ਕੰਪਿਊਟਰ
ਦੀ ਵਰਤੋਂ
· ਸਿੱਖਿਆ
ਦੇ ਖੇਤਰ ਵਿੱਚ: ਸਿੱਖਿਆ
ਦੇ ਖੇਤਰ ਵਿੱਚ ਕੰਪਿਊਟਰ ਦੀ ਵਰਤੋਂ ਅਧਿਆਪਕ ਅਤੇ ਵਿਦਿਆਰਥੀਆਂ ਦੋਨੋਂ ਵੱਲੋ ਕੀਤੀ ਜਾਂਦੀ
ਹੈ। ਜਿਥੇ ਅਧਿਆਪਕ ਇਸ ਦੀ ਵਰਤੋਂ ਵਿਦਿਆਰਥੀਆਂ
ਦਾ ਡਾਟਾ ਜਿਵੇਂ ਉਹਨਾਂ ਦਾ ਨਾਮ, ਪਤਾ, ਮੋਬਾਇਲ ਨੰ. ਰੱਖਣ ਅਤੇ ਨਤੀਜਾ ਤਿਆਰ ਕਰਨ ਆਦਿ ਲਈ ਕਰਦੇ
ਹਨ, ਉਥੇ ਵਿਦਿਆਰਥੀ ਕੰਪਿਊਟਰ ਦੀ ਵਰਤੋਂ ਆਨ-ਲਾਈਨ ਪੜਾਈ ਕਰਨ, ਡਰਾਇੰਗ ਕਰਨ ਆਦਿ ਲਈ ਕਰਦੇ ਹਨ।.
· ਵਪਾਰ
ਖੇਤਰ ਵਿੱਚ: ਕੰਪਿਊਟਰ
ਦੀ ਵਰਤੋਂ ਵਪਾਰ ਖੇਤਰ ਵਿੱਚ ਗ੍ਰਹਾਕਾਂ ਦੇ ਵਹੀ-ਖਾਤਾ ਦਾ ਰਿਕਾਰਡ ਰੱਖਣ ਲਈ ਕੀਤਾ ਜਾਂਦਾ
ਹੈ। ਇਸ ਦੇ ਨਾਲ ਵਪਾਰੀ ਆਪਣੇ ਸਮਾਨ ਦਾ ਸਟਾਕ
ਕੰਪਿਊਟਰ ਉੱਤੇ ਆਸਾਨੀ ਨਾਲ ਬਣਾ ਕੇ ਰੱਖ ਸਕਦੇ ਹਨ ਅਤੇ ਲੋੜ ਪੈਣ ਤੇ ਇਸਤੇਮਾਲ ਕਰਦੇ ਹਨ।
· ਸਿਹਤ
ਖੇਤਰ ਵਿੱਚ: ਕੰਪਿਊਟਰ
ਦੀ ਵਰਤੋਂ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਸੂਚਨਾ ਜਿਵੇਂ ਨਾਮ, ਪਤਾ, ਬਿਮਾਰੀ ਆਦਿ ਰੱਖਣ ਲਈ ਕੀਤੀ
ਜਾਂਦੀ ਹੈ।
· ਬੈਂਕਾਂ
ਵਿੱਚ:
ਅੱਜਕਲ ਬੈਂਕ ਵੀ ਆਪਣੇ ਕਸਟਮਰ ਦਾ ਰਿਕਾਰਡ (ਜਿਵੇਂ ਅਕਾਉਂਟ ਨੰਬਰ, ਖਾਤਾ ਵਿੱਚ ਜਮ੍ਹਾਂ ਰਾਸ਼ੀ,
ਕਰਜ਼ ਦਾ ਬਕਾਇਆ ਆਦਿ) ਕੰਪਿਊਟਰ ਰਾਹੀਂ ਰੱਖਦੇ ਹਨ ਜਿਸ ਨਾਲ ਬੈਕਿੰਗ ਦਾ ਕੰਮ ਬਹੁਤ ਤੇਜੀ ਨਾਲ ਹੋ
ਰਿਹਾ ਹੈ।
· ਮਨੋਰੰਜਨ
ਦੇ ਖੇਤਰ ਵਿੱਚ: ਕੰਪਿਊਟਰ
ਦੀ ਮਦਦ ਨਾਲ ਤਸਵੀਰ ਜਾਂ ਮੂਵੀ ਵਿੱਚ ਖਾਸ ਇਫੈਕਟ ਪਾਏ ਜਾਂਦੇ ਹਨ ਅਤੇ ਕਾਲਪਨਿਕ ਕਿਰਦਾਰ
(ਕਾਰਟੂਨ) ਬਣਾਏ ਜਾਂਦੇ ਹਨ।
· ਵੱਖ-ਵੱਖ
ਸਰਕਾਰੀ ਖੇਤਰਾਂ ਵਿੱਚ: ਸਰਕਾਰ
ਦੇ ਕਈ ਵਿਭਾਗ ਕੰਪਿਊਟਰ ਦੀ ਵਰਤੋਂ ਵਿਭਾਗੀ ਕੰਮ ਨੂੰ ਨਿਯੰਤਰਨ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਕਰਦੇ
ਹਨ। ਇਸ ਲਈ ਅੱਜ ਲਗਭਗ ਹਰ ਸਰਕਾਰੀ ਨੌਕਰੀ ਲਈ ਕੰਪਿਊਟਰ
ਸਿੱਖਿਆ ਦੀ ਮੰਗ ਜ਼ਰੂਰ ਕੀਤੀ ਜਾਂਦੀ ਹੈ।
Comments
Post a Comment