Introduction to Programming and C Language (Lecture-1)

Introduction to Programming and C Language

ਪਿਆਰੇ ਵਿਦਿਆਰਥੀਂਓ, ਅਜੋਕੇ ਸਮੇਂ ਵਿੱਚ ਅਸੀਂ ਸਾਰੇ ਹੀ ਕਿਸੇ ਨਾ ਕਿਸੇ ਰੂਪ ਵਿੱਚ ਕੰਪਿਊਟਰ ਦਾ ਇਸਤੇਮਾਲ ਕਰਦੇ ਹਾਂ, ਚਾਹੇ ਉਹ ਡੈਸਕਟਾਪ ਹੋਵੇ, ਲੈਪਟਾਪ ਹੋਵੇ ਜਾਂ ਫਿਰ ਇਕ ਸਮਾਰਟ ਫੋਨ।  ਇਨ੍ਹਾਂ ਸਾਰੇ ਹੀ ਰੂਪ ਵਿੱਚ ਕੰਪਿਊਟਰ ਸਾਨੂੰ Software ਦੇ ਰੂਪ ਵਿੱਚ ਵੱਖ-ਵੱਖ ਤਰ੍ਹਾਂ ਦੀ ਸੁਵਿਧਾ ਦਿੰਦਾ ਹੈ। Software ਬਾਰੇ ਅਸੀਂ ਸਾਰੇ ਹੀ ਜਾਣਦੇ ਹਾਂ, ਪਰ ਇਸ ਸਾਲ 11ਵੀਂ ਜਮਾਤ ਵਿੱਚ ਅਸੀਂ ਇਨ੍ਹਾਂ ਸਾਫਟਵੇਅਰ ਦੀ Science ਨੂੰ ਸਮਝਣਾ ਹੈ। ਇਸ ਲਈ ਸਭ ਤੋ ਪਹਿਲਾ ਅਸੀਂ ਕੁਝ Terms ਨੂੰ ਸਮਝਦੇ ਹਾਂ।

Program ਅਤੇ Programming

ਹਦਾਇਤਾਂ ਦੇ ਲੜੀਵਾਰ ਸਮੂਹ ਨੂੰ ਹੀ Program ਕਿਹਾ ਜਾਂਦਾ ਹੈ।  ਇਕ Software, ਇਕ ਜਾਂ ਇਕ ਵੱਧ ਪ੍ਰੋਗਰਾਮਾਂ ਦਾ ਸਮੂਹ ਹੁੰਦਾ ਹੈ। ਇਸੇ ਤਰ੍ਹਾਂ ਪ੍ਰਗਰਾਮ ਲਿਖਣ ਦੇ ਕਾਰਜ ਨੂੰ ਹੀ Programming ਕਿਹਾ ਜਾਂਦਾ ਹੈ। 

Programming Language

ਇਨ੍ਹਾਂ ਹਦਾਇਤਾਂ ਨੂੰ ਲਿਖਣ ਲਈ ਅਸੀਂ ਆਮ ਬੋਲ ਚਾਲ ਦੀ ਭਾਸ਼ਾ ਦਾ ਇਸਤੇਮਾਲ ਨਹੀਂ ਕਰ ਸਕਦੇ ਕਿਉਂ ਜੋ ਕੰਪਿਊਟਰ ਇਕ ਮਸ਼ੀਨ ਹੈ ਅਤੇ ਇਹ ਅਜੇ ਇਹਨੀ ਬੁੱਧੀਮਾਨ ਨਹੀ ਬਣੀ ਹੈ ਕਿ ਇਹ ਆਮ ਬੋਲ ਚਾਲ ਦੀ ਭਾਸ਼ਾ ਦੇ ਗੁੰਝਲਦਾਰ ਲਹਿਜੇ ਨੂੰ ਸਮਝ ਸਕੇ। ਇਸ ਲਈ ਕੰਪਿਊਟਰ ਨੂੰ ਹਦਾਇਤ ਦੇਣ ਲਈ ਬਹੁਤ ਹੀ Formal, Disciplined ਅਤੇ Simple ਭਾਸ਼ਾ ਦਾ ਇਸਤੇਮਾਲ ਕਰਨਾ ਪੈਂਦਾ ਹੈ। ਕੰਪਿਊਟਰ ਸਾਇੰਸਦਾਨਾ ਨੇ ਇਸ ਕੰਮ ਲਈ ਬਹੁਤ ਹੀ ਤਰ੍ਹਾਂ ਦੀ ਭਾਸ਼ਾ ਦਾ ਨਿਰਮਾਣ ਕੀਤਾ, ਜਿਵੇਂ ਕਿ Java, Python, Visual Basic, PHP, C, C++ ਆਦਿ।  ਇਨ੍ਹਾਂ ਭਾਸ਼ਾ ਨੂੰ ਹੀ ਪ੍ਰੋਗਰਾਮਿੰਗ ਭਾਸ਼ਾ ਕਿਹਾ ਜਾਂਦਾ ਹੈ। 

Programmer

ਕਿਸੇ ਪ੍ਰੋਗਰਾਮਿੰਗ ਭਾਸ਼ਾ ਦਾ ਗਿਆਨ ਰੱਖਣ ਵਾਲੇ ਇਨਸਾਨ ਨੂੰ ਹੀ ਪ੍ਰੋਗਰਾਮਰ ਜਾਂ ਸਾਫਟਵੇਅਰ ਇੰਜਨੀਅਰ ਕਿਹਾ ਜਾਂਦਾ ਹੈ। 

ਨੋਟ: HTML ਇਕ Markup Language ਹੈ, ਨਾ ਕਿ ਪ੍ਰੋਗਰਾਮਿੰਗ ਭਾਸ਼ਾ।

 

ਸਕੂਲ ਸਿੱਖਿਆ, ਪੰਜਾਬ ਦੁਆਰਾ 11ਵੀਂ ਅਤੇ 12ਵੀਂ ਜਮਾਤ ਲਈ ਕੰਪਿਊਟਰ ਸਾਇੰਸ ਵਿਸ਼ੇ ਵਿੱਚ ਜੋ ਭਾਸ਼ਾ ਸਿੱਖਣ ਲਈ ਲਗਾਈ ਗਈ ਹੈ ਉਹ ਹੈ C ਭਾਸ਼ਾ 

ਹਦਾਇਤ (Instruction)

ਅਸੀਂ ਸਮਝ ਚੁੱਕੇ ਹਾਂ ਕਿ ਪ੍ਰੋਗਰਾਮ ਹਦਾਇਤਾਂ ਦਾ ਸਮੂਹ ਹੁੰਦਾ ਹੈ।  ਇਸ ਲਈ ਪ੍ਰੋਗਰਾਮ ਬਣਾਉਣ ਦਾ ਢੰਗ ਸਿੱਖਣ ਲਈ ਸਭ ਤੋ ਪਹਿਲਾ ਸਾਨੂੰ ਹਦਾਇਤ ਕੀ ਹੈ, ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ।  ਸਭ ਤੋ ਪਹਿਲਾ ਅਸੀਂ ਹਦਾਇਤ ਬਾਰੇ ਸਮਝਾਗੇ।

ਹਦਾਇਤ (Instruction) ਦੇ ਮੁੱਖ ਤੌਰ ਤੇ ਦੋ ਭਾਗ ਹੁੰਦੇ ਹਨ:

·         ਕਾਰਜ (Operation)

·         ਡਾਟਾ (Data)

ਪ੍ਰੋਗਰਾਮ ਬਣਾਉਂਦੇ ਸਮੇਂ ਇਨ੍ਹਾਂ ਦੋਨਾਂ ਭਾਗ ਦਾ ਅੰਤਰ ਪਤਾ ਹੋਣਾ ਕਾਫੀ ਮਹੱਤਵਪੂਰਨ ਹੈ।  ਆਓ, ਇਸ ਨੂੰ ਉਦਹਾਰਣ ਰਾਹੀਂ ਸਮਝਿਏ।

2 + 3               (ਇਹ ਹਦਾਇਤ ਹੈ।)

ਇਸ ਵਿਚ, ‘+’ ਕਾਰਜ ਭਾਗ  ਹੈ।

ਅਤੇ ‘2’ ਅਤੇ ‘3’ ਡਾਟਾ ਭਾਗ ਹੈ।

ਕੰਪਿਊਟਰ ਹਦਾਇਤ ਨੂੰ ਪ੍ਰੋਸੈਸ ਕਰਕੇ ਰਿਜਲਟ ਦਿੰਦਾ ਹੈ।  ਜਿਸ ਤਰ੍ਹਾਂ ਇਸੇ ਵਕਤ ਸਾਡੇ ਦਿਮਾਗ ਨੇ ਇਸ ਹਦਾਇਤ ਨੂੰ ਪ੍ਰੋਸੈਸ ਕਰਕੇ ਇਹਦਾ ਨਤੀਜਾ ਕੱਢ ਲਿਆ ਹੋਵੇਗਾ, ਜੋ ਕਿ 5 ਹੈ।

ਇਕ ਹਦਾਇਤ ਡਾਟਾ ਤੇ ਕਾਰਜ ਤੋ ਬਿਨ੍ਹਾਂ ਅਧੁੱਰੀ ਹੈ।  ਆਮ ਜੀਵਨ ਵਿੱਚ ਵੀ ਅਸੀਂ ਆਪਣਾ ਰੋਜਾਨਾ ਜੀਵਨ ਦਾ ਕੰਮ ਹਦਾਇਤਾਂ ਰਾਹੀਂ ਕਰਦਾ ਹੈ।  ਜਿਵੇਂ ਕਿ ਅਸੀਂ ਕਿਸੇ ਦੁਕਾਨ ਦੇ ਜਾਕੇ ਨੋਟਬੁੱਕ ਮੰਗਦੇ ਹਾਂ ਤਾਂ ਸਾਨੂੰ ਦੁਕਾਨਦਾਰ ਨੂੰ ਇਹ ਵੀ ਦੱਸਣਾ ਪੈਂਦਾ ਹੈ ਕਿ ਕਿੰਨੀਆਂ ਨੋਟਬੁੱਕ ਚਾਹੀਦੀਆਂ ਹਨ। ਇਸੇ ਤਰ੍ਹਾਂ ਸਾਡੀਂ ਹਰ ਹਦਾਇਤ ਨਾਲ ਡਾਟਾ ਜੁੜਿਆ ਹੁੰਦਾ ਹੈ।  

ਇਸ ਸਾਲ 11ਵੀਂ ਜਮਾਤ ਵਿੱਚ ਅਸੀ C ਭਾਸ਼ਾ ਵਿੱਚ ਡਾਟਾ ਅਤੇ ਹਦਾਇਤਾਂ ਦੇ ਕਾਰਜ ਨੂੰ ਲਿਖਣ ਦੇ ਵੱਖ-ਵੱਖ ਢੰਗ ਸਿੱਖਾਗੇ।

Quiz

Comments