ਸਹੀ/ਗਲਤ
1.
ਇਕ ਸੀ ਪ੍ਰੋਗਰਾਮ ਵਿੱਚ ਇਕ ਤੋਂ
ਜ਼ਿਆਦਾ ਫੰਕਸ਼ਨ ਹੋ ਸਕਦੇ ਹਨ। (ਸਹੀ)
2.
ਲਾਇਬ੍ਰੇਰੀ ਫੰਕਸ਼ਨਜ਼ ਨੂੰ ਬਿਲਟ ਇਨ
ਫੰਕਸ਼ਨ ਵੀ ਕਿਹਾ ਜਾਂਦਾ ਹੈ। (ਸਹੀ)
3.
scanf
ਫੰਕਸ਼ਨ stdio.h ਲਾਇਬ੍ਰੇਰੀ ਫਾਈਲ ਵਿੱਚ ਪ੍ਰਭਾਸ਼ਿਤ ਕੀਤਾ ਹੁੰਦਾ ਹੈ। (ਸਹੀ)
4.
fmod
ਫੰਕਸ਼ਨ ਵਰਗਮੂਲ ਪਤਾ ਕਰਨ ਲਈ ਵਰਤਿਆ ਜਾਂਦਾ ਹੈ।
(ਗਲਤ)
5.
toupper
ਫੰਕਸ਼ਨ ਕਰੈਕਟਰ ਆਰਗੂਮੈਂਟ/ਅੱਖਰਾਂ ਨੂੰ ਲੋਅਰ ਕੇਸ ਵਿਚ ਤਬਦੀਲ ਕਰ ਦਿੰਦਾ ਹੈ। (ਗਲਤ)
6.
fabs()
ਫੰਕਸ਼ਨ ਕੀਮਤ ਨੂੰ ਹੇਠਲੇ ਪੂਰਨ ਅੰਕ ਵਿੱਚ ਬਦਲ ਦਿੰਦਾ ਹੈ। (ਗਲਤ)
7.
putchar()
ਫੰਕਸ਼ਨ ਇਕ ਸਮੇਂ ਤੇ ਇਕ ਕਰੈਕਟਰ ਲਿਖਣ ਲਈ ਵਰਤਿਆ ਜਾਂਦਾ ਹੈ। (ਸਹੀ)
8.
strcat
ਫੰਕਸ਼ਨ ਸਟਰਿੰਗਜ਼ ਨੂੰ ਆਪਸ ਵਿੱਚ ਜੋੜਨ ਦੇ ਕੰਮ ਆਂਉਦਾ ਹੈ। (ਸਹੀ)
ਖਾਲੀ ਥਾਵਾਂ ਭਰੋ।
1. ਪ੍ਰੋਗਰਾਮ ਦੇ
ਛੋਟੇ-ਛੋਟੇ ਭਾਗਾਂ ਨੂੰ __________ਕਹਿੰਦੇ ਹਨ।
Ans. ਫੰਕਸ਼ਨ
2. ਸੀ ਵਿੱਚ
_____ ਫੰਕਸ਼ਨ ਦਾ ਹੋਣਾ ਜ਼ਰੂਰੀ ਹੈ।
Ans. main()
3. ਫੰਕਸ਼ਨ ______
ਤਰ੍ਹਾਂ ਦੇ ਹੁੰਦੇ ਹਨ।
Ans. ਦੋ
4. _______
ਫੰਕਸ਼ਨ ਸਟਰਿੰਗ ਦੀ ਲੰਬਾਈ ਮਾਪਣ ਲਈ ਵਰਤਿਆ ਜਾਂਦਾ ਹੈ।
Ans. strlen
5. ___________
ਫੰਕਸ਼ਨ ਸਟਰਿੰਗਜ਼ ਦਾ ਮੁਕਾਬਲਾ (comparison) ਕਰਨ ਲਈ ਵਰਤਿਆ ਜਾਂਦਾ ਹੈ।
Ans. strcmp
6. ________
ਫੰਕਸ਼ਨ ਇਕ ਨੰਬਰ ਨੂੰ ਕਿਸੇ ਹੋਰ ਨੰਬਰ ਨਾਲ ਭਾਗ ਕਰਨ ਉਪਰੰਤ ਬਾਕੀ (ਰਿਮੇਂਡਰ) ਕੀ ਬਚਤਾ ਹੈ,
ਨੂੰ ਪਤਾ ਕਰਨ ਲਈ ਵਰਤਿਆ ਜਾਂਦਾ ਹੈ।
Ans. fmod
7. ______________
ਸਟੇਟਮੈਂਟਾਂ ਦਾ ਇੱਕ ਸਮੂਹ ਹੈ ਜੋ ਕਿ ਇੱਕ ਖਾਸ ਕੰਮ ਕਰਦਾ ਹੈ।
Ans. ਫੰਕਸ਼ਨ
8. ਆਮ ਤੌਰ ਤੇ
ਫੰਕਸ਼ਨਾਂ ਨੂੰ _________________ ਭਾਗਾਂ ਵਿੱਚ ਵੰਡਿਆ ਜਾ ਸਕਦਾ
ਹੈ।
Ans. ਦੋ
9. ___________ ਫੰਕਸ਼ਨ ਆਰਗੂਮੈਂਟ ਵਿੱਚ ਸਥਿਤ ਕਰੈਕਟਰ ਦੀ ਕਿਸਮ ਨੂੰ ਲੋਅਰ ਕੇਸ ਵਿੱਚ ਬਦਲਦਾ ਹੈ।
Ans.
tolower()
10. ਸਟੈਂਡਰਡ
ਇਨਪੁੱਟ ਆਊਟਪੁੱਟ ਫੰਕਸ਼ਨ ___________ ਹੈਡਰ ਫਾਈਲ ਵਿੱਚ ਹੁੰਦੇ ਹਨ।
Ans. stdio.h
11. ਸਾਰੇ ਮੌਜੂਦ
ਲਾਇਬ੍ਰੇਰੀ ਫੰਕਸ਼ਨ ਇੱਕ ______________ ਫਾਈਲ ਵਿੱਚ ਹੁੰਦੇ ਹਨ।
Ans. ਖਾਸ ਲਾਇਬ੍ਰੇਰੀ
ਬਹੁ ਚੌਣਵੇ ਪ੍ਰਸ਼ਨ ਉੱਤਰ
1. ਸੀ ਵਿੱਚ ਕਿੰਨੀ
ਪ੍ਰਕਾਰ ਦੇ ਫੰਕਸ਼ਨ ਹੁੰਦੇ ਹਨ।
a) 1 b) 2 c) 3 d) 4
Ans. b) 2
2. ਸੀ ਵਿਚ
___________ ਫੰਕਸ਼ਨ ਘਾਤ ਨਾਲ ਸਬੰਧ ਰਖਦਾ ਹੈ।
a) pow b)
power c) printf d) sqrt
Ans. a) pow
3. ਸੀ ਵਿੱਚ
ਸਟਰਿੰਗਜ਼ ਨੂੰ ਜੋੜਨ ਲਈ ਕਿਹੜਾ ਫੰਕਸ਼ਨ ਵਰਤਿਆ ਜਾਂਦਾ ਹੈ।
a) stradd b) strsum c) strcat d) strcmp
Ans. c) strcat
4. ਸੀ ਵਿੱਚ ਇਕ
ਕਰੈਕਟਰ ਇਨਪੁੱਟ ਲਈ ਕਿਹੜਾ ਫੰਕਸ਼ਨ ਵਰਤਿਆ ਜਾਂਦਾ ਹੈ।
a) toupper b) getchar c) tolower d) putchar
Ans. b) getchar
5. ਸੀ ਵਿੱਚ
_____ ਫੰਕਸ਼ਨ ਸਟੈਂਡਰਡ ਆਊਟਪੁੱਟ ਯੰਤਰ ਤੱਕ ਭੇਜਦਾ ਹੈ।
a) scanf b) getchar c) char d) printf
Ans. d) printf
6. ਇਨ੍ਹਾਂ ਵਿੱਚੋ
ਕਿਹੜੀ ਹੈਡਰ ਫਾਈਲ ਨਹੀਂ ਹੈ।
a) myfile.h b) stdio.h c) ctype.h d) math.h
Ans. a) myfile.h
7. ਸੀ ਵਿੱਚ
ਕਿਹੜਾ ਫੰਕਸ਼ਨ ਸਟਰਿੰਗਜ਼ ਦੀ ਕਾਪੀ ਕਰਨ ਲਈ ਵਰਤਿਆ ਜਾਂਦਾ ਹੈ।
a) strcop b) strcopy c) strcpy d) copystr
Ans. c) strcpy
8. ਸੀ ਵਿੱਚ
ਕਿਹੜਾ ਫੰਕਸ਼ਨ radian ਦੇ cosine ਦੀ ਗਣਨਾ ਕਰਨ ਲਈ ਵਰਤਿਆ ਜਾਂਦਾ ਹੈ।
a) strcos b)
cosine c) cos d) cosstr
Ans. c) cos
ਸਹੀ ਮਿਲਾਣ ਕਰੋ
1
|
sqrt()
|
A
|
ਕਰੈਕਟਰ ਆਰਗੁਮੈਂਟ ਅਪਰ ਕੇਸ ਵਿੱਚ ਹੈ ਜਾਂ ਨਹੀਂ
|
2
|
ਭਾਗ ਕਰਨ ਉਪਰੰਤ ਬਾਕੀ ਕੀ ਬਚੇਗਾ ਨੂੰ ਪਤਾ ਕਰਨ ਵਾਲਾ ਫੰਕਸ਼ਨ
|
B
|
ਘਾਤ ਦੀ ਗਣਨਾ ਕਰਨ ਵਾਲਾ ਫੰਕਸ਼ਨ
|
3
|
tolower(), toascii()
|
C
|
printf(), scanf()
|
4
|
pow()
|
D
|
main()
|
5
|
ਫੰਕਸ਼ਨ ਜੋ ਸੀ ਦੇ ਪ੍ਰੋਗਰਾਮ ਦੇ ਚੱਲਣ ਲਈ ਜਰੂਰੀ ਹੈ
|
E
|
ਨਿਰਪੇਖ ਮੁੱਲ ਪਤਾ ਕਰਨ ਲਈ
|
6
|
ਦੋ ਸਟਰਿੰਗਾਂ ਦਾ ਮੁਕਾਬਲਾ ਕਰਨ ਲਈ
|
F
|
ctype.h ਹੈਡਰ ਫਾਈਲ
|
7
|
isupper()
|
G
|
ਦੋ ਸਟਰਿੰਗਾਂ ਨੂੰ ਆਪਸ ਵਿੱਚ ਜੋੜਨ ਲਈ
|
8
|
stdio.h ਹੈਡਰ ਫਾਈਲ
|
H
|
ਵਰਗਮੂਲ ਪਤਾ ਕਰਨ ਲਈ ਵਰਤਿਆ ਜਾਣ ਵਾਲਾ ਫੰਕਸ਼ਨ
|
9
|
fabs()
|
I
|
strcmp()
|
10
|
strcat()
|
J
|
fmod()
|
ਉੱਤਰ
1
|
sqrt()
|
A
|
ਵਰਗਮੂਲ ਪਤਾ ਕਰਨ ਲਈ ਵਰਤਿਆ ਜਾਣ ਵਾਲਾ ਫੰਕਸ਼ਨ
|
2
|
ਭਾਗ ਕਰਨ ਉਪਰੰਤ ਬਾਕੀ ਕੀ ਬਚੇਗਾ ਨੂੰ ਪਤਾ ਕਰਨ ਵਾਲਾ ਫੰਕਸ਼ਨ
|
B
|
fmod()
|
3
|
tolower(), toascii()
|
C
|
ctype.h ਹੈਡਰ ਫਾਈਲ
|
4
|
pow()
|
D
|
ਘਾਤ ਦੀ ਗਣਨਾ ਕਰਨ ਵਾਲਾ ਫੰਕਸ਼ਨ
|
5
|
ਫੰਕਸ਼ਨ ਜੋ ਸੀ ਦੇ ਪ੍ਰੋਗਰਾਮ ਦੇ ਚੱਲਣ ਲਈ ਜਰੂਰੀ ਹੈ
|
E
|
main()
|
6
|
ਦੋ ਸਟਰਿੰਗਾਂ ਦਾ ਮੁਕਾਬਲਾ ਕਰਨ ਲਈ
|
F
|
strcmp()
|
7
|
isupper()
|
G
|
ਕਰੈਕਟਰ ਆਰਗੁਮੈਂਟ ਅਪਰ ਕੇਸ ਵਿੱਚ ਹੈ ਜਾਂ ਨਹੀਂ
|
8
|
stdio.h ਹੈਡਰ ਫਾਈਲ
|
H
|
printf(), scanf()
|
9
|
fabs()
|
I
|
ਨਿਰਪੇਖ ਮੁੱਲ ਪਤਾ ਕਰਨ ਲਈ
|
10
|
strcat()
|
J
|
ਦੋ ਸਟਰਿੰਗਾਂ ਨੂੰ ਆਪਸ ਵਿੱਚ ਜੋੜਨ ਲਈ
|
ਬਹੁਤ ਛੇਟੇ ਉੱਤਰਾਂ ਵਾਲੇ ਪ੍ਰਸ਼ਨ
1.
ਕਿਸ ਫੰਕਸ਼ਨ ਤੋਂ ਬਿਨ੍ਹਾਂ ਸੀ ਦਾ
ਪ੍ਰੋਗਰਾਮ ਨਹੀ ਚੱਲ ਸਕਦਾ?
ਉ. main()
2. ਕਿਹੜਾ ਸਟੈਂਡਰਡ ਫੰਕਸ਼ਨ
ਇਨਪੁੱਟ ਡਿਵਾਇਸ ਤੋਂ ਡਾਟਾ ਪ੍ਰਾਪਤ ਕਰਦਾ ਹੈ?
ਉ. scanf()
3. ਸੀ ਭਾਸ਼ਾ ਵਿੱਚ ਆਮ ਤੌਰ
ਤੇ ਫੰਕਸ਼ਨ ਦੋ ਤਰ੍ਹਾਂ ਦੇ ਹੁੰਦੇ ਹਨ, ਨਾਮ ਲਿਖੋ।
ਉ. ਲਾਇਬ੍ਰੇਰੀ ਫੰਕਸ਼ਨ
ਅਤੇ ਯੂਜ਼ਰ ਡਿਫਾਇੰਡ ਫੰਕਸ਼ਨ
4. ਕਿਹੜਾ ਫੰਕਸ਼ਨ ਕਰੈਕਟਰ
ਆਰਗੂਮੈਂਟ ਨੂੰ ਲੋਅਰ ਕੇਸ ਵਿੱਚ ਤਬਦੀਲ ਕਰਦਾ ਹੈ?
ਉ. tolower()
5. ਵਰਗਮੂਲ ਪਤਾ ਕਰਨ ਲਈ
ਕਿਹੜਾ ਫੰਕਸ਼ਨ ਵਰਤਿਆ ਜਾਂਦਾ ਹੈ?
ਉ. sqrt()
6. ਕਿਹੜਾ ਫੰਕਸ਼ਨ ਦੀ ਘਾਤ
ਨਿਰਧਾਰਤ ਕਰਦਾ ਹੈ?
ਉ. pow()
7. ਕਿਹੜਾ ਫੰਕਸ਼ਨ ਦੋ
ਸਟਰਿੰਗਜ਼ ਨੂੰ ਆਪਸ ਵਿੱਚ ਜੋੜਦਾ ਹੈ?
ਉ. strcat()
8. stdio.h ਹੈਡਰ ਫਾਈਲ ਵਿੱਚ ਮੌਜੂਦ ਕੋਈ ਦੋ ਫੰਕਸ਼ਨਜ਼ ਦੇ ਨਾਮ ਲਿਖੋ।
ਉ. printf() ਅਤੇ scanf()
ਪ੍ਰਸ਼ਨ 3: ਛੋਟੇ ਉੱਤਰਾਂ ਵਾਲੇ ਪ੍ਰਸ਼ਨ
1.
ਫੰਕਸ਼ਨਾਂ ਦਾ ਵਰਗੀਕਰਨ
ਕਿੰਨੇ ਭਾਗਾਂ ਵਿੱਚ ਕੀਤਾ ਜਾ ਸਕਦਾ ਹੈ?
ਆਮ ਤੌਰ ਤੇ ਫੰਕਸ਼ਨ ਦੋ ਤਰ੍ਹਾਂ ਦੇ ਹੁੰਦੇ ਹਨ – ਲਾਇਬ੍ਰੇਰੀ ਫੰਕਸ਼ਨ ਅਤੇ ਯੂਜ਼ਰ ਡਿਫਾਇਨਡ
ਫੰਕਸ਼ਨ।
2.
ਲਾਇਬ੍ਰੇਰੀ ਫੰਕਸ਼ਨ ਦੀ ਵਿਆਖਿਆ ਕਰੋ?
ਲਾਇਬ੍ਰੇਰੀ ਫੰਕਸ਼ਨ ਕਿਸੇ ਖਾਸ ਲਾਇਬ੍ਰੇਰੀ ਫਾਈਲ ਵਿੱਚ ਰੱਖੇ ਹੋਏ ਪੁਨਰ ਨਿਰਧਾਰਿਤ ਅਤੇ
ਪੁਨਰ ਸੰਗ੍ਰਹਿਤ ਫੰਕਸ਼ਨ ਹਨ ਜਿਹੜੇ ਕਿਸੇ ਖਾਸ ਕੰਮ ਨੂੰ ਕਰਨ ਲਈ ਬਣਾਏ ਜਾਂਦੇ ਹਨ। ਇਹਨਾਂ ਨੂੰ ਬਿਲਿਟ ਇੰਨ ਫੰਕਸ਼ਨ ਵੀ ਕਹਿੰਦੇ ਹਨ।
3.
ਪ੍ਰੋਗਰਾਮ ਦੀ ਸ਼ੁਰੂਆਤ
ਵਿੱਚ ਕਿਹੜੀਆਂ ਫਾਈਲਾਂ ਸ਼ਾਮਿਲ ਕੀਤੀਆਂ ਜਾਂਦੀਆਂ ਹਨ ਅਤੇ ਕਿਉਂ?
ਕਿਸੇ ਵੀ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਹੈਡਰ ਫਾਈਲਾਂ ਸ਼ਾਮਿਲ ਕੀਤੀਆਂ ਜਾਂਦੀਆਂ ਹਨ। ਜੇਕਰ ਕਿਸੇ ਖਾਸ ਲਾਇਬ੍ਰੇਰੀ ਫੰਕਸ਼ਨ ਨੂੰ ਪ੍ਰੋਗਰਾਮ
ਵਿੱਚ ਵਰਤਨਾ ਚਾਹੁੰਦੇ ਹੋਈਏ ਤਾਂ ਸਾਨੂੰ ਉਸ ਨਾਲ ਸਬੰਧਿਤ ਹੈਡਰ ਫਾਈਲ ਨੂੰ ਪ੍ਰੋਗਰਾਮ ਵਿੱਚ
ਸ਼ਾਮਿਲ ਕਰਨਾ ਪੇਂਦਾ ਹੈ। ਉਦਾਹਰਣ ਵਜੋਂ ਜੇਕਰ ਅਸੀਂ scanf(), printf() ਵਰਤਣਾ ਚਾਹੁੰਦੇ ਹਾਂ, ਸਾਨੂੰ stdio.h ਫਾਈਲ ਨੂੰ ਪ੍ਰੋਗਰਾਮ ਵਿੱਚ ਸ਼ਾਮਿਲ ਕਰਨਾ ਪਵੇਗਾ।
4.
ਯੂਜ਼ਰ ਡਿਫਾਈਨ ਅਤੇ
ਲਾਇਬ੍ਰੇਰੀ ਫੰਕਸ਼ਨਾਂ ਵਿੱਚ ਅੰਤਰ ਦੱਸੋ?
ਯੂਜ਼ਰ ਡਿਫਾਈਨਡ ਫੰਕਸ਼ਨ
|
ਲਾਇਬ੍ਰੇਰੀ ਫੰਕਸ਼ਨ
|
ਯੂਜ਼ਰ ਡਿਫਾਈਨਡ ਫੰਕਸ਼ਨ ਨੂੰ ਪ੍ਰੋਗਰਾਮਰ ਦੁਆਰਾ ਪਰਭਾਸ਼ਿਤ ਕੀਤਾ ਅਤੇ ਬਣਾਇਆ ਜਾਂਦਾ ਹੈ।
|
ਇਹ ਪਹਿਲਾ ਤੋ ਪਰਿਭਾਸ਼ਿਤ ਫੰਕਸ਼ਨ ਹਨ ਜਿਨ੍ਹਾਂ ਦਾ ਉਪਯੋਗ ਪ੍ਰੋਗਰਾਮਰ ਦੁਆਰਾ ਆਪਣਾ
ਪ੍ਰੋਗਰਾਮ ਬਣਾਉਣ ਲਈ ਕੀਤਾ ਜਾਂਦਾ ਹੈ।
|
ਇਹ ਖਾਸ ਤੌਰ ਤੇ ਯੂਜ਼ਰ ਦੀ ਲੋੜ ਅਨੁਸਾਰ ਬਣਾਏ ਜਾਂਦੇ ਹਨ।
|
ਇਹ ਫੰਕਸ਼ਨ ਸਾਂਝੇ ਫੰਕਸ਼ਨ ਹੁੰਦੇ ਹਨ ਜੋ ਕਿ ਆਮ ਕੰਮਾਂ ਨੂੰ ਕਰਨ ਲਈ ਵਰਤੇ ਜਾਂਦੇ ਹਨ।
|
ਇਹਨਾਂ ਫੰਕਸ਼ਨਾਂ ਦੇ ਨਾਮ ਪ੍ਰੋਗਰਾਮਰ ਆਪਣੀ ਸਹੂਲਤ ਅਨੁਸਾਰ ਰੱਖਦਾ ਹੈ।
|
ਇਹਨਾਂ ਫੰਕਸ਼ਨਾਂ ਦੇ ਨਾਮ ਪਹਿਲਾ ਤੋ ਨਿਧਾਰਿਤ ਹਨ, ਜਿਸ ਨੂੰ ਪ੍ਰੋਗਰਾਮਰ ਬਦਲ ਨਹੀ ਸਕਦੇ।
|
ਇਹਨਾਂ ਦਾ ਉਪਯੋਗ ਕਰਨ ਤੋਂ ਪਹਿਲਾ ਇਹਨਾਂ ਫੰਕਸ਼ਨਾਂ ਨੂੰ ਡਿਕਲੇਅਰ ਅਤੇ ਪਰਿਭਾਸ਼ਿਤ ਕਰਨਾ
ਪੈਂਦਾ ਹੈ।
|
ਲਾਇਬ੍ਰੇਰੀ ਫੰਕਸ਼ਨਾਂ ਨੂੰ ਇਸਤੇਮਾਲ ਕਰਨ ਲਈ ਸਬੰਧਤ ਹੈਡਰ ਫਾਈਲਾਂ ਨੂੰ #include ਦੁਆਰਾ ਆਪਣੇ ਪ੍ਰੋਗਰਾਮ ਵਿੱਚ ਸ਼ਾਮਿਲ ਕਰਨਾ ਪੈਂਦਾ ਹੈ।
|
5.
String.h ਫਾਈਲ ਵਿੱਚ ਮੌਜ਼ੂਦ ਲਾਇਬ੍ਰੇਰੀ ਫੰਕਸ਼ਨਾਂ ਦੇ ਨਾਂ ਦੱਸੋ?
strcpy(), strcat(), strlen(),
strcmp(), strlwr(), strupr() ਆਦਿ
6.
ਸੀ ਭਾਸ਼ਾ ਵਿੱਚ ਵਰਤਿਆਂ
ਜਾਣ ਵਾਲੀਆਂ ਕਿਸੇ ਚਾਰ ਹੈਡਰ ਫਾਈਲਾਂ ਦੇ ਨਾਂ ਲਿਖੋ?
stdio.h, conio.h, string.h,
math.h, ctype.h
7.
ਸਟਰਿੰਗ ਕਾਪੀ ਫੰਕਸ਼ਨ ਦੀ
ਉਦਾਹਰਣ ਸਹਿਤ ਵਿਆਖਿਆ ਕਰੋ?
ਸਟਰਿੰਗ ਕਾਪੀ ਫੰਕਸ਼ਨ ਕਾਪੀ ਕੀਤੇ ਕਨਟੈਂਟ ਨੂੰ ਇੱਕ ਸਟਰਿੰਗ ਤੋਂ ਦੂਸਰੇ ਸਟਰਿੰਗ ਤੱਕ ਲੈ
ਕੇ ਜਾਂਦਾ ਹੈ। ਜਿਵੇਂ ਕਿ
char s[]=”sehaj”;
char
t[10];
strcpy(t,s);
printf(“Second
String = %s”,t);
ਦੀ ਆਊਟਪੁੱਟ Second String = sehaj ਆਵੇਗੀ, ਕਿਉਂਕਿ strcpy ਦੁਆਰਾ ਸਟਰਿੰਗ s ਦਾ ਮੁੱਲ sehaj, ਦੂਜੀ ਸਟਰਿੰਗ t ਦੇ ਵਿੱਚ ਕਾਪੀ ਕਰਕੇ ਸਟੋਰ ਕੀਤਾ ਗਿਆ ਹੈ।
8.
ਟੂਲੋਅਰ (tolower) ਫੰਕਸ਼ਨ ਦੀ ਵਰਤੋਂ ਕਰਕੇ ਇੱਕ ਪ੍ਰੋਗਰਾਮ ਲਿਖੋ?
#include<stdio.h>
#include<conio.h>
#include<ctype.h>
void main()
{
char
c1=’A’;
char
c2;
putchar(c1);
c2=tolower(c1);
putchar(c2);
getch();
}
Output:
Aa
9.
Strcat ਫੰਕਸ਼ਨ ਦੀ ਵਰਤੋ ਕਰਕੇ ਇੱਕ ਪ੍ਰੋਗਰਾਮ ਲਿਖੋ?
#include<stdio.h>
#include<conio.h>
#include<string.h>
void main()
{
char a[20]=”hardeep”;
strcat(a,” singh”);
printf(“String = %s”,a);
getch();
}
Output:
hardeep singh
ਪ੍ਰਸ਼ਨ 4: ਵੱਡੇ ਉੱਤਰਾਂ ਵਾਲੇ ਪ੍ਰਸ਼ਨ
1. ਫੰਕਸ਼ਨਾਂ ਦੇ ਮੁੱਖ ਲਾਭ ਕੀ ਹਨ?
Ans. 1. ਫੰਕਸ਼ਨਜ਼ ਦੀ ਸਹਾਇਤਾ ਨਾਲ ਅਸੀਂ
ਗੁੰਝਲਦਾਰ ਪ੍ਰੋਗਰਾਮਾਂ ਨੂੰ ਸੋਖਿਆਂ ਲਿਖ ਸਕਦੇ ਹਾਂ।
2. ਇੱਕੋ ਹੀ ਫੰਕਸ਼ਨ ਨੂੰ ਇੱਕ ਤੋਂ ਵੱਧ ਪ੍ਰੋਗਰਾਮਾਂ ਵਿੱਚ ਵਰਤਿਆ ਜਾ ਸਕਦਾ ਹੈ।
3. ਫੰਕਸ਼ਨਾਂ ਦੇ ਇਸਤੇਮਾਲ ਨਾਲ ਕਿਸੇ ਪ੍ਰੋਗਰਾਮ ਵਿੱਚ ਲੋਜੀਕਲ ਗਲਤੀਆਂ ਲਭਣਾ (ਡਿਬਗ ਕਰਨਾ)
ਆਸਾਨ ਹੁੰਦਾ ਹੈ।
4. ਫੰਕਸ਼ਨਾਂ ਨਾਲ ਪ੍ਰੋਗਰਾਮਾਂ ਦੀ ਸਾਂਭ-ਸੰਭਾਲ ਸੌਖੀ ਹੋ ਜਾਂਦੀ ਹੈ।
5. ਅਸੀਂ ਆਪਣਾ ਸਮਾਂ ਅਤੇ ਰੁਪਇਆ ਫੰਕਸ਼ਨ ਦੀ ਵਰਤੋਂ ਕਰ ਕੇ ਬਚਾ ਸਕਦੇ ਹਾਂ।
2. ਲਾਇਬ੍ਰੇਰੀ ਫੰਕਸ਼ਨਾਂ ਦੀ ਵਿਆਖਿਆ ਕਰੋ ਕਿਸੇ ਚਾਰ ਦੀ ਵਿਸਾਥਾਰ ਪੂਰਵਕ ਵਿਆਖਿਆ ਕਰੋ?
Ans. ਲਾਇਬ੍ਰੇਰੀ ਫੰਕਸ਼ਨ ਕਿਸੇ ਖਾਸ ਲਾਇਬ੍ਰੇਰੀ ਫਾਈਲ ਵਿੱਚ ਰੱਖੇ ਹੋਏ ਪੁਨਰ ਨਿਰਧਾਰਿਤ ਅਤੇ
ਪੁਨਰ ਸੰਗ੍ਰਹਿਤ ਫੰਕਸ਼ਨ ਹਨ ਜਿਹੜੇ ਕਿਸੇ ਖਾਸ ਕੰਮ ਨੂੰ ਕਰਨ ਲਈ ਬਣਾਏ ਜਾਂਦੇ ਹਨ। ਇਹਨਾਂ ਨੂੰ ਬਿਲਿਟ ਇੰਨ ਫੰਕਸ਼ਨ ਵੀ
ਕਹਿੰਦੇ ਹਨ। ਕੁਝ ਉਦਾਹਾਰਨਾਂ ਹੇਠ ਲਿਖੇ ਅਨੁਸਾਰ ਹਨ:-
1.
exp()
ਇਹ ਫੰਕਸ਼ਨ e ਦੀ ਘਾਤ ਜਿਵੇਂ ਕਿ x ਦੀ ਕੀਮਤ ਨਿਰਧਾਰਤ ਕਰਦਾ
ਹੈ। ਜਿਥੇ e=2.7183 ਹੁੰਦੀ ਹੈ।
ਉਦਾਹਰਨ ਵੱਜੋ exp(0) ਦਾ ਆਉਟਪੁੱਟ 2.71 ਆਵੇਗੀ।
2.
pow()
pow(a,b)
ਦਾ ਭਾਵ ਹੈ a ਦੀ ਘਾਤ b
ਉਦਾਹਰਨ ਵੱਜੋ, pow(2,3) ਦੀ ਆਉਟਪੁੱਟ 8 ਆਵੇਗੀ।
3.
sqrt()
sqrt(f) ਇਹ ਫੰਕਸ਼ਨ f ਦਾ ਵਰਗਮੂਲ ਪਤਾ ਕਰੇਗਾ।
ਉਦਾਹਰਨ ਵੱਜੋ sqrt(64) ਦੀ ਆਉਟਪੁੱਟ 8 ਆਵੇਗੀ।
4.
fmod()
ਇੱਕ ਨੰਬਰ ਨੂੰ ਕਿਸੇ ਹੋਰ ਨੰਬਰ ਨਾਲ
ਵੰਡਦੇ ਹਾਂ ਤਾਂ ਬਾਕੀ ਕੀ ਬਚੇਗਾ ਦੀ ਗਣਨਾ ਕਰੇਗਾ।
ਜਿਵੇਂ ਕਿ, fmod(11,3) ਦੀ ਆਉਟਪੁੱਟ 2 ਆਵੇਗੀ।
5.
fabs()
ਇਹ ਫੰਕਸ਼ਨ ਦਿੱਤੀ ਹੋਈ ਕੀਮਤ ਦਾ ਨਿਰਪੇਖ
ਮੁੱਲ ਪਤਾ ਕਰਨ ਲਈ ਵਰਤਿਆ ਜਾਂਦਾ ਹੈ[
ਜਿਵੇਂ ਕਿ fabs(-24) ਦੀ ਆਉਟਪੁੱਟ 24 ਆਵੇਗੀ।
ਨੋਟ: ਕੋਈ ਵੀ 4 ਫੰਕਸ਼ਨਾਂ (ਉਪਰੋਕਤ ਪੰਜਾਂ ਵਿੱਚੋ ਜਾਂ ਕੋਈ ਹੋਰ) ਦੀ ਵਿਖਾਇਆ ਕਰ ਸਕਦੇ
ਹਾਂ।
3. ਲਾਇਬ੍ਰੇਰੀ ਫੰਕਸ਼ਨ ਦੀ ਵਰਤੋਂ ਕਰਕੇ ਕਿਸੇ ਅੰਕ ਦਾ ਵਰਗਮੂਲ ਪਤਾ ਕਰਨ ਲਈ ਪ੍ਰੋਗਰਾਮ ਲਿਖੋ?
Ans. #include<stdio.h>
#include<conio.h>
#include<math.h>
void main()
{
int n;
float sr;
printf(“Enter a number : “);
scanf(“%d”,&n);
sr=sqrt(n);
printf(“Sqaure root of %d is %f”, n, sr);
getch();
}
Output:
Enter a number: 169
Square root of 169 is
13.00000
4. ਇੱਕ ਅਜਿਹਾ ਪ੍ਰੋਗਰਾਮ ਲਿਖੋ ਜੋ ਕਿਸੇ ਕਰੈਕਟਰ ਨੂੰ ਅਪਰ ਕੇਸ ਵਿੱਚ ਬਦਲ ਦੇਵੇ?
Ans. #include<stdio.h>
#include<conio.h>
#include<ctype.h>
void main()
{
char c1=’a’;
char c2;
putchar(c1);
c2=toupper(c1);
putchar(c2);
getch();
}
Output:
aA
5. ਇੱਕ ਪ੍ਰੋਗਰਾਮ ਲਿਖੋ ਜੋ ਸਟਰਿੰਗ ਨੂੰ Satik ਦੀ ਲੰਬਾਈ ਦੀ ਗਣਨਾ ਕਰੋ?
Ans. #include<stdio.h>
#include<conio.h>
#include<string.h>
void
main()
{
char
s=”Satik”;
int
l;
l=strlen(s);
printf(“String
= %s, Length = %d”, s, l);
getch();
}
Output:
String = Satik, Length = 5
6. ਹੇਠਾਂ ਦਿਤੀ ਸੀਰੀਜ ਦਾ ਜੋੜ ਪਤਾ ਕਰਨ ਲਈ ਪ੍ਰੋਗਰਾਮ ਲਿਖੋ-
x2+x4+x6+……………………
+ xn
Ans. #include<stdio.h>
#include<conio.h>
#include<math.h>
void main()
{
int x,n,i;
long sum;
printf(“Enter value of x
and n: “);
scanf(“%d%d”,&x,&n);
sum=0;
for(i=2;i<=n;i+=2)
sum=sum+pow(x,i);
printf(“Sum is %l”,sum);
getch();
}
Output:
Enter
value of x and n: 2 10
Sum is 1364
Very helpful app
ReplyDelete