ਪ੍ਰਸ਼ਨ 1: ਬਹੁ
ਪਸੰਦੀ ਪ੍ਰਸ਼ਨ।
1. ਦੋ
ਸਥਿਤੀਆਂ ਦੇ ਦਰਮਿਆਨ
ਡਾਟਾ ਬਦਲਣ ਵਾਲੇ
ਮਾਧਿਅਮ ਨੂੰ ਕੀ
ਕਿਹਾ ਜਾਂਦਾ ਹੈ?
a) ਨੈਟਵਰਕ b) ਹਾਰਡ ਡਿਸਕ c) ਸੀ.ਡੀ ਰੋਮ d) ਇਨ੍ਹ ਸਭ ਦਾ
Ans. a) ਨੈਟਵਰਕ
2. HTTP ਪ੍ਰੋਟੋਕੋਲ ਕਿਸ ਵਾਸਤੇ ਵਰਤਿਆ
ਜਾਂਦਾ ਹੈ?
a) ਈ-ਮੇਲ
b) ਨੈਟਵਰਕ
ਦੁਆਲੇ ਖਬਰਾਂ ਭੇਜਣ
ਦਾ
c) www ਤੇ ਪੰਨੇ
ਦੇਣ ਲਈ d) ਇਨ੍ਹਾਂ
ਸਾਰੀਆਂ ਦਾ
Ans. c) www ਤੇ ਪੰਨੇ
ਦੇਣ ਲਈ
3. ਨਿਮਨਲਿਖਤ
ਵਿਚੋਂ ਕਿਹੜਾ ਕੰਪਿਊਟਰ
ਨੈਟਵਰਕਾਂ ਦਾ ਨਿਸ਼ਾਨਾ
ਨਹੀ?
a) ਸਰੋਤ ਵੰਡ
b) ਉੱਚ
ਭਰੋਸੇ ਦਾ ਇਕਤਾ
c) ਸਕੇਲੇਬਿਲਟੀ
d) ਉਪਰੋਕਤ ਚੋ ਕੋਈ
ਨਹੀ
Ans. d) ਉਪਰੋਕਤ
ਚੋ ਕੋਈ ਨਹੀ
4. ਇਕ distributed
network configuration ਜਿਸ ਵਿਚ
ਸਮੂਹ ਡਾਟਾ/ਸੂਚਨਾ
ਇਕ ਕੇਂਦਰੀ ਕੰਪਿਊਟਰ
ਵਿਚੋਂ ਗੁਜ਼ਰਦੀ ਹੈ?
a) ਬੱਸ ਨੈਟਵਰਕ b) ਰਿੰਗ ਨੈਟਵਰਕ
c) ਸਟਾਰ ਨੈਟਵਰਕ
d) ਪੁਆਂਇਟ-ਟੂ-ਪੁਆਂਇਟ
ਨੈਟਵਰਕ
Ans. c) ਸਟਾਰ ਨੈਟਵਰਕ
5. PC ਦੀ ਮੁਢਲੀ
ਮੈਮੇਰੀ ਜਾਂ ਡਿਸਕ
ਤੋਂ ਕਿਸੇ ਦੂਜੇ
ਕੰਪਿਊਟਰ ਨੂੰ ਫਾਈਲ
ਭੇਜਣ ਨੂੰ ਕੀ ਕਿਹਾ
ਜਾਂਦਾ ਹੈ?
a) ਅਪਲੋਡਿੰਗ
b) ਡਾਉਨ
ਲੋਡਿੰਗ
c) ਲੋਗ-ਇਨ
d) ਹੈਂਗ-ਆਨ
Ans. a) ਅਪਲੋਡਿੰਗ
6. ਉਸ
ਡਿਵਾਇਸ ਦਾ ਨਾਮ
ਦੱਸੋ ਜਿਹੜਾ ਟੈਲੀਫੋਨ
ਲਾਈਨਾਂ ਰਾਹੀਂ ਦੋ ਕੰਪਿਊਟਰਾਂ
ਨੂੰ ਜੋੜ੍ਹਦਾ ਹੈ?
a) ਟੇਪ b) ਮਾਡਮ
c) ਬੱਸ
d) ਕੇਬਲ
Ans. b) ਮਾਡਮ
7. ਸੀ
ਪੀ ਯੂ ਤੋਂ ਇਕ ਕੰਪਿਊਟਰ
ਦੇ ਸੀਮਾਂ ਯੰਤਰਾਂ
ਲਈ ਡਾਟਾ ਦੀ ਬਦਲੀ
ਪ੍ਰਾਪਤ ਜਿਸ ਰਾਹੀਂ
ਹੁੰਦੀ ਹੈ?
a) ਮਾਡਮ b) ਕੰਪਿਊਟਰ
ਪੋਰਟ
c) ਇੰਟਰਫੇਸ
d) ਬਫ਼ਰ ਮੈਮੋਰੀ
Ans. b) ਕੰਪਿਊਟਰ
ਪੋਰਟ
8. ਇਨ੍ਹਾਂ ਨਿਮਨਲਿਖਤ
ਵਿਚੋਂ ਕਿਹੜਾ ਸੰਚਾਰ
ਮਾਧਿਅਮ ਨਹੀ?
a) ਟੈਲੀਫੋਨ
ਲਾਈਨਾਂ
b) ਕੋ-ਐਕਸ਼ਿਅਲ ਕੇਬਲ
c) ਮਾਡਮ
d) ਮੂੜੀ
ਹੋਈ ਕੋ-ਐਕਸ਼ਿਅਲ
ਕੇਬਲ
Ans. c) ਮਾਡਮ
9. ਟਰਮੀਨਲਾਂ
ਦੀ ਵਰਤੋਂ ਜਿਸ ਲਈ
ਕੀਤੀ ਜਾਂਦੀ ਹੈ?
a) ਯੂਜ਼ਰ ਤੋ
ਡਾਟਾ ਪ੍ਰਵੇਸ਼ ਕਰਨ
ਲਈ b) ਸਕੂਲ ਮੁਖੀ
ਨੂੰ ਸੂਚਨਾ ਪ੍ਰਦਾਨ
ਕਰਨ ਲਈ
c) ਨੈਟਵਰਕ
ਵਿਚ ਡਾਟਾ ਵੰਡਣ
ਲਈ
d) ਇਨ੍ਹਾਂ ਵਿਚੋ
ਕੋਈ ਵੀ ਨਹੀ
Ans. d) ਇਨ੍ਹਾਂ
ਵਿਚੋ ਕੋਈ ਵੀ ਨਹੀ
10. ਇੰਟਰਨੈਟ
ਤੋ ਪਹੁੰਚ ਕਰਨ ਲਈ
PC ਤੇ ਲਗਾਇਆ ਜਾਣ
ਵਾਲਾ ਸਾਫਟਵੇਅਰ
ਕੀ ਹੁੰਦਾ ਹੈ?
a)
www
b) TCP/IP c)
Browser
d) URL
Ans. c) Browser
Ans. c) Browser
ਪ੍ਰਸ਼ਨ 2 ਦਿਤੀ
ਗਈ ਸੂਚੀ ਚੋ ਨਿਮਨਲਿਖਿਤ
ਚੋਂ ਇਕ ਸ਼ਬਦ ਲਿਖੋ
1.1 ਸਟਾਰ, ਰਿੰਗ ਅਤੇ ਬੱਸ
ਨੈਟਵਰਕ ਇਸ ਦੀਆਂ
ਮਿਸਾਲਾਂ ਹਨ?
Ans. ਨੈਟਵਰਕ
ਟੋਪੋਲੋਜੀ / Network Topology
1.2 ਦੋ
ਸਥਿਤੀਆਂ ਦੇ ਦਰਮਿਆਨ
ਡਾਟਾ ਦੀ ਬਦਲੀ ਦੇ
ਮਾਧਿਅਮ ਨੂੰ ਇਹ
ਕਿਹਾ ਜਾਂਦਾ ਹੈ?
Ans. ਸੰਚਾਰ
ਚੈਨਲ / Communication Channel
1.3 ਇਕ ਛੋਟਾ
ਜਿਹਾ ਕੰਪਿਊਟਰ ਨੈਟਵਰਕ
ਜਿਹੜਾ ਸਥਾਨਕ ਖੇਤਰ
ਜਿਵੇਂ ਦਫਤਰ, ਇਮਾਰਤ ਤਕ ਹੀ ਸੀਮਿਤ
ਹੁੰਦਾ ਹੈ?
Ans. ਲੋਕਲ
ਏਰੀਆ ਨੈਟਵਰਕ / Local
Area Network (LAN)
1.4 ਦੋ
ਜਾਂ ਵਧੇਰੇ ਨੈਟਵਰਕ
ਦੇ ਕੂਨੈਕਸ਼ਨਾਂ ਨੂੰ
ਇਹ ਕਿਹਾ ਜਾਂਦਾ
ਹੈ?
Ans. ਇੰਟਰਨੈਟ
/ Internet
1.5 ਇਹ
ਨੈਟਵਰਕ ਦੀ ਭਾਸ਼ਾ
ਵਿਗਿਆਨ (Terminology) ਹੈ?
Ans. ਸਰਵਰ
/ Server
ਨੋਟ: ਸਰਵਰ, ਕਲਾਇੰਟ ਅਤੇ ਨੈਵਰਕ
ਇੰਟਰਫੇਸ ਯੂਨਿਟ
ਆਦਿ ਨੈਟਵਰਕ ਟਰਮੀਨੋਲੋਜੀ
ਨਾਲ ਸਬੰਧਤ ਸ਼ਬਦ
ਹਨ।
1.6 ਇਹ
ਨੈਟਵਰਕ ਦਾ ਪ੍ਰਯੋਗ
ਹੈ?
Ans. ਡਾਟਾ
ਵੰਡ / Data Sharing
1.7 ਨਿਯਮ
ਜਿਹੜਾ ਫਾਈਲ ਬਦਲੀ
ਦਾ ਧਿਆਨ ਰੱਖਦਾ
ਹੈ?
Ans. ਫਾਈਲ
ਟ੍ਰਾਂਸਫਰ ਪ੍ਰੋਟੋਕੋਲ
/ File Transfer Protocol (FTP)
1.8 ਤੁਸੀ
ਇਸ ਰਾਹੀ ਕੰਪਿਊਟਰ
ਤੋ ਸੰਦੇਸ਼ ਭੇਜ ਅਤੇ
ਪ੍ਰਾਪਤ ਕਰ ਸਕਦੇ
ਹੋ?
Ans. E-mail
(Electronic Mail / ਇਲੈਕਟ੍ਰੋਨਿਕ
ਮੇਲ)
1.9 ਰੂਲਾਂ ਦਾ
ਸੈੱਟ ਜੋ ਪ੍ਰਦਾਨ
ਕੀਤੀ ਜਾਂਦੀ ਸੇਵਾ
ਦਾ ਪ੍ਰਬੰਧ ਕਰਦਾ
ਹੈ?
Ans. ਪ੍ਰੋਟੋਕੋਲ
/ Protocol
1.10 ਕੇਬਲ
ਜਿਹੜੀਆਂ ਪਲਾਸਟਿਕ
ਜਾਂ ਸ਼ੀਸ਼ੇ ਦੀਆਂ
ਬਣੀਆਂ ਹੁੰਦੀਆਂ
ਹਨ ਅਤੇ ਜੋ ਮਨੁੱਖ
ਦੇ ਬਾਲਾਂ ਜਿੰਨੀਆਂ
ਘਣੀਆਂ ਹੁੰਦੀਆਂ
ਹਨ ਡਾਟਾ ਸੰਚਾਰ
ਲਈ ਵਰਤੀਆਂ ਜਾਂਦੀਆਂ
ਹਨ?
Ans. ਓਪਟੀਕਲ
ਫਾਈਬਰ / Optical Fibre
ਪ੍ਰਸ਼ਨ 3: ਨਿਮਲਲਿਖਤ
ਲਈ ਉਚਿਤ ਸ਼ਬਦ ਲਿਖੋ
1) ਸੰਚਾਰ
ਪ੍ਰਣਾਲੀ ਦੇ ਸਾਧਨ
ਦੁਆਰਾ ਜੋੜੇ ਗਏ
ਕੰਪਿਊਟਰਾਂ ਦਾ ਸੰਗ੍ਰਹਿ?
ਉ. Network
2) ਇਕ
ਨੈਟਵਰਕ ਵਿਚ ਨੋਡਸ
ਦੇ ਅੰਤਰ ਸੰਬੰਧ
ਦਾ ਨਮੂਨਾ?
ਉ. Topology
3)
ਟੋਪੋਲੋਜੀ
ਜਿਸ ਵਿਚ ਕੇਂਦਰੀ
ਨੋਡ ਸ਼ਾਮਲ ਹੁੰਦੀ
ਹੈ ਜਿਸ ਨਾਲ ਹੋਰ
ਨੋਡਸ ਹਰ ਇਕ ਮਾਰਗ
ਦੁਆਰਾ ਜੁੜੀਆਂ ਹੁੰਦੀਆਂ
ਹਨ?
ਉ. Star
Topology
4) ਵਿਕਸਤ
ਅਤੇ ਡੀਜ਼ਾਈਨ ਕੀਤੀ
ਗਈ ਪਹਿਲੀ ਵੈਨ ਪ੍ਰਾਈਵੇਟ
ਨੈਟਵਰਕ ਸੀ?
ਉ. ARPANET
(Advance Research Project Agency NETwork)
5) ਡਾਟਾ
ਸੰਚਾਰ ਗਤੀ ਨੂੰ
ਮਾਪਣ ਵਾਲੀ ਇਕ ਇਕਾਈ?
ਉ. Baud
6) ਮੁਕੰਮਲ
ਤੌਰ ਤੇ ਨਿਸ਼ਚਿਤ
ਅਤੇ ਵਿਅਕਤੀਗਤ ਸੰਗਠਨਾਂ
ਵੱਲੋਂ ਵਰਤੇ ਜਾਂਦੇ
ਨੈਟਵਰਕ ਨੂੰ ਕੀ
ਕਿਹਾ ਜਾਂਦਾ ਹੈ?
ਉ. ਪ੍ਰਾਈਵੇਟ
ਨੈੱਟਵਰਕ
7) ਕਿਸ
ਮੀਡੀਆ ਵਿੱਚ ਤਾਰਾਂ
ਰਾਹੀਂ ਸ਼ੰਦੇਸ਼ ਭੇਜੇ
ਅਤੇ ਪ੍ਰਾਪਤ ਕੀਤੇ
ਜਾਂਦੇ ਹਨ?
ਉ. ਗਾਈਡਿਡ
ਮੀਡੀਆ
8) ਨੈਟਵਰਕ
ਵਿੱਚ ਵਰਤੇ ਜਾਣ
ਵਾਲੇ ਨਿਯਮਾਂ ਅਤੇ
ਮਾਪਦੰਡਾਂ ਨੂੰ ਕੀ
ਕਿਹਾ ਜਾਂਦਾ ਹੈ?
ਉ. ਪ੍ਰੋਟੋਕਾਲ
(Protocol)
9) ਕੰਪਿਊਟਰਾਂ
ਦੀ ਬਣਤਰ ਨੂੰ ਕੀ
ਕਿਹਾ ਜਾਂਦਾ ਹੈ?
ਉ. ਟੋਪੋਲਾਜੀ
(Topology)
ਪ੍ਰਸ਼ਨ 4: ਨਿਮਨਲਿਖਿਤ
ਪ੍ਰਸ਼ਨਾਂ ਦੇ ਉੱਤਰ
ਦਿਓ
1.
ਨੈਟਵਰਕ
ਦੀ ਲੋੜ ਕਿਉਂ ਹੁੰਦੀ
ਹੈ?
ਉ. ਹੇਠ
ਲਿਖੇ ਕੰਮ ਲਈ ਨੈਟਵਰਕ
ਦੀ ਲੋੜ ਹੈ:-
ਓ) ਕੰਪਿਊਟਰ
ਫਾਈਲਾਂ ਦੀ ਸ਼ੇਅਰਿੰਗ
ਕਰਨ ਲਈ।
ਅ) ਨੈਟਵਰਕ
ਰਾਹੀਂ ਅਸੀਂ ਮਹਿੰਗੇ
ਯੰਤਰਾਂ ਜਿਵੇਂ ਪ੍ਰਿੰਟਰ, ਨੂੰ ਸ਼ੇਅਰ ਕਰ ਸਕਦੇ
ਹਾਂ।
ੲ) ਵੱਖ-ਵੱਖ ਕੰਪਿਊਟਰਾਂ
ਨੂੰ ਇਕ ਦੂਜੇ ਨਾਲ
ਸੰਚਾਰ ਕਰਨ ਦੇ ਕਾਬਿਲ
ਕਰਦੇ ਹਨ।
ਸ) ਸੰਚਾਰ ਗਤੀ ਅਤੇ
ਸ਼ੁਧਤਾ ਵਿਚ ਸੁਧਾਰ।
ਹ) ਡਾਟਾ ਬਦਲਣ ਲਈ
ਨੈਟਵਰਕ ਇਕ ਸਸਤਾ
ਢੰਗ ਹੈ।
2. ਡਾਟਾ
ਵੰਡ ਨੂੰ ਨੈਟਵਰਕਿੰਗ
ਦਾ ਮਹੱਤਵਪੂਰਨ ਪ੍ਰਯੋਗ
ਕਿਉਂ ਮੰਨਿਆ ਜਾਂਦਾ
ਹੈ?
ਉ. ਅੱਜ
ਦੇ ਸ਼ਕਤੀਸ਼ਾਲੀ ਯੁੱਗ
ਨੂੰ ਇਕ ਸਥਾਨ ਤੋਂ
ਦੂਜੇ ਲਈ ਅਕਸਰ ਡਾਟਾ
ਭੇਜਣ ਲਈ ਤੇਜ਼ ਸੰਚਾਰ
ਚੈਨਲਾਂ ਦੀ ਲੋੜ
ਪੈ ਰਹੀ ਹੈ। ਇਸ ਲਈ
ਦੂਰੀ ਤੇ ਡਾਟਾ ਸੰਚਾਰ
ਕਰਨਾ ਬਹੁਤ ਜ਼ਰੂਰੀ
ਹੋ ਗਿਆ ਹੈ। ਡਾਟੇ
ਨੂੰ ਤੇਜ਼ੀ ਨਾਲ ਇਕ
ਸਥਾਨ ਤੋਂ ਦੂਜੇ
ਤੱਕ ਭੇਜਣ ਲਈ ਨੈੱਟਵਰਕਿੰਗ
ਦਾ ਸੰਕਲਪ ਸ਼ੁਰੂ
ਕੀਤਾ ਗਿਆ ਹੈ। ਨੈਟਵਰਕਿੰਗ
ਵਿਚ ਵਿਸ਼ਵ ਦੇ ਵੱਖ-ਵੱਖ
ਭਾਗਾਂ ਤੋਂ ਕੰਪਿਊਟਰਾਂ
ਨੂੰ ਇਕ ਦੂਜੇ ਨਾਲ
ਜੋੜ੍ਹਿਆ ਗਿਆ ਹੈ
ਤਾਂ ਜੋ ਉਹ ਇਕ ਦੂਜੇ
ਨਾਲ ਡਾਟਾ ਸ਼ੇਅਰ
ਕਰਨ ਸਕਣ।
3. ਕੇਬਲ
ਟੀ ਵੀ ਨੈਟਵਰਕ ਲਈ
ਕਿਹੜੀ ਕਿਸਮ ਦਾ
ਨੈੱਟਵਰਕ ਲਾਭਦਾਇਕ
ਹੁੰਦਾ ਹੈ? ਇਹ ਵੈਨ ਤੋਂ ਕਿਵੇਂ
ਵੱਖ ਹੈ?
ਉ. ਕੇਬਲ
ਟੀ ਵੀ ਨੈਟਵਰਕ ਲਈ
ਮੈਟਰੋਪੋਲੀਟਨ ਏਰੀਆ
ਨੈੱਟਵਰਕ (MAN) ਲਾਭਦਾਇਕ ਹੁੰਦਾ
ਹੈ। ਮੈਨ (MAN) ਉਹ
ਨੈੱਟਵਰਕ ਹਨ ਜਿਹੜੇ
ਸਾਰੇ ਸ਼ਹਿਰ ਵਿਚ
ਫੈਲੇ ਹੋਏ ਹੁੰਦੇ
ਹਨ, ਜਦਕਿ ਸਮੁੱਚੇ
ਦੇਸ਼ਾਂ ਵਿਚ ਫੈਲੇ
ਨੈਟਵਰਕ ਨੂੰ ਵੈਨ
(WAN) ਕਿਹਾ ਜਾਂਦਾ
ਹੈ।
4. ਗਾਈਡਿਡ
ਮੀਡੀਆ ਅਤੇ ਅਨਗਾਈਡਿਡ
ਮੀਡੀਆ ਡਾਟਾ ਸੰਚਾਰ
ਮਾਧਿਅਮ ਕੀ ਹੁੰਦੈ
ਹਨ? ਹਰੇਕ ਦੀ
ਮਿਸਾਲ ਦਿਓ?
ਉ. ਗਾਈਡਿਡ
ਮੀਡੀਆ
ਗਾਈਡਿਡ ਮੀਡੀਆ
ਵਿਚ ਸਿਗਨਲ ਤਾਰਾਂ
ਜਾਂ ਲਹਿਰਾਂ ਰਾਹੀਂ
ਭੇਜੇ ਜਾਂਦੇ ਹਨ।
ਇਸ ਦੀ ਮਿਸਾਲ ਹਨ:-
· ਕੋ-ਐਕਸ਼ਿਅਲ
ਕੇਬਲ (Co-axial Cable)
· ਟਵਿਸਟਿਡ
ਪੇਅਰ (Twisted Pair)
· ਆਪਟੀਕਲ
ਫਾਈਬਰ (Optical Fibre)
ਅਨਗਾਈਡਿਡ
ਮੀਡੀਆ
ਅਨਗਾਈਡਿਡ
ਮੀਡੀਆ ਮਾਧਿਅਮ ਵਿਚ, ਸਿਗਨਲ ਸਮੂਹ ਦਿਸ਼ਾਵਾਂ
ਵਿਚ ਸੁਤੰਤਰਤਾ ਨਾਲ
ਭੇਜੇ ਜਾਂਦੇ ਹਨ
ਜਿਵੇਂ ਰੇਡੀਓ ਜਾਂ
ਮਾਈਕਰੋਵੇਵ ਰੇਡੀਏਸ਼ਨ।
ਆਰ ਐਫ ਪ੍ਰਸਾਰ
ਦੀਆਂ 3 ਕਿਸਮਾਂ ਹਨ:-
· ਜ਼ਮੀਨੀ
ਤਰੰਗ (Ground Wave)
· ਆਈਨੋਸਫੈਰਿਕ (Ionospheric)
· ਦਿੱਖ
ਪ੍ਰਸਾਰ ਦੀ ਰੇਖਾ
(Line of
Sight)
5. ਨੈਟਵਰਕਿੰਗ
ਵਿਚ ਮਾਡਮ ਦਾ ਕੀ
ਕੰਮ ਹੁੰਦਾ ਹੈ?
ਉ. ਮਾਡਮ
(Modem) ਇਕ ਅਜਿਹਾ ਡਿਵਾਇਸ
ਹੈ ਜੋ ਨੈਟਵਰਕ ਤੇ
ਡਾਟਾ ਸੰਚਾਰ ਕਰਨ
ਲਈ ਵਰਤਿਆ ਜਾਂਦਾ
ਹੈ। ਕੰਪਿਊਟਰ ਦੂਹਰੇ
ਕੋਡ (Binary code) ਵਿਚ ਮਾਡਮ
ਨੂੰ ਡਾਟਾ ਭੇਜਦੇ
ਹਨ ਅਤੇ ਮਾਡਮ ਇਸ
ਦੋਹਰੇ ਕੋਡ (Binary Code) ਡਾਟਾ ਨੂੰ ਐਨਾਲੋਗ
ਸਿਗਨਲ (Analog Signal) ਵਿਚ
ਬਦਲਦਾ ਹੈ ਅਤੇ ਫਿਰ
ਇਹ ਡਾਟਾ ਟੈਲੀਫੋਨ
ਨੈਟਵਰਕ ਰਾਹੀਂ ਸਫਰ
ਕਰਦਾ ਹੈ। ਜਦੋਂ
ਡਾਟਾ ਮੰਜ਼ਿਲ ਤੇ
ਪਹੁੰਦ ਜਾਂਦਾ ਹੈ,
ਉਸ ਕੰਪਿਊਟਰ ਨਾਲ
ਜੁੜਿਆ ਮਾਡਮ ਐਨਾਲੋਗ
ਸਿਗਨਲ ਨੂੰ ਦੁਬਾਰਾ
ਦੂਹਰੇ ਕੋਡ ਡਾਟਾ
ਵਿਚ ਬਦਲਦਾ ਹੈ ਜਿਹੜਾ
ਕੰਪਿਊਟਰ ਵੱਲੋ ਪੜ੍ਹਿਆ
ਜਾ ਸਕਦਾ ਹੈ। ਇਸ ਪ੍ਰਕਾਰ ਮਾਡਮ
ਨੈਟਵਰਕ ਤੇ ਡਾਟਾ
ਦਾ ਸੰਚਾਰ ਕਰਦਾ
ਹੈ।
6. ਨੈਟਵਰਕ ਦੀਆਂ
ਕਿਸਮਾਂ ਕਿਹੜੀਆਂ-ਕਿਹੜੀਆਂ
ਹਨ?
ਉ. ਭੂਗੋਲਿਕ
ਵਿਸਥਾਰ ਦੇ ਅਧਾਰ
ਤੇ ਨੈੱਟਵਰਕ ਤਿੰਨ
ਕਿਸਮ ਦੇ ਹੋ ਸਕਦੇ
ਹਨ
1. ਲੋਕਲ ਏਰੀਆ
ਨੈੱਟਵਰਕ (LAN): ਲੈਨ ਪ੍ਰਾਈਵੇਟ
ਨੈੱਟਵਰਕ ਹੁੰਦੇ
ਹਨ ਜਿੱਹੜੇ ਅਕਾਰ
ਵਿੱਚ ਕੁੱਝ ਕਿਲੋਮੀਟਰ
ਤੱਕ ਇੱਕ ਬਿਲਡਿੰਗ/ਕੈਮਪਸ
ਵਿੱਚ ਹੁੰਦੇ ਹਨ। ਇਹ ਫੈਕਟਰੀਆਂ
ਅਤੇ ਦਫਤਰਾਂ ਵਿੱਚ
ਪੀ ਸੀ ਅਤੇ ਵਰਕਸਟੇਸ਼ਨ
ਨੂੰ ਜੋੜ ਕੇ ਸੂਚਨਾ
ਦਾ ਅਦਾਨ ਪ੍ਰਦਾਨ
ਕਰਨ ਅਤੇ ਸਰੋਤਾਂ
ਦੇ ਵੰਡ ਲਈ ਵਰਤੇ
ਜਾਂਦੇ ਹਨ।
2. ਮੈਟਰੋਪੋਲੀਟਰਨ
ਏਰੀਆ ਨੈੱਟਵਰਕ (MAN): ਮੈਨ ਉਹ
ਨੈੱਟਵਰਕ ਹਨ ਜਿਹੜੇ
ਸਾਰੇ ਸ਼ਹਿਰ ਵਿੱਚ
ਫੈਲੇ ਹੋਏ ਹੁੰਦੇ
ਹਨ। ਮਿਸਾਲ
ਲਈ ਕੇਬਲ ਟੀ ਵੀ ਨੈੱਟਵਰਕ
ਜਿਹੜੇ ਸਾਰੇ ਸ਼ਹਿਰ
ਵਿੱਚ ਫੈਲੇ ਹੋਏ
ਹਨ।
3. ਵਾਈਡ ਏਰੀਆ
ਨੈੱਟਵਰਕ (WAN): ਸਮੁੱਚੇ
ਦੇਸ਼ਾਂ ਵਿੱਚ ਫੈਲੇ
ਨੈੱਟਵਰਕ ਨੂੰ ਵੈਨ
(WAN) ਕਿਹਾ ਜਾਂਦਾ
ਹੈ। WAN ਬਹੁਤ ਸਾਰੇ LAN ਨੈੱਟਵਰਕ ਅਤੇ
ਹੋਰ ਕਿਸਮ ਦੇ ਨੈੱਟਵਰਕਾਂ
ਦਾ ਸਮੂਹ ਹੁੰਦਾ
ਹੈ। ਇੰਟਰਨੈੱਟ
ਇਕ ਤਰ੍ਹਾਂ ਦਾ WAN
ਨੈੱਟਵਰਕ ਹੈ।
ਪ੍ਰਸ਼ਨ 5: ਹੇਠ
ਲਿਖੇ ਪ੍ਰਸ਼ਨਾਂ ਦੇ
ਉੱਤਰ ਦਿਓ
1. ਨੈਟਵਰਕ
ਕੀ ਹੁੰਦਾ ਹੈ?
ਉ. ਦੋ ਜ਼ਾਂ ਦੋ
ਤੋ ਵੱਧ ਕੰਪਿਊਟਰਾਂ
ਦੇ ਇਕੱਠ ਨੂੰ ਨੈਟਵਰਕ
ਕਿਹਾ ਜਾ ਸਕਦਾ ਹੈ
ਜੇਰਕ ਉਹ ਸੂਚਨਾ
ਦਾ ਆਦਾਨ ਪ੍ਰਦਾਨ
ਕਰਨ ਦੇ ਕਾਬਿਲ ਹੋਣ।
2.
ਕੰਪਿਊਟਰ
ਨੂੰ ਅਨਾਲੋਗ ਟੈਲੀਫੋਨ
ਲਾਈਨ ਨਾਲ ਜੋੜਣ
ਵਾਲੇ ਡਿਵਾਇਸ ਦਾ
ਨਾਮ ਦੱਸੋ? ਇਸਦੀਆਂ ਵੱਖ-ਵੱਖ
ਕਿਸਮਾਂ ਕਿਹੜੀਆਂ
ਹਨ?
ਉ. ਮਾਡਮ ਨਾਲ
ਕੰਪਿਊਟਰ ਨੂੰ ਅਨਾਲੋਗ
ਟੈਲੀਫੋਨ ਲਾਈਨ ਨਾਲ
ਜੋੜਿਆ ਜਾਂਦਾ ਹੈ।
ਮੋਡਮ ਦੋ ਪ੍ਰਕਾਰ
ਦੇ ਹੁੰਦੇ ਹਨ:-
· ਬਾਹਰੀ
ਮਾਡਮ (External Modem)
· ਅੰਦਰਲਾ
ਮਾਡਮ (Internal Modem)
3. ਸੰਚਾਰ
ਚੈਨਲ ਦੀ ਪਰਿਭਾਸ਼ਾ
ਦੱਸੋ?
ਉ. ਜਦੋਂ
ਅਸੀਂ ਇਕ ਪੀ ਸੀ ਤੋਂ
ਦੂਜੇ ਨੂੰ ਸੰਦੇਸ਼/ਡਾਟਾ
ਭੇਜਦੇ ਹਾਂ ਅਸੀਂ
ਪਹਿਲਾਂ ਡਾਟਾ ਨੂੰ
ਇਲੈਕਟ੍ਰੀਕਲ/ਇਲੈਕਟਰੋਮੈਗਨੇਟਿਕ
ਊਰਜਾ ਵਿਚ ਬਦਲਦੇ
ਹਾਂ ਜੋ ਕਿ ਯੰਤਰਾਂ
ਨਾਲ ਕੀਤਾ ਜਾਂਦਾ
ਹੈ। ਇਹ ਫਿਰ
ਸੰਚਾਰ ਚੈਨਲ ਰਾਹੀਂ
ਲੰਘਾਇਆ ਜਾਂਦਾ ਹੈ। ਇਹ ਚੈਨਲ ਬਿਜਲੀ
ਦੀਆ ਕੇਬਲਾਂ ਜਾਂ
ਉੱਚ ਊਰਜਾ ਇਲੈਕਟਰੋਮੈਗਨੈਟਿਕ
ਬੀਮ ਦੇ ਰੂਪ ਵਿਚ
ਹੋ ਸਕਦਾ ਹੈ। ਇਹ ਚੈਨਲ ਇਲੈਕਟਰੋਮੈਗਨੈਟਿਕ
ਊਰਜਾ ਨੂੰ ਰਸੀਵਰ
ਅੰਤ ਕੋਲ ਭੇਜਦਾ
ਹੈ ਜਿਹੜਾ ਫਿਰ ਸੰਦੇਸ਼
ਦੇਣ ਲਈ ਬਦਲਿਆ ਜਾਂਦਾ
ਹੈ।
4. ਨੈਟਵਰਕ
ਟੋਪੋਲੋਜੀ ਕੀ ਹੁੰਦਾ
ਹੈ?
ਉ. ਇਕ
ਨੈੱਟਵਰਕ ਦੀ ਭੌਤਿਕ
ਟੋਪੋਲੋਜੀ ਕੇਬਲਾਂ, ਕੰਪਿਊਟਰਾਂ ਅਤੇ
ਅਜਿਹੇ ਹੋਰ ਪੈਰਿਫਰਲ
ਦੇ ਪ੍ਰਬੰਧ ਦਾ ਹਵਾਲਾ
ਦਿੰਦਾ ਹੈ। ਬਸ,
ਰਿੰਗ, ਸਟਾਰ
ਜਾਂ ਮੈਸ ਟੋਪੋਲੋਜੀ
ਆਦਿ ਨੈਟਵਰਕ ਟੋਪੋਲੋਜੀ
ਦੀ ਉਦਾਹਰਨਾਂ ਹਨ।
5. URL ਕੀ ਹੁੰਦਾ ਹੈ? www ਕੀ ਹੈ?
ਉ. URL (ਯੂਨੀਫਾਰਮ
ਰਿਸੋਰਸ ਲੋਕੇਟਰ)
ਇਕ ਵੈਬਸਾਇਟ ਦਾ
ਐਡਰੈਸ ਹੁੰਦਾ ਹੈ
ਜਿਸ ਤੇ ਇੰਟਰਨੈਟ
ਰਾਹੀਂ ਪਹੁੰਚਿਆ
ਜਾਂਦਾ ਹੈ। URL ਦੀ ਮਿਸਾਲ ਹੈ: http://www.wwe.org/
www (ਵਰਲਡ ਵਾਈਡ ਵੈਬ),
ਜਿਸ ਨੂੰ ਵੈਬ
ਵੀ ਕਿਹਾ ਜਾਂਦਾ
ਹੈ, ਇੱਕ ਸੂਚਨਾ
ਸਪੇਸ ਹੈ ਜਿਥੇ ਦਸਤਾਵੇਜ਼
ਅਤੇ ਹੋਰ ਵੈਬ ਸ੍ਰੋਤਾਂ
ਦੀ ਯੂਨੀਫਾਰਮ ਰੀਸੋਰਸ
ਲੋਕਟਰਸ (URL) ਦੁਆਰਾ
ਪਛਾਣ ਕੀਤੀ ਜਾਂਦੀ
ਹੈ, ਹਾਈਪਰਟੈਕਸਟ
ਲਿੰਕਸ ਦੁਆਰਾ ਜੋੜਿਆ
ਗਿਆ ਹੈ ਅਤੇ ਇੰਟਰਨੈਟ
ਰਾਹੀਂ ਪਹੁੰਚਯੋਗ
ਹੈ।
6. ਨੈਟਵਰਕਿੰਗ
ਕੀ ਹੁੰਦੀ ਹੈ?
ਉ. ਦੋ ਜਾਂ ਦੋ
ਤੋ ਵੱਧ ਕੰਪਿਊਟਰਾਂ
ਦੇ ਵਿਚਕਾਰ ਕਿਸੇ
ਸੰਚਾਰ ਮਾਧਿਅਮ ਰਾਹੀਂ
ਸਬੰਧ ਸਥਾਪਿਤ ਕਰਨਾ
ਤਾਂ ਜੋ ਉਹ ਆਪਸ ਵਿਚ
ਸੰਚਾਰ ਕਰ ਸਕਣ, ਨੂੰ ਨੈਟਵਰਕਿੰਗ
ਕਰਨਾ ਕਿਹਾ ਜਾਂਦਾ
ਹੈ।
7. FTP ਕੀ ਹੈ ਅਤੇ ਇਸਦੇ
ਲਾਭ ਕੀ ਹਨ?
ਉ. FTP ਦਾ
ਪੂਰਾ ਨਾਮ ਫਾਈਲ
ਟ੍ਰਾਂਸਫਰ ਪ੍ਰੋਟੋਕੋਲ
ਹੈ ਜੋ ਕਿ ਇੰਟਰਨੈੱਟ
ਦੇ ਨਿਯਮ TCP/IP ਪ੍ਰੋਟੋਕੋਲ
ਗਰੁੱਪ ਦਾ ਹਿੱਸਾ
ਹੈ। ਇਹ ਦੋ ਕੰਪਿਊਟਰਾਂ
ਵਿਚਕਾਰ ਫਾਈਲਾਂ
ਦੀ ਅਦਲੀ-ਬਦਲੀ ਲਈ
ਵਰਤਿਆ ਜਾਂਦਾ ਹੈ।
8. ਨੈਟਵਰਕ
ਹੱਬ ਕੀ ਹੁੰਦਾ ਹੈ
ਅਤੇ ਇਸਦੇ ਲਾਭ ਕੀ
ਹਨ?
ਉ. ਨੈਟਵਰਕਿੰਗ
ਹੱਬ ਇਕ ਡਿਵਾਇਸ
ਹੈ ਜੋ ਤੁਹਾਨੂੰ
ਬਹੁਪੱਖੀ ਕੰਪਿਊਟਰਾਂ
ਨੂੰ ਇਕਹਰੇ ਨੈੱਟਵਰਕ
ਡਿਵਾਇਸ ਦੇ ਨਾਲ
ਜੁੜਣ ਦੀ ਆਗਿਆ ਦਿੰਦਾ
ਹੈ। ਹੱਬ ਇਕ ਪੋਰਟ
ਤੋ ਪ੍ਰਾਪਤ ਹੋਏ
ਡਾਟਾ ਪੈਕੇਟ ਨੂੰ
ਡੁਪਲੀਕੇਟਿੰਗ ਕਰਨ
ਦਾ ਕੰਮ ਕਰਦਾ ਹੈ
ਅਤੇ ਇਸਨੂੰ ਸਮੂਹ
ਪੋਰਟਾਂ ਤੇ ਉਪਲਬਧ
ਕਰਾਉਂਦਾ ਹੈ।
9. ਡਾਟਾ
ਬਦਲੀ ਮੁੱਲ ਸ਼ਬਦ
ਦੀ ਪਰਿਭਾਸ਼ਾ ਦਿਓ, ਇਸਦੀਆਂ ਇਕਾਈਆਂ
ਕੀ ਹਨ?
ਉ. ਡਾਟਾ ਬਦਲੀ
ਮੁੱਲ ਦਾ ਅਰਥ ਹੈ
ਕਿ ਡਾਟਾ ਦੀ ਮਾਤਰਾ
ਜਿਹੜੀ ਇਕ ਮਿਥੇ
ਸਮੇਂ ਵਿਚ ਨੈਟਵਰਕ
ਦੇ ਇਕ ਪੁਆਂਇੰਟ
ਤੋ ਦੂਜੇ ਨੂੰ ਜਾਂਦੀ
ਹੈ। ਇਸਦੀਆਂ
ਇਕਾਈਆਂ ਹਨ:-
Kbps
(kilobits/sec)
Mbps
(Megabits/sec)
Gbps (Gigabits/sec)
10. ਤੁਸੀ
ਸ਼ਬਦ ਸੰਚਾਰ ਮਾਧਿਅਮ
ਤੋਂ ਕੀ ਸਮਝਦੇ ਹੋ?
ਉ. ਇਕ ਸੰਚਾਰ
ਮਾਧਿਅਮ ਕੋਈ ਵੀ
ਸਮਗਰੀ ਪਦਾਰਥ ਹੁੰਦਾ
ਹੈ ਜਿਹੜਾ ਲਹਿਰਾਂ
ਜਾਂ ਊਰਜਾ ਨੂੰ ਫੈਲਾਉਂਦਾ
ਹੈ। ਡਾਟਾ ਤਾਂਬੇ
ਦੀਆਂ ਤਾਰਾਂ, ਫਾਈਬਰ ਆਪਟਿਕ
ਤਾਰ, ਰੇਡਿਓ
ਅਤੇ ਮਾਈਕਰੋਵੇਵਜ਼
ਵਿਚ ਸੰਚਾਰ ਹੁੰਦਾ
ਹੈ। ਸ਼ਬਦ ‘ਮਾਧਿਅਮ’
ਭੋਤਿਕ ਕੁਨੈਕਟਰਾਂ,
ਤਾਰਾਂ ਜਾਂ ਡਿਵਾਇਸ
ਜਿਹੜੇ ਚੀਜਾਂ ਨੂੰ
ਇਕਠਿਆਂ ਜੋੜਦੇ ਹਨ,
ਲਈ ਵਰਤਿਆ ਜਾਂਦਾ
ਹੈ।
ਪ੍ਰਸ਼ਨ 6: ਸਹੀ
ਜਾਂ ਗਲਤ
1. ਇਕ
ਨੋਡ ਇਕ ਕੰਪਿਊਟਰ
ਹੈ ਜੋ ਇਕ ਨੈਟਵਰਕ
ਨਾਲ ਜੁੜਿਆ ਹੋਇਆ ਹੈ? (ਸਹੀ)
2. MAN ਨੈਟਵਰਕ ਉਹ ਹਨ
ਜੋ ਇਕ ਸ਼ਹਿਰ ਵਿਚ
ਫੈਲੇ ਹੁੰਦੇ ਹਨ?
(ਸਹੀ)
3. ਦਰ
ਜਿਸ ਤੇ ਲੈਨ ਡਾਟਾ
ਨੂੰ ਬਦਲਦਾ ਹੈ ਗੀਗਾ-ਬਿਟਸ
ਪ੍ਰਤੀਸੈਕਿੰਡ ਹੁੰਦਾ
ਹੈ? (ਗਲਤ)
4. ਨੈਟਵਰਕ
ਇੰਟਰਫੇਸ ਇਕਾਈ ਇਕ
ਡਿਵਾਇਸ ਹੈ ਜੋ ਸਰਵਰ
ਨਾਲ ਅਤੇ ਸਮੂਹ ਵਰਕ
ਸਟੇਸ਼ਨਾਂ ਨਾਲ ਉਨ੍ਹਾਂ
ਦਰਮਿਆਨ ਕੁਨੈਕਸ਼ਨ
ਜੋੜਣ ਲਈ ਹੁੰਦੇ
ਹਨ? (ਸਹੀ)
5. ਨੈਟਵਰਕ ਸੰਕਲਪ
ਵਿਚ ਯੂ ਆਰ ਐਲ ਦਾ
ਭਾਵ ਯੁਨੀਫਾਰਮ ਰਿਸੋਰਸ
ਲੋਕੇਟਰ ਹੁੰਦਾ ਹੈ? (ਸਹੀ)
6. 1 Gbps 1,000,000,00 ਬਿਰ ਪ੍ਰਤੀ ਸੈਕਿੰਗ
ਦੇ ਬਰਾਬਰ ਹੁੰਦਾ
ਹੈ? (ਗਲਤ)
7. ਹਵਾ ਵਿਚ ਗੈਰ
ਮਾਰਗ ਦਰਸ਼ਕ ਸੰਚਾਰ
ਮਾਧਿਅਮ ਹੈ? (ਸਹੀ)
8.
ਡਿਵਾਇਸ
ਜਿਹੜਾ ਤੁਹਾਨੂੰ
ਬਹੁ ਮੁਖੀ ਕੰਪਿਊਟਰਾਂ
ਨੂੰ ਇਕਹਰੇ ਨੈਟਵਰਕ
ਨਾਲ ਜੋੜਣ ਦੀ ਆਗਿਆ
ਦਿੰਦਾ ਹੈ ਹੱਬ ਹੁੰਦਾ
ਹੈ? (ਸਹੀ)
9. ਬੈਂਡਵਿਡਥ ਮਾਧਿਅਮ
ਦੀ ਸਮਰਥਾ ਹੈ ਜਿਸ
ਵਿਚ ਸਿਗਨਲ ਦਾ ਸੰਚਾਰ
ਹੁੰਦਾ ਹੈ? (ਸਹੀ)
10. ਜੇਕਰ ਕਿਸੇ
ਫਾਈਲ ਦੇ ਨੈਟਵਰਕ
ਵਿਚ ਦੋ ਜਾਂ ਵਧੇਰੇ
ਕੰਪਿਊਟਰ ਵਿਚ ਕਾਪੀਆਂ
ਹੋਣ ਅਤੇ ਜੇਕਰ ਕੋਈ
ਇਕ ਉਪਲੱਬਧ ਨਾ ਹੋਵੇ
ਤਦ ਹੋਰ ਕਾਪੀਆਂ
ਵਰਤੀਆਂ ਜਾ ਸਕਦੀਆਂ
ਹਨ? (ਸਹੀ)
11. ਨੈਟਵਰਕ ਖੁਦ ਮੁਖਤਾਰ
ਕੰਪਿਊਟਰਾਂ ਦਾ ਅੰਤਰ
ਸੰਬਧਿਤ ਇਕੱਠ ਹੁੰਦਾ
ਹੈ। (ਸਹੀ)
12. ਅਸੀਂ ਨੈਟਵਰਕਿੰਗ
ਰਾਹੀਂ ਤੇਜੀ ਨਾਲ
ਸੰਦੇਸ਼ ਭੇਜ ਸਕਦੇ
ਹਾਂ। (ਸਹੀ)
13. ਲੋਕਲ ਏਰੀਆ ਨੈੱਟਵਰਕ
ਸਾਰੇ ਸ਼ਹਿਰ ਵਿੱਚ
ਫੈਲੇ ਹੁੰਦੇ ਹਨ। (ਗਲਤ)
14. ਹੱਬ ਜਾਂ ਕੋਸੈਨਟਰੇਟਰ
ਨੈਟਵਰਕ ਡਾਟਾ ਪ੍ਰਸਾਰ
ਲਈ ਰਿਪੀਟਰ ਦਾ ਕੰਮ
ਵੀ ਕਰਦਾ ਹੈ। (ਸਹੀ)
15. ਨੈਟਵਰਕ
ਟੋਪੋਲਜੀ ਜਿਸਦੇ
ਭਾਗ ਹਰੇਕ ਦੂਜੇ
ਭਾਗ ਦੇ ਨਾਲ ਸਿੱਧੇ
ਤੌਰ ‘ਤੇ ਜੁੜੇ ਹੁੰਦੇ
ਹਨ ਨੂੰ ਸਟਾਰ ਟੋਪੋਲਜੀ
ਕਿਹਾ ਜਾਂਦਾ ਹੇ। (ਗਲਤ)
16. ਇਕ ਪ੍ਰੋਟੋਕਾਲ
ਨਿਯਮਾਂ ਜਾਂ ਮਾਪਦੰਡਾਂ
ਦਾ ਸੰਪੂਰਨ ਸੈਟ
ਹੋ ਸਕਦਾ ਹੈ। (ਸਹੀ)
17. ਡਾਟਾ ਸੰਚਾਰ ਗਤੀ
ਨੂੰ ਮਾਪਣ ਦੀ ਇਕਾਈ
ਨੂੰ ਬੋਡ (Baud) ਕਿਹਾ
ਜਾਂਦਾ ਹੈ। (ਸਹੀ)
18. ਇਕ ਬਾਈਟ ਵਿੱਚ
8 ਬਿੱਟਸ ਹੁੰਦੀਆਂ
ਹਨ। (ਸਹੀ)
19. ਗਾਈਡਡ ਮੀਡੀਆ
ਵਿੱਚ ਸਿਗਨਲ ਹਵਾਈ
ਤਰੰਗਾ ਰਾਹੀਂ ਭੇਜੇ
ਜਾਂਦੇ ਹਨ। (ਗਲਤ)
20. ਟਵਿਸਟਿਡ ਪੇਅਰ
ਕੇਬਲ ਵਾਲੀ ਕੇਬਲਿੰਗ
ਵਿੱਚ ਦੋਵੇਂ ਤਾਰਾਂ
ਇੱਕ ਦੂਜੇ’ਤੇ ਲਿਪਟਿਆਂ
ਹੁੰਦੀਆਂ ਹਨ। (ਸਹੀ)
ਖਾਲੀ ਥਾਵਾਂ
ਭਰੋ।
1. ਦੋ ਸਥਿਤੀਆਂ
ਦੇ ਦਰਮਿਆਨ ਡਾਟਾ
ਦੀ ਬਦਲੀ ਦੇ ਮਾਧਿਅਮ
ਨੂੰ __________ ਕਿਹਾ ਜਾਂਦਾ ਹੈ।
ਉ. ਸੰਚਾਰ ਚੈਨਲ
(Communication Channel)
2. ___________ ਇਕ ਛੋਟਾ
ਜਿਹਾ ਕੰਪਿਊਟਰ ਨੈਟਵਰਕ
ਹੁੰਦਾ ਹੈ ਜਿਹੜਾ
ਸਥਾਨਕ ਖੇਤਰ ਜਿਵੇਂ
ਦਫਤਰ, ਇਮਾਰਤ ਤੱਕ
ਹੀ ਸੀਮਿਤ ਹੁੰਦਾ
ਹੈ।
ਉ. ਲੋਕਲ ਏਰੀਅਰ
ਨੈੱਟਵਰਕ (Local Area Network)
3. ___________ ਨੈੱਟਵਰਕ
ਦਾ ਪ੍ਰਯੋਗ ਹੈ।
ਉ. ਡਾਟਾ ਵੰਡ (Data
Sharing)
4. ____________ ਨਿਯਮ ਫਾਈਲ
ਬਦਲੀ ਦਾ ਧਿਆਨ ਰੱਖਦਾ
ਹੈ।
ਉ. FTP
5. ਤੁਸੀਂ _________ ਰਾਹੀਂ
ਕੰਪਿਊਟਰ ਤੋਂ ਸੰਦੇਸ਼
ਭੇਜ ਅਤੇ ਪ੍ਰਾਪਤ
ਕਰ ਸਕਦੇ ਹੋ।
ਉ. ਇਲੈਕਟ੍ਰੋਨਿਕ
ਮੇਲ (Electronic Mail)
6. __________ ਰੂਲਾਂ ਦਾ
ਸੈੱਟ ਹੁੰਦਾ ਹੈ
ਜੋ ਪ੍ਰਦਾਨ ਕੀਤੀ
ਜਾਂਦੀ ਸੇਵਾ
ਦਾ ਪ੍ਰਬੰਧ ਕਰਦਾ
ਹੈ।
ਉ. ਪ੍ਰੋਟੋਕਾਲ (Protocol)
7. _______ ਇਕ
ਅਜਿਹਾ ਡਿਵਾਇਸ ਹੈ
ਜੋ ਟੈਲੀਫੋਨ ਲਾਈਨਾਂ
ਰਾਹੀਂ ਕੰਪਿਊਟਰ
ਨੂੰ ਜੋੜ੍ਹਦਾ ਹੈ।
ਉ. ਮਾਡਮ (Modem)
8. _________ ਉਹ ਨੈੱਟਵਰਕ
ਹਨ ਜਿਹੜੇ ਸਾਰੇ
ਸ਼ਹਿਰ ਵਿੱਚ ਫੈਲੇ
ਹੋਏ ਹੁੰਦੇ ਹਨ।
ਉ. MAN
9. ਸਮੁੱਚੇ ਦੇਸ਼ਾਂ
ਵਿੱਚ ਫੈਲੇ ਨੈੱਟਵਰਕ
ਨੂੰ __________ ਕਿਹਾ ਜਾਂਦਾ
ਹੈ।
ਉ. WAN
10. ______________ ਵਿੱਚ ਨੋਡਜ਼
ਸਭਨਾਂ ਦੇ ਨਾਲ ਕੁਝ
ਸਿੱਧੇ ਅਤੇ ਕੁਝ
ਅਸਿੱਧੇ ਤੌਰ ‘ਤੇ
ਜੁੜੀਆਂ ਹੁੰਦੀਆਂ
ਹਨ।
ਉ. ਪਾਰਸ਼ਲ ਮੈਸ਼
ਟੋਪੋਲਜੀ (Partial Mesh Topology)
ਮਿਲਾਨ
ਕਰੋ
1
|
ਮੋਡਮ
|
A
|
ਸਟੈਂਡਰਡ ਇੰਟਰਨੈੱਟ
ਪ੍ਰੋਟੋਕਾਲ
|
2
|
ਪ੍ਰੋਟੋਕਾਲ
|
B
|
ਵਿਅਕਤੀਗਤ
ਸੰਗਠਨ
|
3
|
ਨੈੱਟਵਰਕ ਇੰਟਰਫੇਸ
ਯੁਨਿਟ
|
C
|
ਹਵਾਈ ਤਰੰਗਾਂ
|
4
|
ਟੋਪੋਲਾਜੀ
|
D
|
ਦੁਭਾਸ਼ਿਆ
|
5
|
ਯੂ.ਆਰ.ਐਲ (URL)
|
E
|
ਅੰਦਰੂਨੀ ਅਤੇ
ਬਾਹਰੀ
|
6
|
ਐਫ.ਟੀ.ਪੀ. (FTP)
|
F
|
ਨਿਯਮਾਂ ਦਾ
ਸਾਰ
|
7
|
ਪ੍ਰਾਈਵੇਟ
ਨੈੱਟਵਰਕ
|
G
|
ਨੈੱਟਵਰਕ ਦੀ
ਬਣਤਰ
|
8
|
ਬਾਈਟ (Byte)
|
H
|
ਵੈੱਬ ਸਾਈਟ
ਦਾ ਐਡਰੈੱਸ
|
9
|
ਗਾਈਡਿਡ ਮੀਡੀਆ
|
I
|
8 ਬਿਟੱਸ (Bits)
|
10
|
ਅਨ-ਗਾਈਡਿਡ
ਮੀਡੀਆ
|
J
|
ਕੇਬਲਾਂ
|
ਉੱਤਰ:
1
|
ਮੋਡਮ
|
E
|
ਅੰਦਰੂਨੀ ਅਤੇ
ਬਾਹਰੀ
|
2
|
ਪ੍ਰੋਟੋਕਾਲ
|
F
|
ਨਿਯਮਾਂ ਦਾ
ਸਾਰ
|
3
|
ਨੈੱਟਵਰਕ ਇੰਟਰਫੇਸ
ਯੁਨਿਟ
|
D
|
ਦੁਭਾਸ਼ਿਆ
|
4
|
ਟੋਪੋਲਾਜੀ
|
G
|
ਨੈੱਟਵਰਕ ਦੀ
ਬਣਤਰ
|
5
|
ਯੂ.ਆਰ.ਐਲ (URL)
|
H
|
ਵੈੱਬ ਸਾਈਟ
ਦਾ ਐਡਰੈੱਸ
|
6
|
ਐਫ.ਟੀ.ਪੀ. (FTP)
|
A
|
ਸਟੈਂਡਰਡ ਇੰਟਰਨੈੱਟ
ਪ੍ਰੋਟੋਕਾਲ
|
7
|
ਪ੍ਰਾਈਵੇਟ
ਨੈੱਟਵਰਕ
|
B
|
ਵਿਅਕਤੀਗਤ
ਸੰਗਠਨ
|
8
|
ਬਾਈਟ (Byte)
|
I
|
8 ਬਿਟੱਸ (Bits)
|
9
|
ਗਾਈਡਿਡ ਮੀਡੀਆ
|
J
|
ਕੇਬਲਾਂ
|
10
|
ਅਨ-ਗਾਈਡਿਡ
ਮੀਡੀਆ
|
C
|
ਹਵਾਈ ਤਰੰਗਾਂ
|
Comments
Post a Comment