਾਉ।
-       ਮੋਨੀਟਰ ਤੇ ਸਪਲਿਟ ਬਟਨ ਨੂੰ ਕਲਿੱਕ ਕਰੋ, ਜਿਸ ਨਾਲ ਵੀਡੀਓ ਜਾਂ ਆਡੀਓ ਦੇ ਦੋ ਭਾਗ ਹੋਣ ਜਾਣਗੇ।


ਪ੍ਰਸ਼ਨ 2: ਖਾਲੀ ਥਾਵਾਂ ਭਰੋ।

1. ਜਦੋਂ ਤੁਸੀ ਵੀਡੀਓ ਕਲਿਪ ਨੂੰ ਸਟੋਰੀ ਬੋਰਡ ਵਿਚ ਕਾਪੀ ਜਾਂ ਮੂਵ ਕਰਦੇ ਹੋ ਤਾਂ ਇਸਦੇ ਨਾਲ ________ ਵੀ ਕਾਪੀ ਹੋ ਜਾਂਦੇ ਹਨ।
Ans. Video Effects

2. _______________ ਦੇ ਉਪਯੋਗ ਨਾਲ ਸ੍ਰੋਤ ਸਾਮੱਗਰੀ ਦੀ ਸੂਚਨਾ ਸਮਾਪਤ ਹੋ ਜਾਂਦੀ ਹੈ।
Ans. Trimming

3. ਅਸੀਂ ਕਲਿਪ ਤੋਂ ਬਾਅਦ ____________ ਦੇ ਉਪਯੋਗ ਨਾਲ ਅਗਲੇ ਕਲਿਪ ਦੀ ਪਰਿਭਾਸ਼ਾ ਦੇ ਸਕਦੇ ਹਾਂ।
Ans. Title

4. ਅਸੀਂ ________________ ਮੂਵੀ ਆਪਸ਼ਨ ਦੇ ਉਪਯੋਗ ਨਾਲ ਮੂਵੀ ਨੂੰ ਸੇਵ ਕਰ ਸਕਦੇ ਹਾਂ।
Ans. Finish

5. ਕਲਿਪ ਦੀ ਸੋਧ ਲਈ ________________ ਇਕ ਜ਼ਰੂਰੀ ਪ੍ਰਕਿਰਿਆ ਹੈ।
Ans. Splitting 
6. ਤੁਸੀ ਮੂਵੀ ਵਿੱਚ ਵੀਡੀਓ ____________ ਵੀ ਭਰ ਸਕਦੇ ਹੋ।
ੳ. ਈਫੈਕਟ (Effect)
7. ਮੂਵੀ ਵਿੱਚ ਇਫੈਕਟ ਨੂੰ ਦੇਖਣ ਲਈ ਮੂਵੀ ____________ ਨੂੰ ਦੇਖੋ।
ਉ. ਪ੍ਰੀ-ਵਿਊ (Preview)
8. __________ ਨੂੰ ਕੋਲੈਕਸ਼ਨ ਬਾਕਸ ਵਿੱਚ ਵੀਡੀਓ ਟਰਾਂਜ਼ਿਸ਼ਨ ਦੇ ਨਾਂ ਦੇ ਫੋਲਡਰ ਵਿੱਚ ਰੱਖਿਆ ਜਾਂਦਾ ਹੈ।
ਉ. ਟਰਾਂਜ਼ਿਸ਼ਨ (Transition)



ਪ੍ਰਸ਼ਨ 3: ਦਸੋ ਸਹੀ ਜਾਂ ਗਲਤ
1. ਕੀ ਅਸੀ ਐਡਵਾਂਸ ਆਡੀਓ ਇਫਕੈਟ ਨੂੰ ਟਾਈਮ-ਲਾਈਨ ਵਿਊ ਵਿਚ ਭਰ ਸਕਦੇ ਹਾਂ? (ਸਹੀ)
2. ਸੇਵ ਮੂਵੀ ਨੂੰ ਵੈੱਬ-ਪੇਜ ਜਾਂ ਈ-ਮਲ ਦੁਆਰਾ ਦੇਖਿਆ ਜਾਂ ਭੇਜਿਆ ਜਾ ਸਕਦਾ ਹੈ, ਪਰ ਇਸਨੂੰ ਸੋਧਿਆ ਨਹੀ ਜਾ ਸਕਦਾ? (ਗਲਤ)
3. ਕੀ ਟਾਈਮ-ਲਾਈਨ ਵਿਚ ਜ਼ੂਮਿੰਗ ਕਰਨ ਨਾਲ ਟਾਈਮ ਛੋਟੇ-ਛੋਟੇ ਭਾਗਾਂ ਵਿਚ ਦਿਖਾਈ ਦਿੰਦਾ ਹੈ, ਤਾਂ ਜੋ ਪ੍ਰੋਜੈਕਟ ਨੂੰ ਜ਼ਿਆਦਾ ਅਸ਼ਾਨੀ ਨਾਲ ਪੜ੍ਹਿਆ ਜਾ ਸਕੇ? (ਸਹੀ)
4. ਕੀ ਟਰਾਂਜ਼ਿਸ਼ਨ ਨੂੰ ਕੋਲੈਕਸ਼ਨ ਪੇਨ ਦੇ ਵੀਡੀਓ/ਆਡੀਓ ਟਰਾਂਜ਼ਿਸ਼ਨ ਫੋਲਡਰ ਵਿਚ ਰੱਖ ਸਕਦੇ ਹਾਂ? (ਗਲਤ)
5. ਕੇਵਲ ਵੀਡੀਓ ਇਫੈਕਟਸ ਜੋ ਕਿ ਵੀਡੀਓ ਇਫੈਕਟਸ ਫੋਲਡਰ ਵਿਚ ਹੋਣ, ਨੂੰ ਜੋੜ ਸਕਦੇ ਹਾਂ? (ਸਹੀ) 
6. ਕਾਨਟੈਂਟ ਬਾਕਸ ਵਿੱਚ ਜਾਂ ਸਟੋਰੀ ਬੋਰਡ/ਟਾਈਮ ਲਾਈਨ ਵਿੱਚ Ctrl Key ਨੂੰ ਪਕੜੇ ਰਖੋ ਅਤੇ ਲਗਾਤਾਰ ਕਲਿਪਸ ਨੂੰ ਚੁਣੋਂ ਜਿਹਨਾਂ ਨੂੰ ਆਪਸ ਵਿੱਚ ਜੋੜਨਾ ਚਾਹੁੰਦੇ ਹੋ।  (ਸਹੀ)
7. ਅਸੀਂ ਆਪਣੇ ਟਾਈਟਲ ਨੂੰ ਮੂਵੀ ਦੀ ਸ਼ੁਰੂਆਤ ਵਿੱਚ ਜਾਂ ਆਖਿਰ ਵਿੱਚ ਰੱਖ ਸਕਦੇ ਹਾਂ।  (ਸਹੀ)
8. ਵੀਡੀਓ ਇਫੈਕਟ ਤਸਵੀਰ ਉੱਪਰ ਹੀ ਲਾਗੂ ਹੁੰਦਾ ਹੈ।  (ਸਹੀ) 

 ਬਹੁ ਚੌਣਵੇ ਪ੍ਰਸ਼ਨ 
1. ਸਟੋਰੀ ਬੋਰਡ ਕਲਿਪਸ ਦੀ ਕੀ ਦੱਸਦਾ ਹੈ?
a) ਟਰਾਂਜ਼ਿਸ਼ਨ   b) ਤਰਤੀਬ      c) ਟਾਈਮਿੰਗ     d) ਸਟੋਰੀ
ਉ. b) ਤਰਤੀਬ

2. ਟਾਈਮ ਲਾਈਨ ਕਲਿਪਸ ਦੀ ਕੀ ਦੱਸਦਾ ਹੈ?
a) ਟਰਾਂਜ਼ਿਸ਼ਨ   b) ਤਰਤੀਬ      c) ਟਾਈਮਿੰਗ     d) ਸਟੋਰੀ
ਉ. c) ਟਾਈਮਿੰਗ

3. ਵੀਡੀਓ ਨੂੰ ਤੋੜਨ ਲਈ ਕਿਲ ਵਿਕਲਪ ਦਾ ਪ੍ਰਯੋਗ ਕੀਤਾ ਜਾਂਦਾ ਹੈ।
a) ਸਪਲਿਟ      b) ਮਰਜ         c) ਟਾਈਮ ਲਾਈਨ         d) ਸਟੋਰੀ ਬੋਰਡ
ਉ. a) ਸਪਲਿਟ

4. ਵੀਡੀਓ ਨੂੰ ਕਟਨ ਲਈ ਕਿਸ ਵਿਕਲਪ ਦਾ ਪ੍ਰਯੋਗ ਕੀਤਾ ਜਾਂਦਾ ਹੈ।
a) ਸਪਲਿਟ      b) ਮਰਜ         c) ਟ੍ਰੀਮਿੰਗ                  d) ਟਾਈਮ ਲਾਈਨ
ਉ. c) ਟ੍ਰੀਮਿੰਗ

5. ਟਾਈਮ ਲਾਈਨ ਵਿਊ ਵਿੱਚ ਕਿਨ੍ਹੇ ਟਰੈਕ ਹੁੰਦੇ ਹਨ।
a) 4              b) 5              c) 7              d) 2
ਉ. b) 5

6. ਟ੍ਰੀਮਿੰਗ ਕਿਨ੍ਹੇ ਤਰੀਕੇ ਨਾਲ ਕੀਤੀ ਜਾ ਸਕਦੀ ਹੈ।
a) 2              b) 5              c) 1               d) 4
ਉ. a) 2

7. ਆਵਾਜ਼ ਨੂੰ ਕਿਸ ਵਿਊ ਵਿੱਚ ਜੋੜੀਆ ਜਾ ਸਕਦਾ ਹੈ।
a) ਟਾਈਮ ਲਾਈਨ         b) ਸਪਲਿਟ      c) ਦੋਨੋ ਹੀ        d) ਕੋਈ ਨਹੀਂ
ਉ. c) ਦੋਨੋ ਹੀ

8. ਅੰਤਿਮ ਮੂਵੀ ਸੇਵ ਕਰਨ ਲਈ ਕੀ ਕਰਨਾ ਪੈਂਦਾ ਹੈ।
a) ਰੈਂਡਰਿੰਗ      b) ਸਪਲਿਟਿੰਗ   c) ਮਰਜਿੰਗ      d) ਸਾਰੇ ਹੀ
ਉ. a) ਰੈਂਡਰਿੰਗ


ਨਵੇਂ ਪ੍ਰਸ਼ਨ-ਉੱਤਰ 

1) ਟਰਿਮਿੰਗ ਕੀ ਹੈ?
ਉ. ਟਰਿਮਿੰਗ ਰਾਹੀਂ ਇਕ ਫਾਈਲ ਜਾਂ ਕਲਿਪ ਦੇ ਅਣਚਾਹੇ ਹਿੱਸਿਆਂ ਨੂੰ ਅਸਲੀ ਸ਼੍ਰੋਤ ਤੋਂ ਡਿਲੀਟ ਕੀਤੇ ਬਗੈਰ ਛੁਪਾ ਸਕਦੇ ਹਾਂ।  ਕਲਿਪਸ ਨੂੰ ਉਹਨਾਂ ਦੇ ਸ਼ੁਰੂ ਜਾਂ ਅੰਤ ਪੁਆਇੰਟ ਨੂੰ ਅਡੱਜਸਟ ਕਰਦੇ ਹੋਏ ਛੋਟਾ ਕੀਤਾ ਜਾ ਸਕਦਾ ਹੈ।

2) ਟਰਿਮ ਪੁਆਇੰਟ ਕੀ ਹੈ?
ਉ. ਇਕ ਕਲਿਪ ਨੂੰ ਟਰਿਮ ਕਰਦੇ ਸਮੇਂ ਕਲਿਪ ਦੇ ਸ਼ੁਰੂ ਅਤੇ ਅੰਤ ਵਿੱਚ ਜਿਥੇ ਪਲੇਅਬੈਕ ਸ਼ੁਰੂ ਕਰਨਾ ਅਤੇ ਚਲਣ ਤੋ ਰੋਕਣਾ ਹੋਵੇ ਜੋ ਪੁਆਇੰਟ ਜੋ ਸੈਟ ਕੀਤੇ ਜਾਂਦੇ ਹਨ, ਨੂੰ ਟਰਿਮ ਪੁਆਇੰਟ ਕਿਹਾ ਜਾਂਦਾ ਹੈ।

3)  ਟਾਈਟਲ ਅਤੇ ਕਰੈਡਿਟਸ (Titles and  Credits) ਬਾਰੇ ਦਸੋ।
ਉ. ਟਾਈਟਲ ਅਤੇ ਕਰੈਡਿਟਸ ਦੀ ਮਦਦ ਨਾਲ ਅਸੀਂ ਆਪਣੀ ਮੂਵੀ ਵਿੱਚ ਕੋਈ ਵੀ ਟੈਕਸਟ ਐਡ ਕਰ ਸਕਦੇ ਹਾਂ ਜਿਵੇਂ ਕਿ ਮੂਵੀ ਦਾ ਟਾਈਟਲ, ਤਾਰੀਖ ਅਤੇ ਐਕਸ਼ਨ ਦਾ ਨਾਮ ਆਦਿ।  ਅਸੀਂ ਆਪਣੇ ਟਾਈਟਲ ਨੂੰ ਮੂਵੀ ਜਾਂ ਕਿਸੇ ਕਲਿਪਸ ਦੀ ਸ਼ੁਰੁਆਤ ਵਿੱਚ ਜਾਂ ਆਖੀਰ ਵਿੱਚ ਰੱਖ ਸਕਦੇ ਹਾਂ।  ਅਸੀਂ ਟਾਈਟਲ ਨੂੰ ਦਿਖਾਉਣ ਲਈ ਸਮਾਂ ਨਿਰਧਾਰਿਤ ਵੀ ਕਰ ਸਕਦੇ ਹਾਂ।

4) ਵੀਡੀਓ ਟਰਾਂਜ਼ਿਸ਼ਨ (Video Transition) ਕੀ ਹੁੰਦੀ ਹੈ?
ਉ. ਅਸੀਂ ਸਟੋਰੀ ਬੋਰਡ ਜਾਂ ਟਾਈਮ ਲਾਈਨ ਉੱਤੇ ਦੋ ਤਸਵੀਰਾਂ, ਵੀਡੀਓ ਕਲਿਪਸ ਜਾਂ ਟਾਈਟਲਸ ਦੇ ਵਿੱਚ ਇਕ ਟਰਾਂਜ਼ਿਸ਼ਨ ਨੂੰ ਐਡ ਕਰ ਸਕਦੇ ਹਾਂ।  ਟਰਾਂਜ਼ਿਸ਼ਨ ਇਕ ਕਲਿਪ ਦੇ ਖਤਮ ਹੋਣ ਤੇ ਦੂਜੇ ਦੇ ਸ਼ੁਰੂ ਹੋਣ ਦੇ ਵਿਚਕਾਰ ਚਲਦੀ ਹੈ। ਵਿੰਡੋ ਮੂਵੀ ਮੇਕਰ ਦੇ ਵਿੱਚ ਕਈ ਤਰਾਂ ਦੇ ਟਰਾਂਜ਼ਿਸ਼ਨ ਹੁੰਦੇ ਹਨ, ਜੋ ਕਿ ਵੀਡੀਓ ਟਰਾਂਜ਼ਿਸ਼ਨ ਦੇ ਨਾਂ ਦੇ ਫੋਲਡਰ ਵਿੱਚ ਰੱਖਿਆ ਜਾਂਦਾ ਹੈ।

5) ਵੀਡੀਓ ਇਫੈਕਟਸ (Video Effects) ਕੀ ਹੁੰਦੇ ਹਨ?
ਉ. ਵੀਡੀਓ ਇਫੈਕਟਸ ਸਾਡੀ ਮੂਵੀ ਵਿੱਚ ਖਾਸ ਤਰ੍ਹਾਂ ਦੇ ਦਿੱਖ ਸਬੰਧੀ ਪ੍ਰਭਾਵ ਜੋੜਦੇ ਹਨ।  ਇਕ ਮੂਵੀ ਦੇ ਅਲੱਗ-ਅਲੱਗ ਕਲਿਪਸ ਜਾਂ ਤਸਵੀਰਾਂ ਉੱਤੇ ਅਲੱਗ-ਅਲੱਗ ਵੀਡੀਓ ਇਫੈਕਟਸ ਲਗਾਏ ਜਾ ਸਕਦੇ ਹਨ।  ਅਸੀਂ ਕੋਲੈਕਸ਼ਨ ਬਾਕਸ ਦੇ ਵੀਡੀਓ ਇਫੈਕਟਸ ਫੋਲਡਰ ਵਿੱਚ ਦਿੱਤੇ ਗਏ ਇਫੈਕਟਸ ਹੀ ਆਪਣੇ ਮੂਵੀ ਵਿੱਚ ਜੋੜ ਸਕਦੇ ਹਨ।

6) ਸਟੋਰੀ ਬੋਰਡ ਵਿੱਚ ਦੁਬਾਰਾ ਤੋਂ ਤਰਤੀਬਵਾਰ ਕਰਨ (Rearranging Sequence in Storyboard) ਬਾਰੇ ਦੱਸੋ। 
ਉ. ਜਦੋ ਸਾਰੀ ਕਲਿਪਸ ਸਟੋਰੀ ਬੋਰਡ ਵਿੱਚ ਆ ਜਾਣ ਤਾਂ ਉਹਨਾਂ ਨੂੰ ਦੁਬਾਰਾ ਤੋਂ ਤਰਤੀਬਵਾਰ ਕੀਤਾ ਜਾ ਸਕਦਾ ਹੈ।  ਇਹ ਕਰਨ ਲਈ ਕਿਸੇ ਕਲਿਪ ਜਾਂ ਤਸਵੀਰ ਉਤੇ ਖੱਬਾ ਕਲਿੱਕ ਕਰਕੇ ਡਰੈਗ ਕਰਦੇ ਹੋਏ ਉਸਨੂੰ ਸਟੋਰੀ ਬੋਰਡ ਦੀ ਨਵੀਂ ਜਗ੍ਹਾ ਤੇ ਲੈ ਕੇ ਜਾਉ ਜਿਥੇ ਉਸੀਂ ਉਸਨੁੰ ਰੱਖਣਾ ਚਾਹੁੰਦੇ ਹੋ।


Comments