ਪ੍ਰਸ਼ਨ 5: ਨਿਮਲਲਿਖਤ
ਪ੍ਰਸ਼ਨਾਂ ਦੇ ਉੱਤਰ ਦਿਓ।
1.
ਸੀ ਭਾਸ਼ਾ ਦੀਆਂ ਕਿਹੜੀਆਂ
ਸੀਮਾਵਾਂ ਹਨ?
·
ਸੀ ਭਾਸ਼ਾ case sensitive ਭਾਸ਼ਾ ਹੈ। ਉਦਾਹਰਨ ਵਜੋ ਇਹ printf ਨੂੰ ਸਹੀ ਅਤੇ Printf ਨੂੰ ਗਲਤ ਮੰਨਦੀ ਹੈ।
·
ਸੀ ਭਾਸ਼ਾ ਦਾ ਡਾਟਾ ਉੱਤੇ ਕੋਈ ਕੰਟਰੋਲ ਨਹੀ ਹੁੰਦਾ, ਇਸ
ਲਈ ਲੋਜੀਕਲ ਗਲਤੀਆਂ ਜਿਆਦਾ ਹੁੰਦੀਆਂ ਹਨ।
·
ਸੀ ਭਾਸ਼ਾ OOPs ਦੇ ਸਿਧਾਤਾਂ ਤੇ ਅਧਾਰਿਤ ਨਹੀ ਹੈ।
2.
ਸੀ ਭਾਸ਼ਾ ਦੇ ਪ੍ਰਯੋਗ ਖੇਤਰਾਂ
ਦਾ ਵਰਣਨ ਕਰੋ।
·
ਸੀ ਭਾਸ਼ਾ ਦਾ ਪ੍ਰਯੋਗ ਸਿਸਟਮ ਸਾਫਟਵੇਅਰ ਬਣਾਉਣ ਲਈ
ਕੀਤਾ ਜਾਂਦਾ ਹੈ, ਜਿਵੇਂ ਕਿ ਭਾਸ਼ਾ ਟ੍ਰਾਂਸਲੇਟਰ, ਡਿਵਾਇਸ ਡਰਾਇਵਰ ਆਦਿ।
·
ਸੀ ਭਾਸ਼ਾ ਦਾ ਇਸਤੇਮਾਲ ਡਾਟਾਬੇਸ ਸਾਫਟਵੇਅਰ ਬਣਾਉਣ ਲਈ
ਕੀਤਾ ਜਾਂਦਾ ਹੈ।
·
ਸੀ ਭਾਸ਼ਾ ਦਾ ਇਸਤੇਮਾਲ ਗ੍ਰਾਫਿਕਸ ਸਾਫਟੇਵਅਰ ਬਣਾਉਣ ਲਈ
ਕੀਤਾ ਜਾਂਦਾ ਹੈ।
3.
ਪ੍ਰੀਪ੍ਰੋਸੈਸਰ ਨਿਰਦੇਸ਼ ਜਾਂ
ਸਟੇਟਮੈਂਟ ਕੀ ਹੁੰਦੇ ਹਨ?
ਪ੍ਰੀਪ੍ਰੋਸੈਸਰ # ਚਿੰਨ੍ਹ ਨਾਲ ਸ਼ੁਰੂ ਹੋਣ ਵਾਲੀਆਂ
ਸਟੇਟਮੈਂਟ ਹੁੰਦੀਆਂ ਹਨ, ਜਿਨ੍ਹਾਂ ਨੂੰ ਕੰਪਾਈਲਰ ਦੁਆਰਾ ਕੰਪਾਈਲੇਸ਼ਨ ਤੋ ਪਹਿਲਾ ਕੁਝ ਖਾਸ ਕੰਮ
ਕਰਨ ਲਈ ਵਰਤਿਆ ਜਾਂਦਾ ਹੈ। ਜਿਵੇਂ ਕਿ
#include ਹੈਡਰ ਫਾਈਲਾਂ ਨੂੰ ਸ਼ਾਮਿਲ ਕਰਨ ਲਈ
#define ਕਾਂਸਟੈਂਟ ਚਿੰਨ੍ਹ ਨਿਰਧਾਰਿਤ ਕਰਨ ਲਈ
#if ਕੰਡੀਸ਼ਨਲ
ਕੰਪਾਈਲੇਸ਼ਨ ਲਈ
4.
ਗਲੋਬਲ ਡਿਕਲੇਰੇਸ਼ਨ ਤੋਂ ਤੁਸੀ
ਕੀ ਸਮਝਦੇ ਹੋ?
ਗਲੋਬਲ ਡਿਕਲੇਰੇਸ਼ਨ ਤੋਂ ਭਾਵ ਕਿਸੇ ਵੈਰੀਏਬਲ ਜਾਂ
ਫੰਕਸ਼ਨ ਨੂੰ ਇਸ ਤਰ੍ਹਾਂ ਡਿਕਲੇਅਰ ਕਰਨ ਤੋ ਹੈ ਤਾਂ ਜੋ ਉਸ ਦੀ ਹੋਂਦ ਪ੍ਰੋਗਰਾਮ ਦੇ ਸਭ ਫੰਕਸ਼ਨਾਂ
ਤੱਕ ਹੋਵੇ ਅਤੇ ਉਹ ਸਮੂੱਚੇ ਪ੍ਰੋਗਰਾਮ ਦੇ ਲਾਗੂਕਰਨ ਦੌਰਾਨ ਜੀਵਿਤ ਰਹੇ।
5.
ਸੀ ਪ੍ਰੋਗਰਾਮ ਦੀ ਆਮ ਰਚਨਾ
ਦੱਸੋ?
/*Preprocessor Directives*/
/*Global Declaration*/
void main()
{
/*Local Declarations*/
/*Statements*/
}
/*User-defined Functions*/
6.
ਸੀ ਪ੍ਰੋਗਰਾਮ ਦੇ ਲਾਗੂ ਕਰਨ
ਵਿਚ ਕਿਹੜੇ ਬੁਨਿਆਦੀ ਕਦਮ ਹੁੰਦੇ ਹਨ?
1.
ਪ੍ਰੋਗਰਾਮ ਫਾਈਲ ਬਣਾਉਣੀ
2.
ਪ੍ਰੋਗਰਾਮ ਨੂੰ ਸੇਵ ਕਰਨਾ
3.
ਕੰਪਾਈਲੇਸ਼ਨ (Compilation)
4.
ਸਿਸਟਮ ਲਾਇਬ੍ਰੇਰੀ ਫੰਕਸ਼ਨਾਂ
ਨੂੰ ਲਿੰਕ ਕਰਨਾ
5.
ਪ੍ਰੋਗਰਾਮ ਨੂੰ ਰਨ(Run) ਕਰਨਾ
7.
ਕੰਪਾਈਲੇਸ਼ਨ (Compilation) ਅਤੇ ਮੇਲ(Linking) ਦੀਆਂ ਕਿਹੜੀਆਂ
ਅਵਸਥਾਵਾਂ ਹੁੰਦੀਆਂ ਹਨ?
Source Code
↓
Pre-processor
↓
Compiler
↓
Linker ← Library functions
↓
Execute
Program
8.
printf() ਅਤੇ scanf() ਵਿੱਚ ਕੀ ਅੰਤਰ ਹੁੰਦਾ ਹੈ?
printf() ਫੰਕਸ਼ਨ ਦਾ ਇਸਤੇਮਾਲ ਡਾਟਾ ਨੂੰ ਕੰਪਿਊਟਰ ਦੀ ਸਕਰੀਨ ਉੱਤੇ ਪ੍ਰਿੰਟ ਕਰਨ ਲਈ ਕੀਤਾ ਜਾਂਦਾ ਹੈ
ਜਦਕਿ scanf() ਫੰਕਸ਼ਨ, ਡਾਟਾ ਨੂੰ
ਕੀ-ਬੋਰਡ ਤੋ ਕੰਪਿਊਟਰ ਵਿੱਚ ਦਾਖਲ ਕਰਨ ਲਈ ਆਗਿਆ ਦਿੰਦਾ ਹੈ।
9.
printf()
ਅਤੇ scanf()
ਨੂੰ ਇਨਪੁਟ/ਆਊਟਪੁਟ ਫੰਕਸ਼ਨ ਕਿਉਂ ਕਿਹਾ ਜਾਂਦਾ ਹੈ?
printf() ਅਤੇ scanf() ਫੰਕਸ਼ਨਾਂ ਨੂੰ ਕੰਪਿਊਟਰ
ਸਿਸਟਮ ਦੇ ਇਨਪੁਟ / ਆਊਟਪੁਟ ਯੰਤਰਾਂ ਜਿਵੇਂ ਕਿ ਮੋਨੀਟਰ, ਕੀ-ਬੋਰਡ ਨਾਲ ਡਾਟਾ ਦੇ ਆਦਾਨ-ਪ੍ਰਦਾਨ
ਲਈ ਵਰਤਿਆ ਜਾਂਦਾ ਹੈ, ਇਸ ਲਈ ਇਹਨਾਂ ਨੂੰ ਇਨਪੁਟ/ਆਊਟਪੁਟ ਫੰਕਸ਼ਨ ਕਿਹਾ ਜਾਂਦਾ ਹੈ।
10.
& ਦਾ scanf() ਵਿਚ ਕੀ ਕੰਮ ਹੁੰਦਾ
ਹੈ?
& ਇਕ ਪੁਆਇੰਟਰ ਓਪਰੇਟਰ ਹੈ ਜੋ
ਕਿ scanf() ਫੰਕਸ਼ਨ ਨੂੰ ਕੀ-ਬੋਰਡ
ਰਾਹੀਂ ਦਾਖਲ ਕੀਤੇ ਜਾਣ ਵਾਲੇ ਡਾਟਾ ਨੂੰ ਸਟੋਰ ਕਰਨ ਲਈ ਦਿੱਤੇ ਗਏ ਵੈਰੀਏਬਲ ਦਾ ਕੰਪਿਊਟਰ ਵਿੱਚਲਾ ਮੈਮਰੀ ਪਤਾ(Memory Address) ਦੱਸਦਾ ਹੈ।
ਸੀ
ReplyDeleteSe ਭਾਸ਼ਾ ਚੇਜ ਕੇਸ ਹੈ
ReplyDelete