Lecture-5
ਡਾਟਾ
ਦੀਆਂ ਇਕਾਈਆਂ
(Data
Units and ASCII)
ਅਸੀਂ
ਹੁਣ ਤੱਕ ਪ੍ਰੋਗਰਾਮ ਅਤੇ ਉਸ ਦੀ ਬਣਤਰ ਬਾਰੇ ਸਮਝ ਚੁੱਕੇ ਹਾਂ। ਅੱਜ ਅਸੀਂ ਇਸ ਲੈਕਚਰ ਵਿੱਚ ਡਾਟਾ ਦੀ ਬਣਤਰ ਬਾਰੇ
ਸਮਝਾਗੇਂ।
ਸਾਨੂੰ
ਪਤਾ ਹੈ ਕਿ ਕੰਪਿਊਟਰ ਬਾਇਨਰੀ ਅੱਖਰ 0 ਅਤੇ 1 ਤੇ ਅਧਾਰਿਤ ਹੈ ਅਰਥਾਤ ਇਸ ਦਾ ਡਾਟਾ ਅਤੇ ਹਦਾਇਤਾਂ
ਇਹਨਾਂ ਦੋ ਅੰਕਾਂ ਦੇ ਮੇਲ ਤੋਂ ਹੀ ਬਣਦੀਆਂ
ਹਨ। ਇਹਨਾਂ ਬਿਟ ਦੇ ਨਾਮ ਨਾਲੋ ਜਾਣਿਆ ਜਾਂਦਾ
ਹੈ। ਇਹ ਬਿਟਸ ਆਪਸ ਵਿੱਚ ਮਿਲ ਕੇ ਇਕ ਨੰਬਰ
ਬਣਾਉਂਦੇ ਹਨ, ਜੋ ਆਮ ਨੰਬਰਾਂ ਦੇ ਸਮਾਨ ਕੁਝ ਇਸ ਤਰ੍ਹਾਂ ਹਨ:
0 0000
1 0001
2 0010
3 0011
4 0100
5 0101
6 0110
7 0111
8 1000
9 1001
10 1010
ਅਸੀਂ
ਦੇਖ ਸਕਦੇ ਹਾਂ ਕਿ ਅਸੀਂ ਇਕ ਆਮ ਭਾਸ਼ਾ ਦੇ ਅੰਕ ਨੂੰ ਕਿਸ ਤਰ੍ਹਾਂ ਇਕ ਵਿਲੱਖਣ ਬਾਈਨਰੀ ਕੋਡ ਦੁਆਰਾ
ਦਰਸਾਉਂਦੇ ਹਾਂ। ਇਹ ਰੁਪਾਂਤਰਣ ਗਣਿਤ ਦੇ ਕੁਝ ਨਿਯਮਾਂ ਤੇ ਅਧਾਰਿਤ ਹੈ।
ਬਾਈਟ: ਜਦੋ
8 ਬਿਟਸ ਮਿਲ ਕੇ ਇਕ ਕੋਡ ਬਣਾਉਂਦੇ ਹਨ, ਤਾਂ ਉਸ ਦੇ ਆਕਾਰ ਨੂੰ ਅਸੀਂ ਇਕ ਬਾਈਟ ਆਖਦੇ ਹਾਂ,
ਅਰਥਾਤ
8 ਬਿਟਸ (Bits)=
1 ਬਾਈਟ
(Byte)
ਇਸੇ
ਤਰ੍ਹਾਂ ਇਹ ਬਾਈਟਸ ਵੀ ਮਿਲ ਕੇ ਵੱਡੀਆਂ ਇਕਾਈਆਂ ਬਣਾਉਂਦੇ ਹਨ, ਜੋ ਇਸ ਤਰ੍ਹਾਂ ਹੈ।
1024 ਬਾਈਟਸ (Bytes)
=
1 ਕਿਲੋ-ਬਾਈਟਸ
(Kilo-Bytes
i.e. KB)
1024 ਕਿਲੋ-ਬਾਈਟਸ
(Kilo-Bytes) =
1 ਮੈਗਾ-ਬਾਈਟਸ
(Mega-Bytes
i.e. MB)
1024 ਮੈਗਾ-ਬਾਈਟਸ
(Mega-Bytes) =
1 ਗੀਗਾ-ਬਾਈਟਸ
(Giga-Bytes i.e. GB)
1024 ਗੀਗਾ-ਬਾਈਟਸ (Giga-Bytes)
=
1 ਟੈਰਾ-ਬਾਈਟਸ (Tera-Bytes
i.e. TB)
ਇਹਨਾਂ
ਇਕਾਈਆਂ ਦਾ ਇਸਤੇਮਾਲ ਡਾਟਾ ਜਾਂ ਸਾਫਟਵੇਅਰ ਦਾ ਆਕਾਰ ਮਾਪਣ ਲਈ ਕੀਤਾ ਜਾਂਦਾ ਹੈ ਕਿਉਂ ਜੋ ਉਹਨਾਂ
ਦਾ ਅਸਲੀ ਸਰੂਪ ਬਿਟਸ ਵਿੱਚ ਹੀ ਹੁੰਦਾ ਹੈ।
ਅਸੀਂ
ਬਾਜ਼ਾਰ ਤੋ ਮੈਮਰੀ-ਕਾਰਡ ਜਾਂ ਫਿਰ ਨਵਾਂ ਮੋਬਾਇਲ ਫੋਨ ਖਰੀਦਦੇ ਸਮੇਂ ਮੈਮਰੀ ਦਾ ਆਕਾਰ ਜ਼ਰੂਰ ਪੁਛਦੇ
ਹਾਂ ਜਿਵੇਂ ਕਿ ਕਿੰਨੇ GB
ਦਾ
ਮੈਮਰੀ ਕਾਰਡ ਹੈ ਜਾਂ ਫੋਨ ਦੀ ਮੈਮਰੀ ਕਿੰਨੇ GB
ਹੈ। ਇਥੇ GB
ਉਕਤ
ਦੱਸੀ ਇਕਾਈ ਹੀ ਹੈ। ਇਸੇ ਤਰ੍ਹਾਂ ਜਦ ਅਸੀਂ ਆਨਲਾਈਨ ਕੋਈ App
ਜਾਂ
Game
ਡਾਊਨਲੋਡ
ਕਰਦੇ ਹਾਂ ਤਾਂ ਉਸ ਦਾ ਆਕਾਰ ਜ਼ਰੂਰ ਦੇਖਦੇ ਹਾਂ ਕਿ ਉਹ ਕਿੰਨੇ MB
ਦੀ
ਹੈ।
ASCII:
ASCII
ਦਾ ਪੂਰਾ ਨਾਮ American
Standard Code for Information Interchange
ਹੈ। ਜਿਸ ਤਰ੍ਹਾਂ ਕਿ ਅਸੀਂ ਸਭ ਜਾਣਦੇ ਹੀ ਹਾਂ ਕਿ ਕੰਪਿਊਟਰ ਦੀ ਖੌਜ ਅਮੇਰਿਕਾ ਦੇਸ਼ ਵਿੱਚ ਹੋਈ
ਹੈ। ਇਸ ਲਈ ਇਸ ਦਾ ਨਾਮ ਵੀ ਅਮੇਰਿਕਾ ਦੇਸ਼ ਦੇ ਨਾਮ ਤੋ ਪਿਆ ਹੈ।
ਅਸੀਂ
ਉੱਪਰ ਪੜਿਆ ਕਿ ਕਿਵੇਂ ਕਿਸੇ ਆਮ ਭਾਸ਼ਾ ਦੇ ਨੰਬਰ ਨੂੰ ਬਿਟਸ ਦੇ ਰੂਪ ਵਿੱਚ ਲਿਖਿਆ ਜਾਂਦਾ
ਹੈ। ਪਰ ਅਸੀਂ ਕਿਸੇ ਭਾਸ਼ਾ ਦੇ ਅੱਖਰਾਂ ਨੂੰ
ਕਿਵੇਂ ਦਰਸਾਵਾਂਗੇ? ਕਿਉਂ ਜੋ ਅੱਖਰਾਂ ਕੋਈ ਨੰਬਰ ਨਹੀ ਹੁੰਦੇ ਇਸ ਲਈ ਉਨ੍ਹਾਂ ਉੱਤੇ ਕੋਈ ਗਣਿਤ ਦੀ
ਵਿੱਧੀ ਦਾ ਉਪਯੋਗ ਨਹੀ ਹੋ ਸਕਦਾ। ਇਸ ਲਈ ਇਸ
ਸਮੱਸਿਆ ਦੇ ਹੱਲ ਲਈ ਹੀ ASCII
ਨੂੰ
ਬਣਾਇਆ ਗਿਆ ਜਿਸ ਵਿੱਚ English
ਭਾਸ਼ਾ
ਦੇ Alphabets
ਅਤੇ
ਹੋਰ ਜ਼ਰੂਰੀ ਅੱਖਰਾਂ ਨੂੰ ਗਣਿਤ ਦੇ ਨੰਬਰ ਬਤੌਰ ਕੋਡ ਅਲੋਟ ਕਰ ਦਿੱਤੇ ਗਏ। ਇਹ ਕੋਡ ਸਭ ਕੰਪਿਊਟਰਾਂ
ਉੱਤੇ ਇਕ ਸਮਾਨ ਹੀ ਹੁੰਦੇ ਹਨ। ਜਿਵੇਂ ਕਿ ਅੱਖਰ
‘A’
ਦਾ
ਕੋਡ 65 ਹੈ ਜੋ ਕਿ ਸਭ ਕੰਪਿਊਟਰਾਂ ਉੱਤੇ ਲਾਗੂ ਹੁੰਦਾ ਹੈ। ਕੰਪਿਊਟਰ ਦੇ ਅੰਦਰ ਅੱਖਰਾਂ ਨੂੰ
ਇਹਨਾਂ ਕੋਡ ਦੁਆਰਾ ਹੀ ਦਰਸਾਇਆ ਜਾਂਦਾ ਹੈ, ਜਦ ਕਿ ਕੰਪਿਊਟਰ ਦੀ ਸਕਰੀਨ ਉੱਤੇ ਇਹਨਾਂ ਨੂੰ ਆਪ ਰੂਪ
ਵਿੱਚ ਬਣਾ ਕੇ ਦਿਖਾ ਦਿੱਤਾ ਜਾਂਦਾ ਹੈ ਤਾਂ ਜੋ ਆਮ ਇਨਸਾਨ ਇਸ ਨੂੰ ਪੜ੍ਹ ਤੇ ਸਮਝ ਸੱਕਣ। ਜੱਦ ਅਸੀਂ ਕੀਬੋਰਡ ਤੋ ‘A’
ਬਟਨ
ਨੂੰ ਦਬਾਉਣੇ ਹਾਂ ਤਾਂ ਅਸਲ ਵਿੱਚ ਉਸ ਦਾ ASCII
ਕੋਡ
65 ਹੀ ਕੰਪਿਊਟਰ ਅੰਦਰ ਦਾਖਲ ਹੁੰਦਾ ਹੈ।
ASCII
ਕੋਡ
ਦਾ ਆਕਾਰ ਇੱਕ ਬਾਈਟ ਦਾ ਹੁੰਦਾ ਹੈ। ਇੱਕ ਬਾਈਟ ਵਿੱਚ 0 ਤੋਂ 255 ਤੱਕ (ਕੁੱਲ 256) ਨੰਬਰ
ਦਰਸਾਏ ਜਾ ਸਕਦੇ ਹਨ, ਇਸ ਲਈ ASCII
ਕੋਡਸ
ਵੀ 256 ਅੱਖਰਾਂ ਲਈ ਹੀ ਵਰਤੇ ਜਾਂਦੇ ਹਨ। ਪਰ ਅੱਜ ਦੇ ਅਡਵਾਂਸ ਕੰਪਿਊਟਰ ਵਿੱਚ Unicode
ਦਾ ਇਸਤੇਮਾਲ ਹੁੰਦਾ ਹੈ, ਜਿਸ ਬਾਰੇ ਪੜਣਾ ਇਥੇ ਜ਼ਰੂਰੀ ਨਹੀ ਹੈ ਕਿਉਂ ਜੋ C
ਭਾਸ਼ਾ
ASCII
ਕੋਡ
ਉੱਪਰ ਅਧਾਰਿਤ ਹੈ।
ASCII
ਕੋਡਸ
ਦੇ ਚਾਰਟ ਦੇਖਣ ਲਈ ਹੇਠਾਂ ਦਿੱਤੇ ਲਿੰਕ ਉੱਤੇ ਕਲਿੱਕ ਕਰੋ।
https://computersciencepseb.blogspot.com/2019/03/ascii-chart.html
Tip:
ਜੇਕਰ ਅਸੀ ਆਪਣੇ ਕੰਪਿਊਟਰ ਵਿੱਚ Alt
ਕੀਅ
ਨੂੰ press
ਕਰਦੇ
ਹੋਏ Number
pad ਤੋਂ
ਕੋਈ ਵੀ ASCII
ਕੋਡ ਟਾਇਪ ਕਰਾਂਗੇ ਤਾਂ ਉਸ ਨਾਲ ਸਬੰਧਤ ਅੱਖਰ ਸਕਰੀਨ ਤੇ ਟਾਇਪ ਹੋ ਜਾਵੇਗਾ। ਉਦਾਹਰਣ ਲਈ
Alt+75
ਦਬਾਉਂਣ
ਤੇ ‘K’ ਅੱਖਰ ਟਾਈਪ ਹੋ ਜਾਵੇਗਾ।
Comments
Post a Comment