12ਵੀਂ, ਪਾਠ-8

ਪ੍ਰਸ਼ਨ 1: ਹੇਠਾਂ ਦਿਤੇ ਪ੍ਰਸ਼ਨਾਂ ਦੇ ਜਵਾਬ ਦਿਓ
1.     JIT ਤੋਂ ਤੁਸੀ ਕੀ ਸਮਝਦੇ ਹੋ?
JIT ਦਾ ਪੂਰਾ ਨਾਮ Just In Time ਹੈ। Manual System ਵਿੱਚ ਕੰਮ ਦੇ ਸਮੇਂ ਨਿਰਧਾਰਿਤ ਹੁੰਦੇ ਹਨ ਜਿਵੇਂ ਕਿਸੇ ਬੈਂਕ ਵਿਚ ਜੋ ਪੈਸੇ ਜਮ੍ਹਾਂ ਕਰਵਾਉਣ ਜਾਂ ਨਿਕਲਵਾਉਣ ਲਈ ਪਹਿਲਾਂ ਉਹ ਸਿਰਫ ਬੈਂਕ ਸਮੇਂ ਦੇ ਵਿਚ ਹੀ ਕੀਤਾ ਜਾਂਦਾ ਸੀਪ੍ਰੰਤੂ ਹੁਣ ATM ਮਸ਼ੀਨਾਂ ਦੇ ਆ ਜਾਣ ਨਾਲ ਜਿਨ੍ਹਾਂ ਨੂੰ ਉਪਰੇਟ ਕਰਨ ਲਈ ਬੈਂਕ ਦੇ ਕਿਸੇ ਵੀ ਕਰਮਚਾਰੀ ਦੀ ਜ਼ਰੂਰਤ ਨਹੀ ਹੁੰਦੀ ਅਤੇ 24 ਘੰਟੇ ਖੁਲ੍ਹੇ ਰਹਿੰਦੇ ਹਨਅਸੀ ਕਿਸੇ ਵੀ ਵੇਲੇ ਪੈਸੇ ਜਮ੍ਹਾਂ ਜਾਂ ਕਢਵਾ ਸਕਦੇ ਹਾਂ। ਇਸ ਤਰ੍ਹਾਂ ਦੀ ਪ੍ਰਕ੍ਰਿਆ ਜਿਸ ਵਿੱਚ ਅਸੀਂ ਕਿਸੇ ਸੁਵਿਧਾ ਨੂੰ ਉਸੇ ਵਕਤ ਜਦ ਉਸ ਸੁਵਿਧਾ ਦੀ ਲੋੜ ਹੋਵੇ ਲੈ ਸਕਦੇ ਹਾਂਨੂੰ JIT (Just in Time) ਕਿਹਾ ਜਾਂਦਾ ਹੈ।

2.    i-ticketing ਕੀ ਹੁੰਦੀ ਹੈ?
ਇਸ ਟਿਕਟ ਪ੍ਰਣਾਲੀ ਵਿੱਚ ਕਸਟਮਰ ਨੂੰ ਆਨਲਾਈਨ ਟਿਕਰ ਬੁੱਕ ਕਰਨ ਤੋ 2 ਜਾਂ 3 ਦਿਨ ਦੇ ਅੰਦਰ ਘਰ ਪਹੁੰਚਾ ਦਿੱਤੀ ਜਾਂਦੀ ਹੈ।  ਇਸ ਲਈ ਆਈ-ਟਿਕਟਿੰਗ ਵਿੱਚ ਕਸਟਮਰ ਨੂੰ ਯਾਤਰਾ ਤੋ ਘੱਟੋ-ਘੱਟ 2 ਦਿਨ ਪਹਿਲਾਂ ਟਿਕਟ ਬੁੱਕ ਕਰਵਾਉਣੀ ਪੈਂਦੀ ਹੈ।

3.       E-ticketing ਕੀ ਹੁੰਦੀ ਹੈ?
ਈ-ਟਿਕਟਿੰਗ ਵਿੱਚ ਕਸਟਮਰ ਆਪਣਾ ਸ਼ਨਾਖਤੀ ਸਬੂਤ ਜਿਵੇਂ ਪੈਨ (PAN) ਕਾਰਡਵੋਟਰ ਕਾਰਡ, ਡਰਾਈਵਿੰਗ ਲਾਇਸੈਂਸ ਆਦਿ ਦਾ ਵੇਰਵਾ ਦੇ ਕੇ ਟਿਕਰ ਬੁਕ ਕਰ ਸਕਦਾ ਹੈ।  ਇਸ ਤੋਂ ਬਾਅਦ ਟਿਕਟ ਦਾ ਇਕ ਪ੍ਰਿੰਟ ਅਤੇ ਆਪਣਾ ਆਈ.ਡੀ ਸਬੂਤ ਨਾਲ ਰੱਖ ਕੇ ਯਾਤਰਾ ਕਰ ਸਕਦਾ ਹੈ।

4.       E-governance ਦਾ ਕੀ ਮਹੱਤਵ ਹੈ?
E-governance ਦਾ ਪ੍ਰਯੋਗ ਹਰ ਫੀਲਡ ਵਿਚ ਹੋ ਰਿਹਾ ਹੈ ਜਿਵੇਂ ਕਿ ਸਿੱਖਿਆ ਪ੍ਰਣਾਲੀਵਪਾਰਮੈਡੀਕਲ ਸੁਵਿਧਾਵਾਂ ਆਦਿ। ਅੱਜ ਹਰ ਸ਼ਹਿਰ ਵਿਚ ਈ-ਗਵਰਨੈਂਸ ਸੈਂਟਰਸੁਵਿਧਾ ਕੇਂਦਰ ਅਤੇ ਸੰਪਰਕ ਸੈਂਟਰ ਹਨਜੋ ਕਿ ਕਈ ਤਰ੍ਹਾਂ ਨਾਲ ਸਾਨੂੰ ਲਾਭ ਦੇ ਰਹੇ ਹਨਜਿਵੇਂ ਕਿ
·       ਘੱਟ ਖਰਚ : E-governance ਨੂੰ ਚਲਾਉਣ ਵਿੱਚ ਪ੍ਰੰਪਰਾਗਤ ਸਾਧਨਾਂ ਦੇ ਮੁਕਾਬਲੇ ਘੱਟ ਖਰਚ ਆਉਂਦਾ ਹੈ।
·       ਤੇਜ਼ ਰਫਤਾਰ: E-governance ਵਿੱਚ ਕੰਮ ਪ੍ਰੰਪਰਾਗਤ ਤਰੀਕਿਆਂ ਤੋਂ ਵੱਧ ਤੇਜ਼ੀ ਨਾਲ ਹੁੰਦੇ ਹਨ।
·       ਕਿਤੇ ਵੀ ਕਿਸੇ ਵੀ ਟਾਈਮ: ਬਹੁਤ ਸਾਰੀਆਂ ਸੁਵਿਧਾਵਾਂ ਆਨਲਾਈਨ ਹੋਣ ਕਰਕੇ 24 ਘੰਟੇ ਉਪਲੱਬਧ ਹੋ ਜਾਂਦੀਆਂ ਹਨਜਿਵੇਂ ਰੇਲਵੇ ਟਿਕਟ ਬੁਕਿੰਗ, ATM ਆਦਿ।
·       ਆਸਾਨ ਪ੍ਰਬੰਧ: ਈ-ਗਵਰਨੈਂਸ ਦੇ ਆਉਣ ਨਾਲ ਪ੍ਰਬੰਧ ਦੀ ਵਿਧੀ ਕਾਫੀ ਆਸਾਨ ਹੋ ਗਈ ਹੈ।
·       ਪਾਰਦਰਸ਼ਤਾ: ਸਰਕਾਰੀ ਕਾਰਜ ਪ੍ਰਣਾਲੀ ਵਿਚ ਬਹੁਤ ਪਾਰਦਰਸ਼ਤਾ ਆਈ ਹੈਜਿਸ ਨਾਲ ਰਿਸ਼ਵਤਖੋਰੀ ਤੇ ਲਗਾਮ ਪਈ ਹੈ।

5.         ਸੁਵਿਧਾ ਸੈਂਟਰ ਦੇ ਕੋਈ 5 ਮੁੱਖ ਉਪਯੋਗਾਂ ਦਾ ਵਰਨਣ ਕਰੋ।
      ਸੁਵਿਧਾ ਸੈਂਟਰ ਦੇ ਮੁੱਖ ਉਪਯੋਗ ਹੇਠ ਲਿਖੇ ਅਨੁਸਾਰ ਹਨ:
·       ਸੇਵਾਵਾਂ ਲਈ ਇਕੋ ਥਾਂ ਉੱਤੇ ਸਾਰੀ ਐਪਲੀਕੇਸ਼ਨਜ਼ ਨੂੰ ਜਮ੍ਹਾਂ ਕਰਵਾਉਣਾ।
·       ਸੇਵਾ ਪ੍ਰਦਾਨ ਕਰਨ ਲਈ ਇਕ ਨਿਸ਼ਚਿਤ ਅਵਧੀ ਜਾਂ ਤਾਰੀਖ।
·       ਐਪਲੀਕੇਸ਼ਨ ਦਾ ਮੌਕੇ ਤੇ ਹੀ ਨਿਰੀਖਣ ਕਰਨਾ ਤਾਂ ਜੋ ਨਾਗਰਿਕਾਂ ਨੂੰ ਬਾਰ ਬਾਰ ਨਾ ਆਉਣਾ ਪਵੇ।
·       ਫੋਟੋ ਨੂੰ ਮੋਕੇ ਤੇ ਹੀ ਖਿੱਚ ਲਿਆ ਜਾਂਦਾ ਹੈ ਇਸ ਤਰ੍ਹਾਂ ਨਾਗਰਿਕ ਦੇ ਸਮੇਂ ਅਤੇ ਪੈਸੇ ਦੀ ਬਚਤ ਹੁੰਦੀ ਹੈ।
·       ਸਾਰੇ ਐਪਲੀਕੇਸ਼ਨ ਫਾਰਮ ਉਸੇ ਕਾਊਂਟਰ ਤੇ ਉਪਲਬਧ।
·       ਜਿੰਨੇ ਵੀ ਪੈਸੇ ਜਮ੍ਹਾਂ ਕਰਵਾਉਣੇ ਹਨ ਉਸੇ ਸੈਂਟਰ ਤੇ ਜਮਾਂ ਹੋ ਜਾਂਦੇ ਹਨ।  ਨਾਗਰਿਕ ਨੂੰ ਅਲੱਗ ਤੋਂ ਬੈਂਕ ਜਾਣ ਦੀ ਜਰੂਰਤ ਨਹੀਂ ਪੈਂਦੀ।  

6.        e-governance ਦੀਆਂ ਸੇਵਾਵਾਂ ਬਾਰੇ ਜਾਣਕਾਰੀ ਦਿਉ?
·       ਟੈਕਸਾਂ ਦੀ ਅਦਾਇਗੀ
·       ਪਾਣੀ ਅਤੇ ਸੀਵਰੇਜ ਦੇ ਬਿਲਾਂ ਦੀ ਅਦਾਇਗੀ
·       ਬਿਜਲੀ ਦੇ ਬਿਲਾਂ ਦੀ ਅਦਾਇਗੀ
·       ਟੈਲੀਫੋਨ ਦੇ ਬਿਲਾਂ ਦੀ ਅਦਾਇਗੀ
·       ਸਟੈੰਪ ਪੇਪਰਾਂ ਦੀ ਵਿਕਰੀ ਅਤੇ ਕੋਲੈਕਸ਼ਨ
·       ਬਸਾਂ ਦਾ ਮਹੀਨਾਵਾਰ ਪਾਸ ਜਾਰੀ ਕਰਨਾ
·       ਜਾਤੀ ਅਤੇ ਮੌਤ ਪ੍ਰਮਾਣ ਪੱਤਰ
·       ਆਨ-ਲਾਈਨ ਰੇਲ ਅਤੇ ਹਵਾਈ ਟਿਕਟਾਂ ਦੀ ਬੁਕਿੰਗ
·       ਪਾਸਪੋਰਟ ਜਾਰੀ ਕਰਨਾ ਅਤੇ ਰਿਕਾਰਡ ਰੱਖਣ ਲਈ

7.       ਸੁਵਿਧਾ ਸੈਂਟਰ ਕੀ ਹੁੰਦੇ ਹਨ ਅਤੇ ਉਨ੍ਹਾਂ ਦੀਆਂ ਸੇਵਾਵਾਂ ਬਾਰੇ ਜਾਣਕਾਰੀ ਦਿਉ?
ਅੱਜ ਕਲ ਹਰ ਸ਼ਹਿਰ ਵਿਚ ਇਕ ਖਿੜਕੀ ਉੱਪਰ ਹੀ ਸ਼ਹਿਰ ਦੇ ਨਾਗਰਿਕਾਂ ਨੂੰ ਮੋਲਿਕ ਸੁਵਿਧਾ ਉਪਲਬਧ ਕਰਾਈ ਜਾ ਰਹੀ ਹੈ।  ਇਨ੍ਹਾਂ ਕੇਂਦਰਾਂ ਨੂੰ ਹੀ ‘ਸੁਵਿਧਾ ਕੇਂਦਰ’ ਨਾਮ ਦਿੱਤਾ ਗਿਆ ਹੈ। ਸੁਵਿਧਾ ਕੇਂਦਰਾਂ ਵਿੱਚ ਦਿੱਤੀ ਜਾਣ ਵਾਲੀ ਆਪ ਸੁਵਿਧਾਵਾਂ ਹਨ:-
·       ਸਟਾਂਮ-ਪੇਪਰ ਦੀ ਵਿਕਰੀ: ਜ਼ਮੀਨ ਦੀ ਖਰੀਦ ਲਈ ਸਟਾਂਮ-ਪੇਪਰ ਸੁਵਿਧਾ ਸੈਂਟਰ ਤੋ ਖਰੀਦ ਸਕਦੇ ਹਾਂ।
·       ਐਫੀਡੈਵਿਟ ਦੀ ਤਸਦੀਕ: ਕਿਸੇ ਵੀ ਐਫੀਡੈਵਿਟ ਦੀ ਤਸਦੀਕ ਆਸਾਨੀ ਨਾਲ ਘੱਟ ਸਮੇਂ ਵਿੱਚ ਕਰਵਾ ਸਕਦੇ ਹਾਂ।
·       ਜ਼ਨਮ ਪ੍ਰਮਾਣ ਪੱਤਰ: ਕਿਸੇ ਬੱਚੇ ਦੇ ਜਨਮ ਸਬੰਧੀ ਪ੍ਰਮਾਣ ਪੱਤਰ ਸੁਵਿਧਾ ਸੈਂਟਰ ਵਿੱਚ ਬਣਵਾ ਸਕਦੇ ਹਾਂ।
·       ਮੌਤ ਪ੍ਰਮਾਣ ਪੱਤਰ: ਕਿਸੇ ਦੀ ਮੌਤ ਸਬੰਧੀ ਪ੍ਰਮਾਣ ਪੱਤਰ ਬਣਵਾ ਸਕਦੇ ਹਾਂ।
·       ਵਿਆਹ ਦਾ ਰਜਿਸਟਰੀਕਰਨ: ਵਿਆਹ ਉਪਰੰਤ ਵਿਆਹ ਸਬੰਧੀ ਸਬੂਤ ਪੇਸ਼ ਕਰਕੇ ਵਿਆਹ ਦਾ ਰਜਿਸਟਰੀਕਰਨ ਕਰਵਾ ਸਕਦੇ ਹਾਂ।
·       ਡਰਾਇਵਿੰਗ ਲਾਈਸੈਂਸ ਦਾ ਜਾਰੀ ਕਰਨਾ: ਨਵਾਂ ਡਰਾਇਵਿੰਗ ਲਾਈਸੈਂਸ ਬਣਵਾ ਸਕਦੇ ਹਾਂ ਜਾਂ ਪੁਰਾਣਾ ਲਾਈਸੈਂਸ ਰਿਨਿਊ ਕਰਵਾ ਸਕਦੇ ਹਾਂ।
·       ਵਾਹਨਾਂ ਦਾ ਪੰਜੀਕਰਨ: ਨਵੇਂ ਖਰੀਦੇ ਵਾਹਨਾਂ ਦਾ ਪੰਜੀਕਰਨ ਕਰਵਾ ਸਕਦੇ ਹਾਂ।  
·       ਬਿਜਲੀ ਅਤੇ ਪਾਣੀ ਦੇ ਬਿਲਾਂ ਦਾ ਭੁਗਤਾਨ: ਬਿਜਲੀ ਅਤੇ ਪਾਣੀ ਦੇ ਬਿਲਾਂ ਦਾ ਭੁਗਤਾਨ ਆਸਾਨੀ ਨਾਲ ਘਰ ਸਕਦੇ ਹਾਂ।
·       ਰੈਵਿਨਿਊ ਰਿਕਾਰਡ ਦੀ ਕਾਪੀ ਲੈਣਾ
·       ਪਾਸਪੋਰਟ ਸਬੰਧੀ ਅਰਜ਼ੀਆਂ ਦਾ ਭੁਗਤਾਨ
·       ਹਥਿਆਰਾਂ ਦੇ ਪ੍ਰਮਾਣ ਪੱਤਰ

8.       e-governance ਦੇ ਖੇਤਰ ਬਾਰੇ ਵਿਸਥਾਰ ਵਿੱਚ ਦੱਸੋ?
ਇੰਟਰਨੈੱਟ ਬੈਕਿੰਗ: ਇੰਟਰਨੈੱਟ ਬੈਕਿੰਗ ਨੇ ਬੈਂਕਿੰਗ ਕਾਰਜ ਪ੍ਰਣਾਲੀ ਦੀ ਰੂਪ ਰੇਖਾ ਹੀ ਬਦਲ ਦਿੱਤੀ ਹੈ।  ਹਰ  ਤਰ੍ਹਾਂ ਦੇ ਕੰਮ ਜੋ ਪਹਿਲਾਂ ਬੈਂਕ ਦੀ ਸਾਖਾ ਵਿੱਚ ਜਾ ਕੇ ਹੀ ਹੋ ਸਕਦਾ ਸੀ ਅੱਜ ਉਹ ਮਾਊਸ ਦੇ ਕਲਿੱਕ ਤੇ ਹੀ ਸੰਭਵ ਹੈ, ਜਿਵੇਂ ਕਿ:
·       24 ਘੰਟੇ ਆਪਣੇ ਖਾਤੇ ਦੀ ਜਾਣਕਾਰੀ।
·       ਆਨਲਾਈਨ ਪੈਸਾ ਟ੍ਰਾਂਸਫਰ ਕਰਨਾ।
·       ਬੈਂਕ ਦੀਆਂ ਨਵੀ ਸਕੀਮਾਂ ਦੀ ਜਾਣਕਾਰੀ ਇੰਟਰਨੈੱਟ ਤੇ ਦੇਣਾ।
ਆਨ-ਲਾਈਨ ਟਿਕਟ ਬੁਕਿੰਗ: ਅਸੀਂ ਅਜ ਹਰ ਰੇਲਵੇ ਅਤੇ ਹਵਾਈ ਸੰਸਥਾ ਦੀਆਂ ਟਿਕਟਾਂ ਇੰਟਰਨੈੱਟ ਦੇ ਜ਼ਰੀਏ ਬੁੱਕ ਕਰਵਾ ਸਕਦੇ ਹਾਂ।  ਇਥੇ ਅਦਾਇਗੀ ਦੇ ਵੀ ਬਹੁਤ ਵਿਕਲਪ ਮੌਜੂਦ ਹਨ।  ਸਾਰੀਆ ਰੇਲ ਗੱਡੀਆਂ ਤੇ ਹਵਾਈ ਉਡਾਣਾਂ ਦੀ ਜਾਣਕਾਰੀ ਪਹਿਲਾਂ ਤੋ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਪਾਸਪੋਰਟ ਸੇਵਾਵਾਂ: ਅੱਜਕਲ੍ਹ ਹਰ ਪਾਸਪੋਰਟ ਆਫਿਸ ਵਿੱਚ ਆਨ-ਲਾਈਨ ਸੇਵਾਵਾਂ ਸ਼ੁਰੂ ਕੀਤੀਆਂ ਹੋਈਆਂ ਹਨ। ਐਪਲੀਕੈਂਟ ਆਪਣੇ ਨਾਮ ਤੇ ਦੂਜੀਆਂ ਡਿਟੇਲਜ਼ ਨਾਲ ਵੈੱਬ ਉਤੇ ਰਜਿਸਟਰ ਹੋ ਸਕਦੇ ਹਨ।  ਉਸ ਤੋ ਬਾਅਦ 3 ਤੇ 7 ਦਿਨਾਂ ਵਿੱਚ ਉਹ ਆਪਣੇ ਡਾਕੂਮੈਂਟ ਅਤੇ ਫੀਸ ਨਾਲ ਪਾਸਪੋਰਟ ਆਫਿਸ ਵਿੱਚ ਜਮਾਂ ਕਰਵਾ ਸਕਦੇ ਹਨ।
ਸੁਵਿਧਾ ਸੈਂਟਰ: ਅੱਜ ਕਲ ਹਰ ਸ਼ਹਿਰ ਵਿੱਚ ਇਕ ਖਿੜਕੀ ਉੱਪਰ ਹੀ ਸ਼ਹਿਰ ਦੇ ਨਾਗਰਿਕਾਂ ਨੂੰ ਮੋਲਿਕ ਸੁਵਿਧਾ ਉਪਲਬਧ ਕਰਾਈ ਜਾ ਰਹੀ ਹੈ ਜਿਸ ਲਈ ਹਰ ਸ਼ਹਿਰ ਵਿੱਚ ਸੁਵਿਧਾ ਕੇਂਦਰਾਂ ਦੀ ਸਥਾਪਨਾ ਕੀਤੀ ਜਾ ਰਹੀ ਹੈ।

ਪ੍ਰਸ਼ਨ 2: ਖਾਲੀ ਸਥਾਨ ਭਰੋ।
1.              ਸਮਾਜਿਕ ਕਾਰਜਾਂ ਨੂੰ ਕਰਨ ਲਈ ਪ੍ਰਕਿਰਿਆਵਾਂ ਦੇ ਸਮੂਹ ਨੂੰ ____________ ਕਿਹਾ ਜਾਂਦਾ ਹੈ।
ਉ.       ਈ-ਗਵਰਨੈਂਸ / E-Governance

2.             ਸਰਕਾਰੀ ਕਾਰਜਾਂ ਨੂੰ ਕਰਨ ਸਰਕਾਰ ________ ਦੀ ਪ੍ਰਕਿਰਿਆ ਦਾ ਇਸਤੇਮਾਲ ਕਰਦੀ ਹੈ।
ਉ.       ਸੁਵਿਧਾ ਸੈਂਟਰ

3.             ਸੁਵਿਧਾ (SUWIDHA) ਦਾ ਅਰਥ ਹੈ __________________
ਉ.       Single user-friendly window disposal & helpline for applicants

4.             ਐਫੀਡੈਵਿਟ ਦੀ ਤੁਰੰਤ ਤਸਦੀਕ __________ ਸੈਂਟਰ ਵਿਚ ਹੋ ਸਕਦੀ ਹੈ।
ਉ.       ਸੁਵਿਧਾ

5.             ਵਾਹਨਾਂ ਦੀ _____________ ਸੁਵਿਧਾ ਸੈਂਟਰ ਵਿਚ ਹੋ ਸਕਦੀ ਹੈ।
ਉਂ.       ਰਜਿਸਟ੍ਰੇਸ਼ਨ

6.       __________  ਗੱਡੀ ਦੀ ਸਮਾਂ ਸਾਰਣੀ ਦੇ ਚਾਰਟ ਦੇ ਹਿਸਾਬ ਨਾਲ ਬੁੱਕ ਕੀਤੀ ਜਾਂਦੀ ਹੈ।
ਉ.       ਈ-ਟਿਕਟਿੰਗ (E-ticketing)

7.       ATM ਤੋਂ ਭਾਵ ਹੈ __________________?
ਉ.       Automatic Teller Machine

8.       ___________ ਪ੍ਰਣਾਲੀ ਰਾਹੀਂ ਅਸੀਂ ਬੈਕਿੰਗ ਸੁਵਿਧਾਵਾਂ ਦਾ ਆਨੰਦ ਮਾਣ ਸਕਦੇ ਹਾਂ?
ਉ.       ਈ-ਬੈਂਕਿੰਗ (E-Banking)

ਪ੍ਰਸ਼ਨ 3: ਦੱਸੋ ਸਹੀ ਹੈ ਜਾਂ ਗਲਤ।
1.     i-Tickets ਦੀ ਵਰਤੋਂ ਨਾਲ ਕੇਵਲ ਆਨ-ਲਾਈਨ ਰੇਲਵੇ ਟਿਕਟ ਬੁਕਿੰਗ ਹੁੰਦੀ ਹੈ।  (ਸਹੀ)
2.    i-Ticketing ਵਿਚ ਟਿਕਟ ਬੁਕਿੰਗ 2 ਦਿਨ ਪਹਿਲਾਂ ਹੋਣੀ ਜ਼ਰੂਰੀ ਹੈ। (ਸਹੀ)
3.    e-Ticketing ਦੀ ਵਰਤੋਂ ਤਤਕਾਲ ਬੁਕਿੰਗ ਲਈ ਹੁੰਦੀ ਹੈ।  (ਸਹੀ)
4.    e-governance ਸੁਵਿਧਾਵਾਂ ਹਾਸਿਲ ਕਰਨ ਲਈ ਕੰਪਿਊਟਰ ਦੀ ਵਰਤੋਂ ਨਹੀ ਕੀਤੀ ਜਾਂਦੀ।  (ਗਲਤ)
5.    ਆਨ ਲਾਈਨ ਬੈਕਿੰਗ ਦੀ ਮਦਦ ਨਾਲ ਇਕ ਖਾਤੇ ਤੋਂ ਦੂਜੇ ਖਾਤੇ ਵਿਚ ਪੈਸੇ ਭੇਜਣਾ ਸੰਭਵ ਹੈ।  (ਸਹੀ)
6.   JIT ਤੋਂ ਭਾਵ Just in time।  (ਸਹੀ)
7.    ਸੁਵਿਧਾ ਸੈਂਟਰ ਵਿੱਚ ਕੋਰੀਅਰ ਸਰਵਿਸ ਨਹੀ ਦਿੱਤੀ ਜਾਂਦੀ।  (ਗਲਤ)
8.    ਸੁਵਿਧਾ ਸੈਂਟਰ ਵਿੱਚ ਵਿਆਹਾਂ ਦੀ ਰਜਿਸਟ੍ਰੇਸ਼ਨ ਦੀ ਕਰਵਾਈ ਜਾ ਸਕਦੀ ਹੈ।  (ਸਹੀ)

ਬਹੁ ਚੌਣਵੇ ਪ੍ਰਸ਼ਨ
1.     ਇਨਾਂ ਵਿੱਚੋ ਕਿਹੜੀ ਭਾਰਤੀ ਰੇਲਵੇ ਦੀ ਟਿਕਟਿੰਗ ਪ੍ਰਣਾਲੀ ਹੈ?
a) E-ticketing                    b) I-Ticketing              c) ਕੇਵਲ 1 ਅਤੇ 2         d) ਕੋਈ ਵੀ ਨਹੀਂ
ਉ. c) ਕੇਵਲ 1 ਅਤੇ 2

2.     ਈ-ਗਵਰਨੈਂਸ ਲਈ ਸਾਡੇ ਕੋਲ ਕਿਸ ਚੀਜ ਦਾ ਹੋਣਾ ਜ਼ਰੂਰੀ ਹੈ?
a) ਪ੍ਰਿੰਟਰ ਅਤੇ ਮਾਊਸ            b) ਇੰਟਰਨੈਟ ਅਤੇ ਕੰਪਿਊਟਰ       
c) ਐਨੀਮੇਸ਼ਨ                    d) ਕੰਪਿਊਟਰ ਅਤੇ ਵੀਡੀਓ
ਉ. b) ਇੰਟਰਨੈਟ ਅਤੇ ਕੰਪਿਊਟਰ

3. SUWIDHA ਤੋਂ ਭਾਵ ਹੈ?
a) Single User Window Information Data Handling Accounts
b) Single User Friendly Window Disposal and Helpline for Applicants
c) Single User Window Interface Digital Help Authority
d) None of Above
ਉ. b) Single User Friendly Window Disposal and Helpline for Applicants

4. ਈ-ਗਵਰਨੈਂਸ ਤਕਨੀਕ ਸਬੰਧਤ ਹੈ?
a) ਕੰਪਿਊਟਰ            b) ਵਿਗਿਆਨ                  c) ਵਲਡ ਵਾਇਡ ਵੈਬ      d) ਗਣਿਤ
ਉ. c) ਵਲਡ ਵਾਇਡ ਵੈਬ

5.  ਇਨ੍ਹਾਂ ਵਿੱਚੋ ਕਿਹੜਾ ਈ-ਗਵਰਨੈਂਸ ਦਾ ਖੇਤਰ ਨਹੀਂ ਹੈ?
a) ਈ-ਮੇਲ                b) ਈ-ਕਾਮਰਸ               c) ਆਨਲਾਈਨ ਬੈਂਕਿੰਗ    d) ਆਨਲਾਈਨ ਰੇਲਵੇ ਬੁਕਿੰਗ
ਉ. a) ਈ-ਮੇਲ

6. ਇੰਟਰਨੈਟ ਬੈਕਿੰਗ ਨਾਲ ਸਾਨੂੰ ____________?
a) ਕਸਟਮਰ ਨੂੰ 24 ਘੰਟੇ ਅਕਾਉਂਟ ਦੀ ਜਾਣਕਾਰੀ                      
b) ਪੈਸਾ ਟ੍ਰਾਂਸਫਰ                c) ਕੋਈ ਵੀ ਨਹੀਂ            d) ਕੇਵਲ 1 ਅਤੇ 2
ਉ. d) ਕੇਵਲ 1 ਅਤੇ 2

7. ਸੁਵਿਧਾ ਸੈਂਟਰ ਉੱਤੇ ਨਾਗਰਿਕਾਂ ਨੂੰ ਉਪਲਬਧ ਹੁੰਦੇ ਹਨ?
a) ਮੋਲਿਕ ਅਧਿਕਾਰ               b) ਮੋਲਿਕ ਸੁਵਿਧਾਵਾਂ                   
c) ਮੋਲਿਕ ਅਵਸਥਾਵਾਂ           d) ਮੋਲਿਕ ਨੀਤੀਆਂ
ਉ. b) ਮੋਲਿਕ ਸੁਵਿਧਾਵਾਂ

8. NIC ਤੋ ਭਾਵ ਹੈ?
a) National Informatics Centre                 b) National Incentive Core                
c) National Interface Code                      d) None of Above
ਉ. a) National Informatics Centre


ਸਹੀ ਮਿਲਾਨ ਕਰੋ

1
ਇੰਟਰਨੈਟ ਬੈਂਕਿੰਗ
A
Single User Friendly Window Disposal and helpline for Applicants
2
ਆਈ ਟਿਕਟਿੰਗ
B
Automatic Teller Machine
3
ਸੁਵਿਧਾ ਸੈਂਟਰ ਦੀ ਸੇਵਾ
C
ਟੈਕਸਾਂ ਦੀ ਅਦਾਇਗੀ
4
JIT
D
ਘੱਟ ਤੋ ਘੱਟ ਦੋ ਦਿਨ ਪਹਿਲਾਂ ਬੁੱਕ ਕਰਵਾਣਾ
5
ਈ ਟਿਕਟਿੰਗ
E
ਸਾਰੇ ਫਾਰਮ ਇੱਕੋ ਜਗ੍ਹਾਂ ਉਪਲਬਧ ਹੋਣਾ
6
SUWIDHA
F
ਇੰਟਰਨੈਟ ਦੀ ਮਦਦ ਨਾਲ 24 ਘੰਟੇ ਬੈਂਕਿੰਗ ਸੁਵਿਧਾਵਾਂ ਉਪਲਬਧ
7
ਈ ਗਵਰਨੈਂਸ ਦੀ ਸੇਵਾ
G
ਗੱਡੀ ਦੇ ਸਮੇਂ ਦੇ ਚਾਰਟ ਦੇ ਹਿਸਾਬ ਨਾਲ ਬੁੱਕ ਕੀਤੀ ਜਾਂਦੀ ਹੈ
8
ATM
H
Just In Time

ਉੱਤਰ
1
ਇੰਟਰਨੈਟ ਬੈਂਕਿੰਗ
A
ਇੰਟਰਨੈਟ ਦੀ ਮਦਦ ਨਾਲ 24 ਘੰਟੇ ਬੈਂਕਿੰਗ ਸੁਵਿਧਾਵਾਂ ਉਪਲਬਧ
2
ਆਈ ਟਿਕਟਿੰਗ
B
ਘੱਟ ਤੋ ਘੱਟ ਦੋ ਦਿਨ ਪਹਿਲਾਂ ਬੁੱਕ ਕਰਵਾਣਾ
3
ਸੁਵਿਧਾ ਸੈਂਟਰ ਦੀ ਸੇਵਾ
C
ਸਾਰੇ ਫਾਰਮ ਇੱਕੋ ਜਗ੍ਹਾਂ ਉਪਲਬਧ ਹੋਣਾ
4
JIT
D
Just In Time
5
ਈ ਟਿਕਟਿੰਗ
E
ਗੱਡੀ ਦੇ ਸਮੇਂ ਦੇ ਚਾਰਟ ਦੇ ਹਿਸਾਬ ਨਾਲ ਬੁੱਕ ਕੀਤੀ ਜਾਂਦੀ ਹੈ
6
SUWIDHA
F
Single User Friendly Window Disposal and helpline for Applicants
7
ਈ ਗਵਰਨੈਂਸ ਦੀ ਸੇਵਾ
G
ਟੈਕਸਾਂ ਦੀ ਅਦਾਇਗੀ
8
ATM
H
Automatic Teller Machine

ਛੋਟੇ ਉਤੱਰਾਂ ਵਾਲੇ ਪ੍ਰਸ਼ਨ
1.     E-governance ਤੋ ਕੀ ਭਾਵ ਹੈ?
ਉ. ਈ-ਗਵਰਨੈਂਸ ਇੰਟਰਨੈੱਟ ਨਾਲ ਸਬੰਧਤ ਇਕ ਤਕਨੀਕ ਹੈ ਜਿਸਦੇ ਨਾਲ ਅਸੀਂ ਰੋਜ਼ਾਨਾ ਦੀ ਕਈ ਜ਼ਰੂਰੀ ਸੂਚਨਾਵਾਂ ਨੂੰ ਕਿਤੇ ਵੀ ਤੇ ਕਦੇ ਵੀ ਦੇਖ ਸਕਦੇ ਹਾਂ ਅਤੇ ਇਸਤੇਮਾਲ ਵੀ ਕਰ ਸਕਦੇ ਹਾਂ।

2.     ਇੰਟਰਨੈੱਟ ਬੈਂਕਿੰਗ ਤੋ ਕੀ ਭਾਵ ਹੈ?
ਉ.  ਇੰਟਰਨੈੱਟ ਬੈਂਕਿੰਗ ਤੋ ਭਾਵ ਬੈਂਕ ਸੁਵਿਧਾਵਾਂ ਜਿਵੇਂ ਕਿ ਅਕਾਊਂਟ ਦੀ ਜਾਣਕਾਰੀ ਅਤੇ ਪੈਸਾ ਟਰਾਂਸਫਰ ਕਰਨ ਆਦਿ ਦਾ ਇੰਟਰਨੈੱਟ ਰਾਹੀਂ ਉਪਲਬਧ ਹੋਣ ਤੋ ਹੈ।

3.     ਭਾਰਤੀ ਰੇਲਵੇ ਦੀਆਂ ਟਿਕਟਿੰਗ ਪ੍ਰਣਾਲੀਆਂ ਦੇ ਨਾਂ ਲਿਖੋ?
ਉ.  i-ticketing ਅਤੇ e-ticketing

4.     E-governance ਦੇ ਪ੍ਰਯੋਗ ਜਾਂ ਲਾਭ ਦੱਸੋ?
ਉ. ਘੱਟ ਖਰਚ, ਤੇਜ਼ ਰਫਤਾਰ, ਆਸਾਨ ਪ੍ਰਬੰਧ ਅਤੇ ਕਿਤੇ ਵੀ ਕਿਸੇ ਵੀ ਟਾਈਮ।

5.     Passport ਸੇਵਾਵਾਂ ਤੋ ਕੀ ਭਾਵ ਹੈ?
ਉ. ਐਪਲੀਕੈਂਟ ਆਪਣੇ ਨਾਮ ਤੇ ਦੂਜੀਆਂ ਡਿਟੇਲਜ਼ ਨਾਲ ਵੈੱਬ ਉਤੇ ਰਜਿਸਟਰ ਹੋ ਸਕਦੇ ਹਨ।  ਉਸ ਤੋ ਬਾਅਦ 3 ਤੋ 7 ਦਿਨਾਂ ਵਿੱਚ ਉਹ ਆਪਣੇ ਡਾਕੂਮੈਂਟ ਅਤੇ ਫੀਸ ਨਾਲ ਪਾਸਪੋਰਟ ਆਫਿਸ ਵਿੱਚ ਜਮਾਂ ਕਰਵਾ ਸਕਦੇ ਹਨ।

6.     e-governance ਦੀ ਸੇਵਾ ਕਿਹੜੇ-ਕਿਹੜੇ ਖੇਤਰਾਂ ਵਿੱਚ ਪ੍ਰਦਾਨ ਹੈ?
ਉ.  ਇੰਟਰਨੈੱਟ ਬੈਕਿੰਗ, ਟਿਕਟ ਬੁਕਿੰਗ, ਪਾਸਪੋਰਟ, ਆਨ-ਲਾਈਨ ਵਪਾਰ ਆਦਿ।

7.     ਸੁਵਿਧਾ ਸੈਂਟਰ ਤੋ ਕੀ ਭਾਵ ਹੈ?
ਉ.  ਅੱਜ ਕਲ ਹਰ ਸ਼ਹਿਰ ਵਿੱਚ ਇਕ ਖਿੜਕੀ ਉੱਪਰ ਹੀ ਸ਼ਹਿਰ ਦੇ ਨਾਗਰਿਕਾਂ ਨੂੰ ਮੋਲਿਕ ਸੁਵਿਧਾ ਉਪਲਬਧ ਕਰਾਈ ਜਾ ਰਹੀ ਹੈ ਜਿਸ ਲਈ ਹਰ ਸ਼ਹਿਰ ਵਿੱਚ ਸੁਵਿਧਾ ਕੇਂਦਰਾਂ ਦੀ ਸਥਾਪਨਾ ਕੀਤੀ ਜਾ ਰਹੀ ਹੈ।

8.     ਆਨ-ਲਾਈਨ ਰੇਲਵੇ ਅਤੇ ਹਵਾਈ ਟਿਕਟਿੰਗ ਤੋ ਕੀ ਭਾਵ ਹੈ?
ਉ. ਅਸੀਂ ਅੱਜ ਹਰ ਰੇਲਵੇ ਅਤੇ ਹਵਾਈ ਸੰਸਥਾ ਦੀਆਂ ਟਿਕਟਾਂ ਇੰਟਰਨੈੱਟ ਦੇ ਜ਼ਰੀਏ ਬੁੱਕ ਕਰਵਾ ਸਕਦੇ ਹਾਂ।  ਆਨ-ਲਾਈਨ ਸਾਰੀ ਜਾਣਕਾਰੀ ਉਪਲਬਧ ਹੈ ਅਤੇ ਅਦਾਇਗੀ ਦੇ ਵੀ ਬਹੁਤ ਵਿਕਲਪ ਮੌਜੂਦ ਹਨ।





Comments