Lecture-4
C ਪ੍ਰੋਗਰਾਮ ਨਾਲ
ਜਾਣ-ਪਹਿਚਾਣ
ਜਿਸ ਤਰ੍ਹਾਂ ਕਿਸੇ ਵੀ ਭਾਸ਼ਾ ਨੂੰ ਸਿੱਖਣ ਲਈ ਉਸ ਭਾਸ਼ਾ ਦੇ ਸ਼ਬਦਕੋਸ਼ (Vocabulary) ਅਤੇ ਵਿਆਕਰਣ (Grammar) ਨੂੰ ਸਿੱਖਦੇ ਹਾਂ ਉਸੇ ਤਰ੍ਹਾਂ ਹੀ ਅਸੀਂ ਇਸ ਸਾਲ ਸੀ ਭਾਸ਼ਾ ਦਾ ਸ਼ਬਦਕੋਸ਼ ਤੇ ਵਿਆਕਰਣ
ਨੂੰ ਸਿੱਖਾਗੇ।
Basic Structure of C
Program
1. #Pre-processor
Directives
2. Global Declarations
3. void main ()
4. {
5. Local Declarations;
6. Statements;
7. }
8. User-defined Functions
ਕਿਸੇ ਵੀ ਪ੍ਰੋਗਰਾਮ ਨੂੰ
ਲਿਖਣ ਲਈ ਅਸੀ ਇਸ ਹੀ ਸਟਰਕਚਰ ਦਾ ਇਸਤੇਮਾਲ ਕਰਾਂਗੇ।
Tokens (ਭਾਗ) of C Program
ਜਿਸ ਤਰ੍ਹਾਂ ਪੰਜਾਬੀ
ਭਾਸ਼ਾ ਵਿੱਚ ਸ਼ਬਦਬੋਧ ਵਿੱਚ ਅਸੀ ਸ਼ਬਦਾਂ ਨੂੰ ਨਾਂਵ, ਪੜਨਾਂਵ, ਕਿਰਿਆ ਆਦਿ ਵਿੱਚ ਵੰਡ ਕਰਦੇ ਹਾਂ,
ਉਸੇ ਤਰ੍ਹਾਂ ਹੀ ਇਕ ਸੀ ਭਾਸ਼ਾ ਦਾ ਪ੍ਰੋਗਰਾਮ ਬਹੁਤ ਤਰ੍ਹਾਂ ਦੇ ਸ਼ਬਦਾਂ ਤੇ ਚਿੰਨ੍ਹਾਂ ਤੋ
ਬਣਿਆ ਹੁੰਦਾ ਹੈ। ਇਹਨਾਂ ਨੂੰ ਅਸੀਂ ਸੀ ਭਾਸ਼ਾ ਵਿੱਚ Token ਆਖਦੇ ਹਾਂ ਜਿਸ ਦੀ ਵੰਡ
ਅਸੀ ਹੇਠ ਲਿਖੇ ਅਨੁਸਾਰ ਕਰਦੇ ਹਾਂ।
ਸੀ ਭਾਸ਼ਾ ਵਿੱਚ ਅੱਖਰਾਂ
ਅਤੇ ਸ਼ਬਦਾਂ ਨੂੰ ਅਸੀਂ ਹੇਠ ਲਿਖੇ ਭਾਗਾਂ ਵਿੱਚ ਵੰਡ ਸਕਦੇ ਹਾਂ:-
·
Constant (ਅਚਲ ਮੁੱਲ)
·
Variable (ਚਲ ਮੁੱਲ)
·
Function (ਕਿਰਿਆ ਸ਼ਬਦ)
·
Keyword
(ਰਾਖਵੇਂ ਸ਼ਬਦ)
ਇਸੇ ਤਰਾਂ ਸੀ ਭਾਸ਼ਾ ਵਿੱਚ
ਇਸਤੇਮਾਲ ਹੋਣ ਵਾਲੇ Symbols ਨੂੰ ਅਸੀਂ ਦੋ ਭਾਗਾਂ ਵਿੱਚ ਵੰਡ ਸਕਦੇ ਹਾਂ:-
·
Operator (ਕਿਰਿਆ ਚਿੰਨ੍ਹ)
·
Delimiter (ਵਿਰਾਮ ਚਿੰਨ੍ਹ)
ਸੀ ਭਾਸ਼ਾ ਨੂੰ ਸਿੱਖਦੇ
ਹੋਏ ਅਸੀਂ ਇਹਨਾਂ ਹੀ parts ਨੂੰ
ਸਮਝਣਾਂ ਹੈ, ਜਿਸ ਨਾਲ ਅਸੀਂ ਸੀ ਪ੍ਰੋਗਰਾਮ ਉਪਰੋਕਤ ਢਾਂਚੇ ਅਨੁਸਾਰ ਤਿਆਰ ਕਰ ਸਕਦੇ ਹਾਂ।
Functions
ਇਕ ਪ੍ਰੋਗਰਾਮ ਬਹੁਤ ਸਾਰੇ
ਛੋਟੇ ਛੋਟੇ ਪ੍ਰੋਗਰਾਮ ਤੋ ਬਣਿਆ ਹੁੰਦਾ ਹੈ, ਜਿਸ ਨੂੰ ਅਸੀ ਸਬ-ਪ੍ਰੋਗਰਾਮ (Sub-program) ਜਾਂ ਫੰਕਸ਼ਨ (Function) ਕਿਹਾ ਜਾਂਦਾ ਹੈ। ਫੰਕਸ਼ਨ ਨੂੰ ਅਸੀਂ
ਦੋ ਭਾਗਾਂ ਵਿੱਚ ਵੰਡ ਸਕਦੇ ਹਾਂ:-
·
Library Function
·
User-defined Function
Library
Function ਪਹਿਲਾ ਤੋ ਬਣੇ ਹੋਏ ਸੀ
ਭਾਸ਼ਾ ਦੀ ਵੱਖ-ਵੱਖ ਲਾਇਬ੍ਰੇਰੀਆਂ ਵਿੱਚ ਉਪਲਬਧ ਫੰਕਸ਼ਨ ਹੁੰਦੇ ਹਨ, ਜਦਕਿ User-defined Function ਪ੍ਰੋਰਗਾਮਰ ਦੁਆਰਾ ਲੋੜ ਅਨੁਸਾਰ ਖੁਦ ਲਿਖੇ ਜਾਂਦੇ ਹਨ। ਇਸ ਸਾਲ 11ਵੀਂ
ਜਮਾਤ ਵਿੱਚ ਅਸੀਂ ਹੇਠ ਲਿਖੇ ਲਾਇਬ੍ਰੇਰੀ ਫੰਕਸ਼ਨਾਂ ਨੂੰ ਸਿੱਖਣਾ ਹੈ: -
·
printf()
·
scanf()
·
clrscr()
·
getch()
ਇਸੇ ਤਰ੍ਹਾਂ ਹੀ ਅਸੀਂ 11ਵੀਂ ਜਮਾਤ ਵਿੱਚ ਇਕ ਹੀ ਯੂਜ਼ਰ ਡਿਫ਼ਾਇੰਡ ਫੰਕਸ਼ਨ ਬਣਾਉਣ ਹੈ। ਉਹ ਹੈ main() ਫੰਕਸ਼ਨ।
ਲਾਇਬ੍ਰੇਰੀ ਫੰਕਸ਼ਨ ਸਬੰਧਤ ਹੈਡਰ ਅਤੇ ਲਾਇਬ੍ਰੇਰੀ ਫਾਈਲਾਂ ਵਿੱਚ ਹੁੰਦੇ ਹਨ ਅਤੇ ਇਹਨਾਂ ਦੇ
ਇਸਤੇਮਾਲ ਕਰਨ ਲਈ ਸਬੰਧਤ ਹੈਡਰ ਫਾਈਲਾਂ ਦਾ ਇਸਤੇਮਾਲ ਕਰਨ ਪੈਂਦਾ ਹੈ। ਜਿਵੇਂ ਕਿ printf()
ਅਤੇ scanf() ਫੰਕਸ਼ਨਾਂ ਲਈ ਸਾਨੂੰ stdio.h (standard input output) ਹੈਡਰ ਫਾਈਲ ਦਾ ਇਸਤੇਮਾਲ ਕਰਨਾ
ਪਵੇਗਾ।
ਇਥੇ ਧਿਆਨ ਯੋਗ ਦੇਣ ਵਾਲੀ ਗਲ ਹੈ ਜਿਸ ਤਰ੍ਹਾਂ ਇਕ ਕਲਾਸ ਬਹੁਤ ਸਾਰੇ ਵਿਦਿਆਰਥੀਆਂ ਤੋ ਬਣੀ
ਹੁੰਦੀ ਹੈ, ਪਰ ਕਲਾਸ ਦਾ ਮੋਨੀਟਰ ਇਕ ਹੀ ਹੁੰਦਾ ਹੈ। ਉਸੇ ਤਰ੍ਹਾਂ ਇਕ ਪ੍ਰੋਗਰਾਮ ਬਹੁਤ ਸਾਰੇ
ਫੰਕਸ਼ਨ (ਸਬ-ਪ੍ਰੋਗਰਾਮ) ਤੋ ਬਣਿਆ ਹੁੰਦਾ ਹੈ, ਪਰ ਸੀ ਪ੍ਰੋਗਰਾਮ ਵਿੱਚ main() ਫੰਕਸ਼ਨ ਇਕ ਹੀ ਹੁੰਦਾ ਹੈ ਅਤੇ ਸਾਰਾ
ਪ੍ਰੋਗਰਾਮ ਇਸੇ ਫੰਕਸ਼ਨ ਤੇ ਹੀ ਅਧਾਰਿਤ ਹੁੰਦਾ ਹੈ।
Statement
ਸੀ ਭਾਸ਼ਾ ਵਿੱਚ ਕਿਰਿਆਸ਼ੀਲ
ਹਦਾਇਤਾਂ ਨੂੰ Statement ਕਿਹਾ ਜਾਂਦਾ ਹੈ। Statement ਉਹ ਹਦਾਇਤਾਂ ਹੁੰਦੀਆਂ ਹਨ, ਜੋ
ਕੰਪਿਊਟਰ ਵਿੱਚ ਕਿਸੇ ਕਾਰਜ਼ ਕਰਨ ਦਾ ਨਿਰਦੇਸ਼ ਦਿੰਦੀਆਂ ਹਨ।
ਇਹ ਦੋ ਤਰ੍ਹਾਂ ਦੀ ਹੁੰਦੀਆਂ
ਹਨ:
·
Function Calling
·
Expression or Formula
ਇਸ ਬਾਰੇ ਅਸੀਂ ਜਲਦ ਹੀ
ਡਿਟੇਲ ਵਿੱਚ ਪੜ੍ਹਾਗੇਂ।
Delimiters
ਡੀਲਿਮਿਟਰ ਸੀ ਭਾਸ਼ਾ ਦੇ ਵਿਰਾਮ ਚਿੰਨ੍ਹ ਹੰਦੇ ਹਨ। ਇਹਨਾਂ ਨੂੰ ਵੀ ਦੋ ਭਾਗਾਂ ਵਿੱਚ ਵੰਡ ਸਕਦੇ ਹਾਂ:-
Paired
Delimiters
ਇਹ Symbols ਹਮੇਸ਼ਾ ਜੋੜੇ ਵਿੱਚ ਹੀ ਇਸਤੇਮਾਲ ਕੀਤੇ
ਜਾਂਦੇ ਹਨ। ਉਦਾਹਰਣ:
·
( ) - Round Brackets
·
[ ] - Square Brackets
·
{ } - Curly Brackets
·
< > - Angular Brackets
·
“ “ - Double Quotes
·
‘ ‘ - Single Quotes
Single
Delimiters
ਇਹ Symbols ਹਮੇਸ਼ਾ ਇਕੱਲੇ ਇਸਤੇਮਾਲ ਹੁੰਦੇ ਹਨ।
·
; -
Semi-colon
·
, - Comma
ਨੋਟ: English ਭਾਸ਼ਾ ਦੇ Full Stop ਵਾਂਗ ਹੀ ਸੀ ਭਾਸ਼ਾ ਵਿੱਚ ਹਰ
ਸਟੇਟਮੈਂਟ ਦੇ ਅੰਤ ਵਿੱਚ Semi-colon (;) ਦਾ ਇਸਤੇਮਾਲ ਕੀਤਾ ਜਾਂਦਾ ਹੈ।
main()
ਕਿਸ ਕਿਸਮ ਦਾ
ਫੰਕਸ਼ਨ ਹੈ।
a)
Library Function b)
User-defined Function
c)
Both d)
None of these
ਸੀ ਭਾਸ਼ਾ ਦੇ ਇਕ ਪ੍ਰੋਗਰਾਮ
ਵਿੱਚ ਕਿੰਨੇ main()
ਫੰਕਸ਼ਨ ਹੋ ਸਕਦੇ ਹਨ।
a) 0 b)
1 c)
2 d)
Any number
ਸੀ ਭਾਸ਼ਾ ਵਿੱਚ ਹਰ ਸਟੇਟਮੈਂਟ
ਦਾ ਅੰਤ ਕਿਸ symbol ਨਾਲ ਹੁੰਦਾ ਹੈ।
a) . (full
stop) b)
, (Comma)
c) :
(Colon) d) ; (Semi-colon)
ਇਹਨਾਂ ਵਿੱਚੋ ਕਿਹੜਾ
ਡੀਲਿਮਿਟਰ ਨਹੀ ਹੈ।
a) ; b)
, c)
<> d) +
Statement
ਕੀ ਹੈ?
a) ਇਕ ਫਾਈਲ b) ਇਕ ਹਦਾਇਤ c) ਇਕ ਚਿਨ੍ਹਾਂ d) ਇਹ ਸਭ
printf()
ਫੰਕਸ਼ਨ ਨਾਲ ਸਬੰਧਤ
ਹੈਡਰ ਫਾਈਲ ਕਿਹੜੀ ਹੈ?
a) stdio.h b) conio.h c) math.h d)
string.h
stdio.h
ਦਾ ਪੂਰਾ ਨਾਮ ਕੀ
ਹੈ?
a)
Statement Input Output
b)
Standard Input Output
c)
Simple Input Output
d)
Straight Input Output
Comments
Post a Comment