ਕੰਪਿਊਟਰ ਦੀ ਪਰਿਭਾਸ਼ਾ

ਕੰਪਿਊਟਰ ਦੀ ਪਰਿਭਾਸ਼ਾ

ਪਿਆਰੇ ਵਿਦਿਆਰਥੀਓ, ਆਓ ਅਸੀਂ ਕੰਪਿਊਟਰ ਬਾਰੇ ਜਾਣੀਏ। ਪਰ ਇਸ ਤੋ ਪਹਿਲਾ ਅਸੀ ਕੁਝ ਸ਼ਬਦਾਂ ਦੀ ਪਰਿਭਾਸ਼ਾ ਜਾਣ ਲਈਏ।

ਡਾਟਾ: ਡਾਟਾ ਇਕ ਨੰਬਰ, ਅੱਖਰ, ਸ਼ਬਦ ਜਾਂ ਇਹਨਾਂ ਦਾ ਸੁਮੇਲ ਹੋ ਸਕਦਾ ਹੈ।  ਜਿਸ ਨੂੰ ਅਸੀਂ ਸੂਚਨਾ ਜਾਂ ਜਾਣਕਾਰੀ ਵਾਂਗ ਇਸਤੇਮਾਲ ਕਰਦੇ ਹਾਂ।  ਉਦਾਹਰਣ ਵੱਜੋ: 16 ਇਕ ਨੰਬਰ ਹੈ, ਅਤੇ ਇਹ ਕਿਸੇ ਦਾ ਰੋਲ ਨੰਬਰ ਹੋ ਸਕਦਾ ਹੈ ਜਾਂ ਕਿਸੇ ਟੈਸਟ ਵਿੱਚ ਆਏ ਹੋਏ ਮਾਰਕਸ।  ਇਸੇ ਤਰ੍ਹਾਂ ‘ਸ਼ਾਮ’ ਦਿਨ ਦੇ ਇਕ ਸਮੇਂ ਨੂੰ ਵੀ ਕਹਿੰਦੇ ਹਾਂ ਅਤੇ ਇਹ ਕਿਸੇ ਦਾ ਨਾਮ ਵੀ ਹੋ ਸਕਦਾ ਹੈ।  ਇਥੇ ‘16’ ਅਤੇ ‘ਸ਼ਾਮ’, ਡਾਟਾ ਹਨ।

ਹਦਾਇਤ: ਜਦੋ ਅਸੀਂ ਕਿਸੇ ਨੂੰ ਕੁਝ ਕੰਮ ਕਰਨ ਲਈ ਦਿਸ਼ਾ-ਨਿਰਦੇਸ਼ ਦਿੰਦੇ ਹਾਂ ਤਾਂ ਉਸ ਨੂੰ ਹਦਾਇਤ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ‘ਖਿੜਕੀ ਬੰਦ ਕਰ ਦਵੋ’ ਜਾਂ ‘2 + 3 ਕਿੰਨੇ ਹੁੰਦੇ ਹਨ?’ ਆਦਿ।

ਯੂਜ਼ਰ (User):  ਜੋ ਇਨਸਾਨ ਕਿਸ਼ੇ ਵਸਤੂ ਦਾ ਇਤਸੇਮਾਲ (Use) ਕਰਦਾ ਹੈ, ਉਸ ਨੂੰ ਯੂਜ਼ਰ ਕਿਹਾ ਜਾਂਦਾ ਹੈ।  ਇਥੇ ਅਸੀਂ ਕੰਪਿਊਟਰ ਨੂੰ ਚਲਾਉਣ ਵਾਲੇ ਵਿਅਕਤੀ ਨੂੰ ‘ਯੂਜ਼ਰ’ ਨਾਮ ਨਾਲ ਸੰਬੋਧਿਤ ਕਰਾਗੇਂ।

ਇਨਪੁੱਟ ਅਤੇ ਆਊਟਪੁੱਟ (Input and Output): ਇਨਪੁੱਟ ਦੋ ਸ਼ਬਦਾਂ ਤੋ ਬਣਿਆ ਹੈ In ਅਤੇ Put, ਜਿਸ ਦਾ ਅਰਥ ਹੈ ਕਿ ਕਿਸੇ ਡਾਟਾ ਨੂੰ ਕੰਪਿਊਟਰ ਅੰਦਰ ਦਾਖਲ ਕਰਨਾ।  ਇਸੇ ਤਰ੍ਹਾਂ ਆਊਟਪੁੱਟ ਦਾ ਅਰਥ ਹੈ ਕੰਪਿਊਟਰ ਤੋ ਕਿਸੇ ਤਰ੍ਹਾਂ ਦਾ ਡਾਟਾ ਸੂਚਾਨ ਦੇ ਰੂਪ ਵਿੱਚ ਪ੍ਰਾਪਤ ਕਰਨਾ।

ਇਲੈਕਟ੍ਰੀਕਲ vs ਇਲੈਕਟ੍ਰੋਨਿਕ (Electrical vs Electronic) ਮਸ਼ੀਨ:  ਇਲੈਕਟ੍ਰੀਕਲ ਮਸ਼ੀਨ ਉਹ ਮਸ਼ੀਨ ਹੁੰਦੀ ਹੈ ਜੋ ਬਿਜ਼ਲੀ (electricity) ਨੂੰ ਊਰਜ਼ਾ ਦੇ ਰੂਪ ਵਿੱਚ ਇਸਤੇਮਾਲ ਕਰਦੀ ਹੈ ਜਿਵੇਂ ਬਲਬ, ਪੰਖਾ ਆਦਿ, ਜਦਕਿ ਇਲੈਕਟ੍ਰੋਨਿਕ ਮਸ਼ੀਨ ਬਿਜ਼ਲੀ ਨੂੰ ਡਾਟਾ ਦੇ ਰੂਪ ਵੱਜੋ ਇਸਤੇਮਾਲ ਕਰਦੀ ਹੈ, ਜਿਵੇਂ ਕਿ ਕੰਪਿਊਟਰ। 

 

ਕੰਪਿਊਟਰ ਕੀ ਹੈ?

ਕੰਪਿਊਟਰ ਇਕ ਇਲੈਕਟ੍ਰੋਨਿਕ ਮਸ਼ੀਨ ਹੈ ਜੋ ਕਿ ਯੂਜ਼ਰ ਤੋ ਇਨਪੁੱਟ ਦੇ ਤੌਰ ਤੇ ਡਾਟਾ ਪ੍ਰਾਪਤ ਕਰਦਾ ਹੈ ਅਤੇ ਇਸ ਡਾਟਾ ਉੱਤੇ ਹਦਾਇਤਾਂ ਅਨੁਸਾਰ ਪ੍ਰੋਸੈਸ ਕਰਕੇ ਨਤੀਜ਼ਾ ਦੇ ਰੂਪ ਵਿੱਚ ਆਊਟਪੁੱਟ ਦਿੰਦਾ ਹੈ।   

ਸੋ ਉਪੋਰਕਤ ਪਰਿਭਾਸ਼ਾ ਅਨੁਸਾਰ ਕੰਪਿਊਟਰ ਆਪਣਾ ਕੰਮ ਤਿੰਨ ਕਦਮਾਂ ਰਾਹੀਂ ਕਰਦਾ ਹੈ:

·         ਯੂਜ਼ਰ ਤੋ ਇਨਪੁੱਟ (ਡਾਟਾ) ਪ੍ਰਾਪਤ ਕਰਨਾ

·         ਇਨਪੁੱਟ ਨੂੰ ਪ੍ਰੋਸੈਸ ਕਰਨਾ

·         ਯੂਜ਼ਰ ਨੂੰ ਆਊਟਪੁੱਟ (ਨਤੀਜ਼ਾ) ਦੇਣਾ

 




Click here for QUIZ-1

Comments