ਤੁਹਾਡੀ ਸਕੂਲ ਲੈਬ ਵਿੱਚ ਵਰਤੇ ਗਏ ਵੱਖ-ਵੱਖ ਨੈਟਵਰਕਿੰਗ ਡਿਵਾਇਸਸ ਬਾਰੇ ਲਿਖੋ।

ਹਬ (Hub): ਹਬ ਦਾ ਇਸਤੇਮਾਲ ਵੱਖ-ਵੱਖ ਕੰਪਿਊਟਰਾਂ ਨੂੰ ਆਪਸ ਵਿੱਚ ਜੋੜਣ ਲਈ ਕੀਤਾ ਜਾਂਦਾ ਹੈ। ਸਕੂਲ ਦੀ ਕੰਪਿਊਟਰ ਲੈਬ ਵਿੱਚ 8 ਪੋਰਟ (Ports) ਵਾਲੇ ਹਬ ਦਾ ਇਸਤੇਮਾਲ ਕੀਤਾ ਗਿਆ ਹੈ। ਇਕ ਪੋਰਟ ਮੋਡਮ ਨਾਲ ਕਨੈਕਟ ਹੈ। ਬਾਕੀ 4 ਪੋਰਟ ਕੰਪਿਊਟਰਾਂ ਨਾਲ ਕਨੈਕਟ ਹਨ ਅਤੇ 3 ਪੋਰਟ ਖਾਲੀ ਹਨ।

ਮੋਡਮ (Modem): ਮੋਡਮ ਦਾ ਇਸਤੇਮਾਲ ਕੰਪਿਊਟਰ ਨੈਟਵਰਕ ਨੂੰ ਟੈਲੀਫੋਨ ਦੀ ਲਾਈਨ ਨਾਲ ਜੋੜਣ ਲਈ ਕੀਤਾ ਜਾਂਦਾ ਹੈ, ਜਿਸ ਨਾਲ ਕੰਪਿਊਟਰਾਂ ਨੂੰ ਇੰਟਰਨੈਟ ਸੁਵਿਧਾ ਪ੍ਰਦਾਨ ਕੀਤੀ ਜਾਂਦੀ ਹੈ। ਸਕੂਲ ਲੈਬ ਵਿੱਚ WiFi ਸੁਵਿਧਾ ਵਾਲਾ ਅਤੇ 4 ਪੋਰਟ ਵਾਲਾ ਮੋਡਮ ਇਸਤੇਮਾਲ ਕੀਤਾ ਗਿਆ ਹੈ।

ਐਨ-ਕੰਪਿਊਟਿੰਗ (N-Computing) ਡਿਵਾਇਸ: ਇਸ ਡਿਵਾਇਸ ਦਾ ਇਸਤੇਮਾਲ ਇਕ ਤੋ ਜਿਆਦਾ Console Terminals (Keyboard, Mouse and Monitor) ਨੂੰ ਇਕ ਕੰਪਿਊਟਰ ਸਰਵਰ ਨਾਲ ਜੋੜਣ ਲਈ ਕੀਤਾ ਜਾਂਦਾ ਹੈ। ਸਕੂਲ ਕੰਪਿਊਟਰ ਲੈਬ ਵਿੱਚ ਚਾਰ ਕੰਪਿਊਟਰ ਸਰਵਰ ਹਨ। ਹਰੇਕ ਸਰਵਰ ਨਾਲ 5 Extra Console Terminals ਜੂੜੇ ਹੋਏ ਹਨ, ਜਿਸ ਲਈ 20 N-Computing Devices ਇਸਤੇਮਾਲ ਕੀਤੇ ਗਏ ਹਨ।  



Comments