ਕੰਪਿਊਟਰ ਦੀ ਵਿਸ਼ੇਸ਼ਤਾਵਾਂ ਅਤੇ ਸੀਮਾਵਾਂ


ਕੰਪਿਊਟਰ ਦੀ ਵਿਸ਼ੇਸ਼ਾਵਾਂ

1.       ਰਫਤਾਰ (speed): ਜਿਹੜੀਆਂ ਗਣਨਾਵਾਂ ਨੂੰ ਕਰਨ ਵਿੱਚ ਅਸੀਂ ਕਈ ਘੰਟੇ ਲਗਾਉਂਦੇ ਹਾਂ, ਉਸ ਨੂੰ ਕਰਨ ਲਈ ਇਹ ਕੁਝ ਹੀ ਸਕਿੰਟਾਂ ਦਾ ਸਮਾਂ ਲੈਂਦਾ ਹੈ। 

2.       ਸ਼ੁੱਧਤਾ (Accuracy): ਕੰਪਿਊਟਰ ਦੀ ਕੰਮ ਕਰਨ ਦੀ ਸ਼ੁੱਧਤਾ ਦਾ ਮਾਪ-ਢੰਡ ਬਹੁਤ ਉੱਚਾ ਹੈ। 



3.       ਇਕਾਗਰਤਾ (Diligence): ਕੰਪਿਊਟਰ ਨੂੰ ਕੋਈ ਵੀ ਥਕਾਵਟ, ਧਿਆਨ ਭਟਕਣਾ ਅਤੇ ਕੰਮ ਦਾ ਬੋਝ ਆਦਿ ਮਹਿਸੂਸ ਨਹੀਂ ਹੁੰਦਾ ਹੈ।

4.       ਬਹੁਗੁਣਤਾ (Versatility) : ਕੰਪਿਊਟਰ ਵੱਖ-ਵੱਖ ਕੰਮਾਂ ਨੂੰ ਪੂਰਾ ਕਰਨ ਦੀ ਸਮਰੱਥਾ ਰੱਖਦਾ ਹੈ।  ਜਿਵੇਂ, ਇੰਟਰਨੈਟ ਚਲਾਉਣਾ, ਗਾਣੇ ਸੁਣਨਾ, ਗਣਨਾਵਾਂ ਕਰਨ, ਪੇਟਿੰਗ ਕਰਨ ਆਦਿ।

5.       ਭੰਡਾਰਨ (Storage): ਕੰਪਿਊਟਰ ਦੀ ਆਪਣੀ ਵਿਸ਼ਾਲ ਮੈਮਰੀ ਹੁੰਦੀ ਹੈ ਜਿਥੇ ਇਹ ਬਹੁਤ ਸਾਰੇ ਡਾਟਾ ਨੂੰ ਸਟੋਰ ਕਰ ਸਕਦਾ ਹੈ।



ਕੰਪਿਊਟਰ ਦੀ ਸੀਮਾਵਾਂ:

ਜਿਥੇ ਕੰਪਿਊਟਰ ਵਿੱਚ ਬਹੁਤ ਗੁਣ ਹੁੰਦੇ ਹਨ, ਉਥੇ ਕੁਝ ਸੀਮਾਵਾਂ ਵੀ ਹਨ:

·         ਆਪਣੇ-ਆਪ ਕੋਈ ਕੰਮ ਨਹੀ ਕਰ ਸਕਦਾ।

·         ਆਪਣੇ-ਆਪ ਕੋਈ ਫ਼ੈਸਲਾ ਨਹੀ ਕਰ ਸਕਦਾ।

·         ਆਪਣੀ ਕੋਈ ਸਮਝ ਨਹੀ ਹੁੰਦੀ।

·         ਗ਼ਲਤ ਹਦਾਇਤ ਨੂੰ ਸਹੀ ਨਹੀ ਕਰ ਸਕਦਾ।

·         ਮਹਿਸੂਸ ਨਹੀ ਕਰ ਸਕਦਾ ਅਤੇ ਕੋਈ ਭਾਵਨਾ ਨਹੀਂ ਹੁੰਦੀ।

 

Comments